
'ਅਸ਼ਕੇ' ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਚੀਜ਼ ਬਹੁਤੀ ਇਸ਼ਤਿਹਾਰ-ਬਾਜ਼ੀ ਨਾਲ ਹੋਰ ਚੰਗੀ ਨਹੀਂ ਹੋ ਜਾਂਦੀ, ਜੋ ਚੰਗਾ ਹੈ ਉਸਨੇ ਚੰਗਾ ਹੀ ਰਹਿਣਾ ......
'ਅਸ਼ਕੇ' ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਚੀਜ਼ ਬਹੁਤੀ ਇਸ਼ਤਿਹਾਰ-ਬਾਜ਼ੀ ਨਾਲ ਹੋਰ ਚੰਗੀ ਨਹੀਂ ਹੋ ਜਾਂਦੀ, ਜੋ ਚੰਗਾ ਹੈ ਉਸਨੇ ਚੰਗਾ ਹੀ ਰਹਿਣਾ ਹੈ। 'ਤੇ ਪੰਜਾਬੀ ਦਰਸ਼ਕਾਂ ਨੇ ਵੀ ਸਬੂਤ ਦੇ ਦਿੱਤਾ ਕਿ ਉਹ ਹਮੇਸ਼ਾ ਚੰਗੀ ਫ਼ਿਲਮ ਦੀ ਉਡੀਕ 'ਚ ਰਹਿੰਦੇ ਹਨ। ਫੇਰ ਚਾਹੇ ਉਸਦੀ ਮਸ਼ਹੂਰੀ ਕੀਤੀ ਜਾਵੇ ਜਾਂ ਨਾ, ਉਨ੍ਹਾਂ ਉਸ ਚੀਜ਼ ਦਾ ਮੁੱਲ ਪਾ ਹੀ ਦੇਣਾ ਹੈ। ਵੇਖਣਯੋਗ ਫ਼ਿਲਮ ਉਹ ਆਪੇ ਵੇਖਣ ਚਲੇ ਜਾਂਦੇ ਹਨ, ਉਹਨਾਂ ਨੂੰ ਸਿਨੇਮਾਘਰਾਂ ਤੱਕ ਲਿਆਉਣ ਲਈ 'ਜੁਗਾੜ' ਲਾਉਣ ਦੀ ਜ਼ਰੂਰਤ ਨਹੀਂ ਪੈਂਦੀ।
Amrinder Gill
ਜਿਵੇਂ ਚੰਗੇ ਬਰਾਂਡਾਂ ਨੂੰ ਆਪਣਾ ਮਾਲ ਵੇਚਣ ਲਈ 'ਸੇਲ' ਦਾ ਸਹਾਰਾ ਲੈਣ ਦੀ ਲੋੜ ਨਹੀਂ ਹੁੰਦੀ, ਉਸੇ ਤਰਾਂ ਬਰਾਂਡ ਬਣ ਚੁੱਕੇ ਹੀਰੋ ਨੂੰ ਵੀ ਟ੍ਰੇਲਰ ਵਾਲੀ ਪੁਚਕਾਰੀ ਨਾਲ ਦਰਸ਼ਕ ਸਿਨੇਮਾਘਰਾਂ ਤੱਕ ਲਿਆਉਣ ਦੀ ਲੋੜ ਨਹੀਂ ਪੈਂਦੀ। ਇਹ ਗੱਲ ਅਮਰਿੰਦਰ ਗਿੱਲ ਵਰਦੇ ਉਘੇ ਅਦਾਕਾਰ ਨੇ ਸਾਬਤ ਕਰ ਦਿੱਤੀ ਹੈ। ਅਮਰਿੰਦਰ ਗਿੱਲ ਅਤੇ ਸੰਜੀਦਾ ਸ਼ੇਖ ਵਰਗੇ ਸਿਤਾਰੀਆਂ ਨਾਲ ਸਜੀ ਇਹ ਇੱਕ ਜ਼ਬਰਦਸਤ ਲਵ ਸਟੋਰੀ ਬੇਸਡ ਫ਼ਿਲਮ ਹੈ। ਹੁਣ ਦੇਖਣਾ ਤੇ ਇਹ ਹੈ ਕਿ ਉਹ ਕੀ ਇਤਿਹਾਸ ਸਿਰਜਦੇ ਹਨ। ਹਾਲਾਂਕਿ ਇਕ ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਕਰਕੇ ਤੇ ਬਿਨ੍ਹਾਂ ਕਿਸੇ ਪ੍ਰਮੋਸ਼ਨ ਦੇ ਫ਼ਿਲਮ ਰਿਲੀਜ਼ ਕਰਕੇ ਉਨ੍ਹਾਂ ਨੇ ਪਿਹਲਾਂ ਹੀ ਇਕ ਰਿਕਾਰਡ ਬਣਾ ਦਿੱਤਾ ਹੈ।
Sanjeeda Sheikh and Amrinder Gill
ਪੰਜਾਬੀ ਸਿਨੇਮੇ ਦੇ ਇਤਿਹਾਸ ਦਾ ਸ਼ਾਇਦ ਇਹ ਪਹਿਲਾ ਵਾਕਾ ਹੈ, ਜਦੋਂ ਕਿਸੇ ਫ਼ਿਲਮ ਦਾ ਟ੍ਰੇਲਰ, ਫ਼ਿਲਮ ਤੋਂ ਮਹਿਜ਼ 12 ਜਾਂ 13 ਘੰਟੇ ਪਹਿਲਾਂ ਆਇਆ ਹੋਵੇ ਤੇ ਇਸ ਦੇ ਬਾਵਜੂਦ ਅਗਲੇ ਦਿਨ ਥੀਏਟਰ 'ਚ ਦਰਸ਼ਕਾਂ ਦੀ ਤਾੜੀਆਂ ਦੀ ਆਵਾਜ਼ ਗੂੰਜੀ ਹੋਵੇ। ਫ਼ਲਾਪ ਹੋਣ ਵਾਲੀਆਂ ਫ਼ਿਲਮਾਂ ਕਰੋੜਾਂ ਦੀ ਇਸ਼ਤਿਹਾਰ-ਬਾਜ਼ੀ ਦੇ ਬਾਵਜੂਦ ਵੀ ਫ਼ਲਾਪ ਹੋ ਜਾਂਦੀਆਂ ਹਨ ਤੇ ਵੇਖਣਯੋਗ ਫ਼ਿਲਮਾਂ ਬਿਨ੍ਹਾਂ ਇਸ਼ਤਿਹਾਰ-ਬਾਜ਼ੀ ਦੇ ਵੀ ਦਰਸ਼ਕਾਂ ਨੂੰ ਖਿੱਚ ਲੈਂਦੀਆਂ ਹਨ। ਸ਼ਾਇਦ ਇਹ ਤਜਰਬਾ 'ਰਿਦਮ ਬੁਆਏਜ' ਹੀ ਕਰ ਸਕਦੇ ਹਨ ਤੇ ਸ਼ਾਇਦ ਇਹ ਅਮਰਿੰਦਰ ਗਿੱਲ ਵਰਦੇ ਉਘੇ ਅਦਾਕਾਰ ਨਾਲ ਹੀ ਕਿੱਤਾ ਜਾ ਸਕਦਾ ਸੀ। ਪਰ ਅਜਿਹੇ ਤਜਰਬੇ ਵੀ ਉਦੋਂ ਹੀ ਹੁੰਦੇ ਹਨ ਜਦੋਂ ਖੁਦ 'ਤੇ ਭਰੋਸਾ ਹੋਵੇ। ਆਸ ਹੈ ਇਹ ਫ਼ਿਲਮ ਵੱਡਾ ਕਾਰੋਬਾਰ ਕਰੇਗੀ।
Sanjeeda Sheikh
ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਇਹ ਫ਼ਿਲਮ ਖ਼ਾਸ-ਤੌਰ ਤੇ ਭੰਗੜੇ ਦੇ ਸ਼ੌਕੀਨਾਂ ਲਈ ਬਹੁਤ ਮਹੱਤਤਾ ਰੱਖਦੀ ਹੈ। ਹੁਣ ਇਸ ਫ਼ਿਲਮ ਨੇ ਤਾਂ ਇਕ ਟਰੇਂਡ ਸੈੱਟ ਕਰ ਦਿੱਤਾ ਹੈ ਪਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬੀ ਇੰਡਸਟ੍ਰੀ ਦੇ ਬਾਕੀ ਸਿਤਾਰੇ ਵੀ ਕਿ ਇਹ ਰਿਸ੍ਕ ਲੈਣਗੇ? ਕੀ ਇਹ ਬਣੇਗਾ ਪੰਜਾਬੀ ਇੰਡਸਟ੍ਰੀ 'ਚ ਇਕ ਨਵਾਂ ਟਰੈਂਡ।