ਬਿਨੂੰ ਢਿੱਲੋਂ ਦੀ ਪੰਜਾਬੀ ਫ਼ਿਲਮ 'ਬਾਈਲਾਰਸ' ਅੱਜ ਪੁੱਟੇਗੀ ਧੂੜਾਂ
Published : Oct 5, 2017, 11:48 pm IST
Updated : Oct 5, 2017, 6:21 pm IST
SHARE ARTICLE

ਚੰਡੀਗੜ੍ਹ, 5 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਧੜਾਧੜ ਬਣ ਰਹੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ ਵਿਚ ਸ਼ਾਮਲ ਹੁੰਦਿਆਂ ਮਸ਼ਹੂਰ ਕਲਾਕਾਰ ਬਿੰਨੂ ਢਿੱਲੋਂ ਇਕ ਵੱਖਰੇ ਸੰਕਲਪ ਅਤੇ ਵੱਖਰੀ ਪੇਸ਼ਕਸ਼ ਵਾਲੀ ਪੰਜਾਬੀ ਫ਼ਿਲਮ 'ਬਾਇਲਾਰਸ' ਲੈ ਕੇ ਲੋਕਾਂ ਦੀ ਕਚਿਹਰੀ ਵਿਚ ਪਹੁੰਚੇ ਹਨ। ਇਸ ਪਰਵਾਰਕ ਫ਼ਿਲਮ 'ਚ ਬਿੰਨੂ ਢਿੱਲੋਂ, ਪ੍ਰਾਚੀ ਤਹਿਲਾਣ, ਦੇਵ ਖਰੌੜ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਤੇ ਰਵਨੀਤ ਜੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਫ਼ਿਲਮ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਵਿਸ਼ੇਸ਼ ਤੌਰ 'ਤੇ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਵਿਹੜੇ ਪਹੁੰਚੀ ਜਿਥੇ ਬਿਨੂੰ ਢਿੱਲੋਂ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਦੌਰਾਨ ਫ਼ਿਲਮ ਅਤੇ ਅਪਣੀ ਜ਼ਿੰਦਗੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। 


ਬਿਨੂੰ ਢਿੱਲੋਂ ਫ਼ਿਲਮ ਬਾਰੇ ਦਸਿਆ ਕਿ ਫ਼ਿਲਮ ਦੀ ਕਹਾਣੀ ਇਕ ਰਸ਼ੀਅਨ ਟਰੈਕਟਰ 'ਬਾਈਲਾਰਸ' 'ਤੇ ਆਧਾਰਤ ਹੈ। ਦਰਅਸਲ ਇਹ ਟਰੈਕਟਰ ਬਿਨੂੰ ਦੇ ਪਿਤਾ ਦੀ ਨਿਸ਼ਾਨੀ ਹੁੰਦਾ ਹੈ ਜਿਸ ਨੂੰ ਬਿਨੂੰ ਵੀ ਜਾਨ ਤੋਂ ਵੱਧ ਤੇ ਪਿਉ ਵਾਂਗ ਪਿਆਰ ਕਰਦਾ ਹੈ। ਬਿਨੂੰ ਕੋਲ 8 ਕਿਲੇ ਜ਼ਮੀਨ ਹੁੰਦੀ ਹੈ। ਇਸ ਫ਼ਿਲਮ 'ਚ ਬਿਨੂੰ ਦੇ ਮਾਤਾ-ਪਿਤਾ ਨਹੀਂ ਵਿਖਾਏ ਗਏ। ਨਿਰਮਲ ਰਿਸ਼ੀ ਬਿਨੂੰ ਦੀ ਦਾਦੀ ਦਾ ਰੋਲ ਅਦਾ ਕਰ ਰਹੇ ਹਨ ਅਤੇ ਬਿਨੂੰ ਅਪਣੀ ਜ਼ਿੰਦਗੀ ਦਾ ਗੁਜ਼ਾਰਾ ਟਰੈਕਟਰ ਦੇ ਟੋਚਨ ਮੁਕਾਬਲਿਆਂ 'ਚ ਜਾ ਕੇ ਉਥੋਂ ਮਿਲਦੇ ਪੈਸਿਆਂ ਨਾਲ ਕਰਦਾ ਹੈ। ਅਚਾਨਕ ਬਿਨੂੰ ਦੀ ਜ਼ਿੰਦਗੀ 'ਚ ਇਕ ਕੁੜੀ ਆਉਂਦੀ ਹੈ ਜਿਸ ਨਾਲ਼ ਉਸਨੂੰ ਇਕ ਤਰਫ਼ਾ ਪਿਆਰ ਹੋ ਜਾਂਦਾ ਹੈ ਜਿਸ ਕਰ ਕੇ ਉਹ ਅਪਣੇ ਟਰੈਕਟਰ ਨੂੰ ਵੀ ਵੇਚ ਦਿੰਦਾ ਹੈ। ਫ਼ਿਲਮ ਵਿਚ ਵਰਤੇ ਗਏ ਟਰੈਕਟਰ ਬਾਰੇ ਗੱਲਬਾਤ ਕਰਦਿਆਂ ਬਿਨੂੰ ਨੇ ਦਸਿਆ ਕਿ ਅੱਜ-ਕਲ 'ਬਾਈਲਾਰਸ' ਟਰੈਕਟਰ ਕਾਫ਼ੀ ਮੁਸ਼ਕਲ ਨਾਲ ਮਿਲਦੇ ਹਨ। ਉਨ੍ਹਾਂ ਨੇ ਇਸ ਟ੍ਰੈਕਟਰ ਨੂੰ ਨਾਭਾ ਦੇ ਪਿੰਡ ਚਪੜੋਦਾ ਤੋਂ ਹੋਬੀ ਧਾਲੀਵਾਲ ਜੀ ਦੇ ਲਾਣੇ 'ਚੋਂ ਲਿਆ। ਇਸ ਤੋਂ ਪਹਿਲਾਂ ਹੋਰ ਵੀ ਕਈ 'ਬਾਈਲਾਰਸ' ਫ਼ਿਲਮ ਲਈ ਵੇਖੇ ਗਏ ਪਰ ਸੱਭ ਮੋਡੀਫ਼ਾਈ ਕੀਤੇ ਹੋਏ ਸਨ।


