
ਮੁੰਬਈ: ਅਨੁਸ਼ਕਾ ਸ਼ਰਮਾ ਨੇ ਇਕ ਅਖਬਾਰ ਨੂੰ ਜਾਅਲੀ ਇਟੰਰਵਿਊ ਛਾਪਣ 'ਤੇ ਜੰਮ ਕੇ ਫਟਕਾਰ ਲਗਾਈ ਹੈ। ਦਰਅਸਲ ਇਕ ਬੰਗਾਲੀ ਅਖਬਾਰ 'ਚ ਅਨੁਸ਼ਕਾ ਅਪਣੀ ਨਿਜੀ ਜ਼ਿੰਦਗੀ ਦੇ ਬਾਰੇ ਪੜ੍ਹ ਕੇ ਅੱਗ ਬਬੂਲਾ ਹੋ ਗਈ ਅਤੇ ਟਵਿਟਰ 'ਤੇ ਉਸ ਅਖਬਾਰ ਦੀ ਜੰਮ ਕੇ ਕਲਾਸ ਲਈ। ਦਸ ਦਈਏ ਕਿ ਇਕ ਬੰਗਲੀ ਅਖਬਾਰ ਨੇ ਅਨੁਸ਼ਕਾ ਨੂੰ ਲੈ ਕੇ ਇਕ ਇੰਟਰਵਿਊ ਛਾਪਿਆ ਜਿਸਦੇ ਨਾਲ ਅਨੁਸ਼ਕਾ ਬਹੁਤ ਨਰਾਜ਼ ਹੋ ਗਈ।
ਅਨੁਸ਼ਕਾ ਨੇ ਟਵਿਟਰ 'ਤੇ ਦਸਿਆ ਕਿ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਨੂੰ ਲੈ ਕੇ ਕਿਸੇ ਨੂੰ ਇੰਟਰਵਿਊ ਨਹੀਂ ਦਿਤਾ ਹੈ। ਇਸ ਤੋਂ ਸਾਫ਼ ਪਤਾ ਚਲਦਾ ਹੈ ਕਿ ਕਿਸੇ ਦੀ ਨਿਜੀ ਜ਼ਿੰਦਗੀ ਦੀ ਆਜ਼ਾਦੀ ਨੂੰ ਇਹ ਕਿਸ ਨਜ਼ਰੀਏ ਨਾਲ ਦੇਖਦੇ ਹਨ। ਅਨੁਸ਼ਕਾ ਦੇ ਇਸ ਟਵੀਟ ਨੂੰ 1.8 ਮਿਲੀਅਨ ਲੋਕ ਰਿਟਵੀਟ ਕਰ ਚੁਕੇ ਹਨ।
ਅਨੁਸ਼ਕਾ ਸ਼ਰਮਾ ਇਹਨੀ ਦਿਨੀਂ ਵਰੁਨ ਧਵਨ ਦੇ ਨਾਲ ਅਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ 'ਚ ਮਸ਼ਰੂਫ ਹਨ। ਇਹ ਫਿਲਮ 'ਮੇਕ ਇਨ ਇੰਡੀਆ' 'ਤੇ ਆਧਾਰੀਤ ਹੈ। ਫਿਲਮ ਵਰੁਨ ਅਤੇ ਅਨੁਸ਼ਕਾ ਦਾ ਕਿਰਦਾਰ ਆਮ ਮਨੁੱਖ ਦਾ ਹੈ। ਫਿਲਮ 'ਚ ਵਰੁਨ ਧਵਨ ਮੌਜੀ ਨਾਂਅ ਦੇ ਦਰਜੀ ਬਣੇ ਹੋਏ ਹਨ ਅਤੇ ਮੌਜੀ ਦੀ ਪਤਨੀ ਮਮਤਾ ਦਾ ਕਿਰਦਾਰ ਅਨੁਸ਼ਕਾ ਸ਼ਰਮਾ ਨਿਭਾ ਰਹੀ ਹੈ। ਦੋਵੇਂ ਅਦਾਕਾਰ ਫਿਲਮ ਦੀ ਸ਼ੂਟਿੰਗ ਭੋਪਾਲ 'ਚ ਕਰ ਰਹੇ ਹਨ।
ਫਿਲਮ 'ਚ ਅਨੁਸ਼ਕਾ ਅਤੇ ਵਰੁਨ ਦੇ ਲੁੱਕ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋ ਰਹੀਆਂ ਹਨ। ਫਿਲਮ 'ਚ ਯਸ਼ ਰਾਜ ਬੈਨਰ ਹੇਠ ਬਣ ਰਹੀ ਹੈ। ਇਸਦੇ ਬਾਅਦ ਅਨੁਸ਼ਕਾ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' 'ਚ ਵੀ ਨਜ਼ਰ ਆਉਣ ਵਾਲੀ ਹੈ। ਕੁੱਝ ਦਿਨ ਪਹਿਲਾਂ ਹੋਲੀ 'ਤੇ ਅਨੁਸ਼ਕਾ ਦੀ ਫਿਲਮ 'ਪਰੀ' ਰੀਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ।