
'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਮਸ਼ਹੂਰ ਪੰਜਾਬੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਰਾਜਵੀਰ ਜਵੰਧਾ ਨੇ 'ਬਹਾਦਰ ਸਿੰਘ' ਨਾਂ ਦੇ ਫੌਜੀ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ
ਜਲੰਧਰ — 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਮਸ਼ਹੂਰ ਪੰਜਾਬੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਰਾਜਵੀਰ ਜਵੰਧਾ ਨੇ 'ਬਹਾਦਰ ਸਿੰਘ' ਨਾਂ ਦੇ ਫੌਜੀ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ। ਦੱਸ ਦਈਏ ਕਿ ਰਾਜਵੀਰ ਜਵੰਧਾ ਉਹ ਪੰਜਾਬੀ ਨੌਜਵਾਨ ਗਾਇਕ ਹੈ ਜਿਸਨੇ ਬਹੁਤ ਜਲਦ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਲਈ ਹੈ. ਆਪਣੀ ਫਰਸਟ ਲੁੱਕ ਤੋਂ ਲੈ ਕੇ ਫਿਲਮ ਦੇ ਟਰੇਲਰ 'ਚ ਦਿਖਾਏ ਦ੍ਰਿਸ਼ਾਂ ਕਾਰਨ ਖਿੱਚ ਦਾ ਕੇਂਦਰ ਬਣੇ ਰਾਜਵੀਰ ਜਵੰਧਾ ਦੇ ਕਿਰਦਾਰ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ। ਗਾਇਕੀ 'ਚ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬ ਲੈਣ ਵਾਲੇ ਰਾਜਵੀਰ ਹੁਣ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਲਈ ਤਿਆਰ ਹੋ ਗਏ ਨੇ।
Rajvir Jawanda
ਇੱਥੇ ਇਹ ਦੱਸ ਦਈਏ ਕੇ ਰਾਜਵੀਰ ਪੁਲਿਸ ਦੇ ਟਰੇਨਿੰਗ ਵੀ ਲੈ ਚੁੱਕੇ ਹਨ ਤੇ ਰਾਜਵੀਰ ਮੁਤਾਬਿਲ ਉਹ ਅਡਵੈਂਚਰ ਲਵਰ ਵੀ ਹਨ. ਰਾਜਵੀਰ ਦੀ ਫਰਸਟ ਲੁਕ ਨੂੰ ਲੈ ਕੇ ਰਾਜਵੀਰ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੱਸਣ ਯੋਗ ਹੈ ਕੇ ਰਾਜਵੀਰ ਦੀ ਇਸ ਮੇਕਿੰਗ ਵੀਡੀਓ ਅਨੁਸਾਰ ਉਨ੍ਹਾਂ ਨੇ ਫਿਲਮ 'ਚ ਸਟੰਟਸ ਵੀ ਖੁਦ ਹੀ ਕੀਤੇ ਹਨ ਜਿਸ ਦੌਰਾਨ ਰਾਜਵੀਰ ਨੂੰ ਸੱਟਾਂ ਵੀ ਲੱਗੀਆਂ। ਇਸ ਮੇਕਿੰਗ ਵੀਡੀਓ 'ਚ ਰਾਜਵੀਰ ਦਾ ਫਿਲਮ ਵਿੱਚ ਬੰਦੂਕ ਚਲਾਉਣਾ ਵੀ ਉਹਨਾਂ ਤੇ ਬਹੁਤ ਜਚਿਆ ਹੈ, ਤੇ ਜਚੇ ਵੀ ਕਿਉਂ ਨਾ, ਜਦੋ ਰਾਜਵੀਰ ਪੁਲਿਸ ਦੀ ਟ੍ਰੇਨਿੰਗ ਜੋ ਲੈ ਚੁੱਕੇ ਹਨ.
'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਸਿਰਫ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਹੀ ਨਹੀਂ ਦਰਸਾਇਆ ਗਿਆ, ਫਿਲਮ ਵਿੱਚ ਇੰਡਸਟਰੀ ਦੇ ਨਵੇਂ ਟੈਲੇਂਟ ਨੂੰ ਵੀ ਵੱਡੇ ਪਰਦੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਬੇਦਾਰ ਜੋਗਿੰਦਰ ਸਿੰਘ 6 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
Gippy Grewal
ਫਿਲਮ 'ਚ ਗਿੱਪੀ ਗਰੇਵਾਲ, ਰਾਜਵੀਰ ਜਵੰਧਾ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਗੁੱਗੂ ਗਿੱਲ, ਕਰਮਜੀਤ ਅਨਮੋਲ, ਜੋਰਡਨ ਸੰਧੂ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਕਈ ਹੋਰ ਕਲਾਕਾਰਾਂ ਨੇ ਅਹਿਮ ਆਪਣੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ ਅਤੇ ਫ਼ਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਹੁਣ ਦੇਖਣਾ ਹੋਵੇਗਾ ਕੇ ਇੰਡਸਟਰੀ ਦੇ ਚਮਕਦੇ ਸਿਤਾਰਿਆਂ ਨਾਲ ਸਜੀ ਫਿਲਮ ਲੋਕਾਂ ਦੇ ਦਿਲਾਂ ਤੇ ਕਿੰਨੀ ਕੁ ਛਾਪ ਛੱਡਦੀ ਹੈ