ਬਿੰਨੂ ਢਿੱਲੋਂ ਦੀ ਹੋਮ ਪ੍ਰੋਡਕਸ਼ਨ ਨੌਟੀ ਮੈਨ ਪ੍ਰੋਡਕਸ਼ਨ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਨੇ ਕਸ਼ੀਤਜ ਚੌਧਰੀ. ਅਚਲ ਕੌਸ਼ਲ, ਆਸ਼ੀਸ਼ ਸੋਨੀ ਤੇ ਕਰਨ ਸੋਨੀ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹਨ। ਜੱਸ ਗਰੇਵਾਲ ਨੇ ਇਸ ਫਿਲਮ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖਿਆ ਹੈ। 6 ਅਕਤੂਬਰ 2017 ਨੂੰ ਇਹ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਨੇ ਫ਼ਿਲਮ ਦੀ ਵਰਲਡਵਾਈਡ ਡਿਸਟ੍ਰੀਬਿਊਸ਼ਨ ਦਾ ਜ਼ਿੰਮਾ ਚੁਕਿਆ ਹੈ। ਬਿਨੂੰ ਢਿੱਲੋਂ ਨੇ ਦਸਿਆ ਕਿ ਇਹ ਫ਼ਿਲਮ ਕਾਮੇਡੀ ਭਰਪੂਰ ਹੋਣ ਦੇ ਨਾਲ਼-ਨਾਲ ਦਰਸ਼ਕਾਂ ਨੂੰ ਭਾਵੁਕ ਵੀ ਕਰੇਗੀ ਅਤੇ ਇਸ ਫ਼ਿਲਮ 'ਚ ਛੋਟੇ ਛੋਟੇ ਕਈ ਸੰਦੇਸ਼ ਵੀ ਛੱਡੇ ਗਏ ਹਨ। ਫ਼ਿਲਮ ਦੇ ਗੀਤ ਵੀ ਦਰਸ਼ਕਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਆਉਣਗੇ।ਫ਼ਿਲਮ ਦੀ ਸਮੁੱਚੀ ਟੀਮ ਨੇ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉਹ ਫ਼ਿਲਮ ਨੂੰ ਵੇਖਣ ਸਿਨੇਮਾ ਘਰਾਂ 'ਚ ਜ਼ਰੂਰ ਜਾਣ ਇਹ ਪੂਰੀ ਤਰਾਂ ਨਾਲ ਪਰਵਾਰਕ ਡਰਾਮਾ ਮੂਵੀ ਹੈ ਜਿਹੜੀ ਕਿ ਹਰ ਵਰਗ ਦੇ ਵਿਅਕਤੀ ਨੂੰ ਪਸੰਦ ਆਏਗੀ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement