ਸ਼੍ਰੀ ਦੇਵੀ ਦੀ ਮੌਤ 'ਤੇ ਪਹਿਲੀ ਵਾਰ ਬੋਲਿਆ ਭਾਰਤੀ ਵਿਦੇਸ਼ ਮੰਤਰਾਲਾ
Published : Mar 10, 2018, 4:11 pm IST
Updated : Mar 10, 2018, 10:41 am IST
SHARE ARTICLE

24 ਫਰਵਰੀ ਨੂੰ ਦੁਬਈ 'ਚ ਹੋਈ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਅਤੇ ਕਿਹਾ ਕਿ ਅਦਾਕਾਰਾ ਦੀ ਮੌਤ ਤੇ ਅਜਿਹਾ ਕੁਝ ਵੀ ਨਹੀਂ ਸੀ ਜੋ ਸ਼ੱਕ ਕਰਨਯੋਗ ਹੋਵੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿਤੀ। ਉਹਨਾਂ ਕਿਹਾ ਕਿ ਜਿੱਥੇ ਤੱਕ ਮੈਨੂੰ ਪਤਾ ਹੈ, ਯੂ.ਪੀ.ਏ. ਸਰਕਾਰ ਤੋਂ ਦਸਤਾਵੇਜ਼ ਸਾਨੂੰ ਮਿਲ ਚੁਕੇ ਹਨ, ਅਤੇ ਇਸ ਵਿਚ ਕੁਝ ਵੀ ਸ਼ੱਕੀ ਹੁੰਦਾ ਤਾਂ ਹੁਣ ਤਕ ਸਾਹਮਣੇ ਆ ਗਿਆ ਹੁੰਦਾ। 


ਦੱਸਣਯੋਗ ਹੈ ਕਿ ਦੁਬਈ 'ਚ ਸ਼੍ਰੀ ਦੇਵੀ ਦੀ ਹੋਈ ਮੌਤ ਤੋਂ ਬਾਅਦ ਦੇਸ਼ ਅਤੇ ਦੁਨੀਆ ਦੇ ਮੀਡੀਆ ਵਿਚ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਣ ਲਗੀਆਂ ਸਨ। ਜਿਸ ਤੋਂ ਬਾਅਦ ਹੁਣ ਦੁਬਈ ਦੀ ਫੋਰੈਂਸਿਕ ਟੀਮ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਪਾਣੀ 'ਚ ਡੁੱਬ ਕੇ ਹੋਈ ਹੈ। ਪੋਸਟਮਾਰਟਮ ਦੀ ਲੰਬੀ ਪ੍ਰਕਿਰਿਆ ਅਤੇ ਕਈ ਜਾਂਚ ਤੋਂ ਬਾਅਦ 27 ਫਰਵਰੀ ਦੀ ਰਾਤ ਨੂੰ ਉਨ੍ਹਾਂ ਦਾ ਮ੍ਰਿਤਕ ਦੇਹ ਮੁੰਬਈ ਲਿਆਂਦਾ ਗਿਆ। 


28 ਫਰਵਰੀ ਨੂੰ ਸਰਕਾਰੀ ਸਨਮਾਨ ਨਾਲ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਤੋਂ ਬਾਅਦ ਬੀਤੇ ਦਿਨ ਹਰਿਦੁਆਰ ਅਤੇ ਰਾਮੇਸ਼ਵਰਮ 'ਚ 2 ਥਾਂਵਾਂ 'ਤੇ ਸ਼੍ਰੀਦੇਵੀ ਦੀਆਂ ਅਸਥੀਆਂ ਵਿਸਰਜਿਤ ਕੀਤੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ ਦੋ ਥਾਵਾਂ ਤੇ ਅਸਥੀਆਂ ਵਹਾਉਣ ਦੀ ਵਜ੍ਹਾ ਇਹ ਸੀ ਕਿ ਹਿੰਦੂ ਮਾਨਤਾ ਅਨੁਸਾਰ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਸੰਸਕਾਰ ਤੋਂ ਬਾਅਦ ਅਸਥੀਆਂ ਨੂੰ ਕਾਸ਼ੀ ਜਾਂ ਰਾਮੇਸ਼ਵਰਮ 'ਚ ਪ੍ਰਵਾਹ ਕੀਤਾ ਜਾਂਦਾ ਹੈ, ਇਥੇ ਇਹ ਵੀ ਦੱਸਣਯੋਗ ਹੈ ਕਿ ਬੋਨੀ ਕਪੂਰ ਭਾਵੇਂ ਪੰਜਾਬੀ ਪਰਿਵਾਰ ਤੋਂ ਹਨ ਪਰ ਮਰਹੂਮ ਅਦਾਕਾਰਾ ਸ਼੍ਰੀਦੇਵੀ ਤਾਮਿਲ ਬ੍ਰਾਹਮਣ ਸੀ ਅਤੇ ਉਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਸ਼ਿਵਕਾਸ਼ੀ 'ਚ ਹੋਇਆ ਸੀ। 


ਇਸ ਲਈ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀਆ ਅਸਥੀਆਂ ਲੈ ਕੇ ਤਾਮਿਲਨਾਡੂ ਸਥਿਤ ਰਾਮੇਸ਼ਵਰਮ 'ਚ ਪਹੁੰਚਿਆ।ਕਿਉਂਕਿ ਕਿਹਾ ਜਾਂਦਾ ਹੈ ਕਿ ਰਾਮੇਸ਼ਵਰਮ ਵਿਚ ਅਸਥੀਆਂ ਨੂੰ ਪ੍ਰਵਾਹ ਕਰਨ ਨਾਲ ਮ੍ਰਿਤਕ ਵਿਅਕਤੀ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਅਤੇ ਉਸ ਨੂੰ ਮੁਕਤੀ ਮਿਲਦੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement