
ਪੰਜਾਬ 'ਚ ਅਪਣੀ ਅਵਾਜ਼ ਨਾਲ ਸਾਰਿਆਂ ਦੇਂ ਦਿਲਾਂ 'ਤੇ ਰਾਜ ਕਰਨ ਵਾਲੇ ਅਮਰਿੰਦਰ ਗਿੱਲ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਜੀ ਹਾਂ, ਅੱਜ ਅਮਰਿੰਦਰ ਦਾ 42ਵਾਂ ਜਨਮਦਿਨ...
ਪੰਜਾਬ 'ਚ ਅਪਣੀ ਅਵਾਜ਼ ਨਾਲ ਸਾਰਿਆਂ ਦੇਂ ਦਿਲਾਂ 'ਤੇ ਰਾਜ ਕਰਨ ਵਾਲੇ ਅਮਰਿੰਦਰ ਗਿੱਲ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਜੀ ਹਾਂ, ਅੱਜ ਅਮਰਿੰਦਰ ਦਾ 42ਵਾਂ ਜਨਮਦਿਨ ਹੈ। ਅਮਰਿੰਦਰ ਦਾ ਜਨਮ 11 May 1976 ਨੂੰ ਅੰਮ੍ਰਿਤਸਰ ਪੰਜਾਬ 'ਚ ਹੋਇਆ ਸੀ। ਅਮਰਿੰਦਰ ਨੇ ਅਪਣੇ ਕਰਿਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਅਤੇ ਅੱਜ ਵੱਡੇ - ਵੱਡੇ ਗੀਤਕਾਰਾਂ 'ਚ ਉਨ੍ਹਾਂ ਦਾ ਨਾਮ ਸ਼ਾਮਲ ਹੈ।
Amrinder Gill
ਅਮਰਿੰਦਰ ਨੇ ਅਪਣੇ ਕਰਿਅਰ ਦੀ ਸ਼ੁਰੂਆਤ 'ਚ ਸੱਭ ਤੋਂ ਪਹਿਲੀ ਐਲਬਮ ਕੀਤੀ ਜਿਸ ਦਾ ਨਾਮ 'ਅਪਣੀ ਜਾਣ ਕੇ' ਸੀ। ਇਸ ਐਲਬਮ ਤੋਂ ਬਾਅਦ ਅਮਰਿੰਦਰ ਰਾਤੋਂ - ਰਾਤ ਮਸ਼ਹੂਰ ਹੋ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਈ ਐਲਬਮਜ਼ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਅਮਰਿੰਦਰ ਨੇ ਹੁਣ ਤਕ ਜਿੰਨੀ ਵੀ ਐਲਬਮਜ਼ ਵਿਚ ਕੰਮ ਕੀਤਾ ਸਾਰੀਆਂ ਹਿਟ ਅਤੇ ਸੁਪਰਹਿਟ ਰਹੀ। ਅਮਰਿੰਦਰ ਨੇ ਸੱਭ ਤੋਂ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗ੍ਰਾਮ ਕਲਾ ਡੋਰੀਆ ਲਈ ਗਾਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਕਰਿਅਰ ਨੇ ਇਕ ਵੱਖ ਹੀ ਉਡ਼ਾਨ ਭਰੀ।
Amrinder Gill
ਅਜ ਅਮਰਿੰਦਰ ਇਕ ਅਜਿਹਾ ਨਾਮ ਹੈ ਜਿਸ ਨੂੰ ਲੋਕ ਬਹੁਤ ਚੰਗੇ ਤਰ੍ਹਾਂ ਨਾਲ ਜਾਣਦੇ ਹਨ। ਇਨ੍ਹਾਂ ਵਲੋਂ ਗਾਏ ਗਏ ਸਾਰੇ ਪੰਜਾਬੀ ਗੀਤ ਲੋਕਾਂ ਨੂੰ ਖ਼ੂਬ ਪਸੰਦ ਆਉਂਦੇ ਹਨ ਅਤੇ ਇਨ੍ਹਾਂ ਦੇ ਗੀਤਾਂ ਨੂੰ ਸੁਣਨ ਲਈ ਕੇਵਲ ਪੰਜਾਬੀ ਹੀ ਨਹੀਂ ਹਿੰਦੀ ਸਰੋਤੇ ਵੀ ਬੈਠੇ ਰਹਿੰਦੇ ਹਨ।
Amrinder Gill
ਅਮਰਿੰਦਰ ਦਾ ਸੱਭ ਤੋਂ ਜ਼ਿਆਦਾ ਸਫ਼ਲ ਗੀਤ ਰਿਹਾ 'ਜੁਦਾ' ਇਸ ਤੋਂ ਬਾਅਦ ਆਇਆ 'ਜੁਦਾ 2' ਇਨ੍ਹਾਂ ਦੋਹਾਂ ਹੀ ਗੀਤਾਂ ਨੇ ਇਕ ਵੱਖ ਹੀ ਸਮਾਂ ਬਣਾ ਦਿਤਾ ਅਤੇ ਅਜੋਕੇ ਸਮੇਂ 'ਚ ਵੀ ਇਹ ਦੋਹੇਂ ਗੀਤ ਇਹਨਾਂ ਦੀ ਪਹਿਚਾਣ ਹੈ। ਇਨ੍ਹਾਂ ਦੇ ਦੋਹੇਂ ਗੀਤਾਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ ਅਤੇ ਅੱਜ ਵੀ ਲੋਕ ਇਹਨਾਂ ਦੀ ਗਾਇਕੀ ਦੀ ਮਿਸਾਲ ਦਿੰਦੇ ਹਨ। ਅਮਰਿੰਦਰ ਹੁਣ ਵੀ ਕਈ ਗੀਤਾਂ ਦੇ ਐਲਬਮਜ਼ ਬਣਾਉਣ ਲਈ ਤਿਆਰ ਹਨ।