
ਰਾਕੇਸ਼ ਟਿਕੈਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ- ਰੁਪਿੰਦਰ ਹਾਂਡਾ
ਨਵੀਂ ਦਿੱਲੀ: ਕਿਸਾਨੀ ਮੋਰਚੇ ਨੂੰ ਸਮਰਥਨ ਦੇਣ ਲਈ ਕਲਾਕਾਰ ਭਾਈਚਾਰਾ ਲਗਾਤਾਰ ਦਿੱਲੀ ਬਾਰਡਰਾਂ ‘ਤੇ ਸ਼ਮੂਲੀਅਤ ਕਰ ਰਿਹਾ ਹੈ। ਇਸ ਦੌਰਾਨ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਬੀਤੀ ਸ਼ਾਮ ਗਾਜ਼ੀਪੁਰ ਬਾਰਡਰ ਪਹੁੰਚੀ। ਇਸ ਮੌਕੇ ਉਹਨਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗਾਇਕਾ ਨੇ ਰਾਕੇਸ਼ ਟਿਕੈਤ ਨੂੰ ਸਾਰਿਆਂ ਦਾ ਪਿਤਾ ਕਿਹਾ।
Rakesh Tikait
ਉਹਨਾਂ ਕਿਹਾ ਦੇਸ਼ ਦੇ ਸਾਰੇ ਕਿਸਾਨਾਂ ਦੇ ਧੀ-ਪੁੱਤਰ ਰਾਕੇਸ਼ ਟਿਕੈਤ ਦਾ ਸਾਥ ਦੇ ਰਹੇ ਹਨ। ਰੁਪਿੰਦਰ ਹਾਂਡਾ ਨੇ ਕਿਹਾ, ਜਦੋਂ ਤੱਕ ਅਸੀਂ ਕਿਸਾਨ ਮੋਰਚਾ ਜਿੱਤ ਨਹੀਂ ਜਾਂਦੇ, ਉਦੋਂ ਤੱਕ ਰਾਕੇਸ਼ ਟਿਕੈਤ ਦਾ ਸਾਥ ਦੇਵਾਂਗੇ।ਰੁਪਿੰਦਰ ਹਾਂਡਾ ਨੇ ਦੱਸਿਆ ਕਿ ਉਹ ਇਕ ਗਾਇਕ ਹੈ ਤੇ ਉਸ ਨੇ 15 ਸਾਲ ਮਿਹਨਤ ਕਰਕੇ ਇਕ ਘਰ ਬਣਾਇਆ ਹੈ। ਗਾਇਕਾ ਨੇ ਕਿਹਾ ਕਿ ਉਹਨਾਂ ਨੇ ਅਪਣਾ ਘਰ ਬਹੁਤ ਸ਼ੌਂਕ ਨਾਲ ਬਣਾਇਆ ਹੈ ਪਰ ਜੇਕਰ ਉਸ ਨੂੰ ਕਿਸਾਨਾਂ ਲਈ ਅਪਣੇ ਸੁਪਨਿਆਂ ਦਾ ਘਰ ਵੀ ਵੇਚਣਾ ਪਿਆ ਤਾਂ ਉਹ ਵੇਚ ਦੇਵੇਗੀ।
Rupinder Handa at Ghazipur Border
ਇਸ ਦੌਰਾਨ ਰੁਪਿੰਦਰ ਹਾਂਡਾ ਭਾਵੂਕ ਹੋ ਗਈ ਤੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆਏ। ਉਹਨਾਂ ਕਿਹਾ ਅਸੀਂ ਸ਼ੁਰੂ ਤੋਂ ਕਿਸਾਨਾਂ ਨਾਲ ਡਟੇ ਹੋਏ ਹਾਂ ਤੇ ਕਿਸਾਨਾਂ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆ ਰਿਹਾ ਹੈ। ਸਾਡਾ ਭਾਈਚਾਰਾ ਸਾਡੀ ਤਾਕਤ ਹੈ ਅਤੇ ਅਸੀਂ ਅਪਣੇ ਭਾਈਚਾਰੇ ਦਾ ਸਾਥ ਨਹੀਂ ਛੱਡਾਂਗੇ।
Rupinder Handa at Ghazipur Border
ਰੁਪਿੰਦਰ ਹਾਂਡਾ ਨੇ ਲਾਲ ਘਟਨਾ ‘ਤੇ ਵਾਪਰੀ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਅਸੀਂ ਇੱਥੇ ਕਿਸਾਨੀ ਦੇ ਝੰਡੇ ਹੇਠ ਬੈਠੇ ਹਾਂ ਤੇ ਸਾਡੇ ਲਈ ਸਾਰੇ ਝੰਡੇ ਬਰਾਬਰ ਹਨ। ਅਸੀਂ ਇੱਥੇ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਹਾਂ ਤੇ ਅਸੀਂ ਅਪਣੇ ਮਕਸਦ ਤੋਂ ਭਟਕਾਂਗੇ ਨਹੀਂ। ਗਾਇਕਾ ਨੇ ਕਿਹਾ ਕਿ ਰਾਕੇਸ਼ ਟਿਕੈਤ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ।