ਜਨਮਦਿਨ ਵਿਸ਼ੇਸ਼: ਗਾਇਕੀ, ਅਦਾਕਾਰੀ ਅਤੇ ਸੁਹੱਪਣ ਦਾ ਸੁਮੇਲ ਸੁਨੰਦਾ ਸ਼ਰਮਾ
Published : Jan 30, 2018, 5:40 pm IST
Updated : Jan 30, 2018, 12:10 pm IST
SHARE ARTICLE

ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਵਿਚ ਕਿਸੇ ਤਾਰੁਖ ਦੀ ਮੁਹਤਾਜ਼ ਨਹੀਂ, ਸੁਨੰਦਾ ਬਹੁਤ ਹੀ ਘੱਟ ਸਮੇ ਵਿਚ ਬਹੁਤ ਜ਼ਿਆਦਾ ਨਾਮ ਕਮਾਉਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ‘ਚੋਂ ਇਕ ਹੈ। ਗਾਇਕੀ ਦੇ ਨਾਲ-ਨਾਲ ਸੁਨੰਦਾ ਹੁਣ ਅਦਾਕਰੀ ਦੇ ਖੇਤਰ ਵਿਚ ਵੀ ਆਪਣੀ ਧਾਕ ਜਮਾਉਣ ਆ ਗਈ ਹੈ। 

ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ, 1992 ਨੂੰ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂਹੜੀਆਂ ਵਿਚ ਹੋਇਆ। ਹਾਲ ਹੀ 'ਚ ਸੁਨੰਦਾ ਦਾ ਸਿੰਗਲ ਟਰੈਕ ‘ਮੇਰੀ ਮੰਮੀ ਨੂੰ ਪਸੰਦ ਨਹੀਂਓ ਤੂੰ, ਵੇ ਤੇਰਾ ਗੋਰਾ ਮੂੰਹ, ਮੈਂ ਦੱਸਾ ਤੈਨੂੰ, ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ’। ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਿਆ ਅਤੇ ਲੋਕਾਂ ਦੀ ਜ਼ੁਬਾਨ 'ਤੇ ਹੈ।


ਇਸ ਦੇ ਨਾਲ ਹੀ ਸੁਨੰਦਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇੰਸ‍ਟਾਗ੍ਰਾਮ ਉਤੇ ਉਨ੍ਹਾਂ ਦੇ ਲਗਭਗ 2 ਮਿਲੀਅਨ ਫਾਲੋਅਰਸ ਹਨ। ਮਤਲਬ ਕਿ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦਾ ਸ‍ਟਾਰਡਮ ਕਾਫੀ ਤਕੜਾ ਹੈ।



ਸਾਲ 2017 ਵਿਚ ਰਿਲੀਜ਼ ਉਨ੍ਹਾਂ ਦਾ ਗੀਤ ‘ਪਟਾਖੇ’ ਨੇ ਉਹਨਾਂ ਨੂੰ ਬਹੁਤ ਪ੍ਰਸਿੱਧੀ ਦਵਾਈ ਸੀ। ਤੁਹਾਨੂੰ ਦੱਸ ਦੇਈਏ ਕਿ ਸੁਨੰਦਾ ਸ਼ਰਮਾ ਹਾਰਡਕੋਰ ਪੰਜਾਬੀ ਸਿੰਗਰ ਹੈ। ਮਤਲਬ ਕਿ ਉਨ੍ਹਾਂ ਦੇ ਗਾਣਿਆਂ ਵਿਚ ਤੁਹਾਨੂੰ ਫੁਲ ਪੰਜਾਬੀ ਫਲੇਵਰ ਮਿਲਦਾ ਹੈ। ਉਹ ਜਮਕੇ ਡਾਂਸ ਕਰਦੀ ਹੈ। 


ਟਰੈਕ‍ਟਰ ਦੀ ਸਵਾਰੀ ਕਰਦੀ ਹੈ ਮਤਲਬ ਕਿ ਕੁਲ ਮਿਲਾ ਕੇ ਸੁਨੰਦਾ ਸ਼ਰਮਾ ਵਿਚ ਹਰ ਉਹ ਅਦਾ ਕੁੱਟ-ਕੁੱਟ ਕੇ ਭਰੀ ਹੋਈ ਹੈ, ਜੋ ਇਕ ਜਬਰਾਟ ਪੰਜਾਬੀ ਵਿਚ ਹੋਣੀ ਚਾਹੀਦੀ ਹੈ। ਸਾਲ 2016 ਵਿਚ ਆਏ ਸੁਨੰਦਾ ਸ਼ਰਮਾ ਦੇ ਗਾਣੇ ‘ਪਟਾਖੇ’ ਨੂੰ ਯੂਟਿਊਬ ਉੱਤੇ 1 ਮਹੀਨੇ ਵਿਚ ਹੀ 73 ਮਿਲੀਅਨ ਵ‍ਿਊਜ਼ ਮਿਲ ਚੁੱਕੇ ਸਨ। ਜਦ ਕਿ 2017 ਵਿਚ ਰਿਲੀਜ਼ ਗੀਤ ‘ਕੋਕੇ’ ਨੂੰ ਇਕ ਮਹੀਨੇ ਵਿੱਚ 7.3 ਮਿਲੀਅਨ ਵਾਰ ਵੇਖਿਆ ਜਾ ਚੁੱਕਿਆ ਹੈ।



ਇਸ ਪੰਜਾਬੀ ਕੁੜੀ ਦੇ ਪਸੰਦ-ਨਾਪਸੰਦ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਮਨਮੋਹਣ ਵਾਰਿਸ, ਗੁਰਦਾਸ ਮਾਨ, ਸੁਰਿੰਦਰ ਕੌਰ, ਨੁਸਰਤ ਫਤੇਹ ਅਲੀ ਖਾਨ, ਨੂਰ ਵਰਗੇ ਗਾਣੇ ਬਹੁਤ ਪਸੰਦ ਆਉਂਦੇ ਹਨ। ਸੁਨੰਦਾ ਸ਼ਰਮਾ ਮ‍ਿਊਜ਼ਿਕ ਇੰਡਸ‍ਟਰੀ ਵਿਚ ਅਮਰ ਆਡਿਓ ਮ‍ਿਊਜ਼ਿਕ ਕੰਪਨੀ ਦੇ ਸੰਸ‍ਥਾਪਕ ਪਿੰਕੀ ਧਾਲੀਵਾਲ ਨੂੰ ਆਪਣਾ ਗਾਡਫਾਦਰ ਮੰਨਦੀ ਹੈ, ਕ‍ਿਉਂਕਿ ਉਹਨਾਂ ਨੇ ਹੀ ਸੁਨੰਦਾ ਸ਼ਰਮਾ ਨੂੰ ਇੰਡਸ‍ਟਰੀ ਵਿਚ ਮੌਕਾ ਦਿੱਤਾ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement