
ਮੁੰਬਈ, 11 ਜੂਨ: ਅਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ ਅਤੇ ਇਸੇ ਕਾਰਨ ਅਕਸਰ ਉਨ੍ਹਾਂ ਦੇ ਟਵੀਟ ਸੁਰਖੀਆਂ ਵਿਚ ਆਉਂਦੇ ਰਹਿੰਦੇ ਹਨ। 42 ਸਾਲਾ ਇਸ ਅਦਾਕਾਰਾ ਵਲੋਂ ਕੀਤੇ ਗਏ ਇਸ ਨਵੇਂ ਟਵੀਟ ਤੋਂ ਅਜਿਹਾ ਵਿਵਾਦ ਪੈਦਾ ਹੋਇਆ ਕਿ ਉਨ੍ਹਾਂ ਨੂੰ ਅਪਣੇ 1.6 ਮਿਲੀਅਨ ਫ਼ਾਲੋਅਰਜ਼ ਤੋਂ ਮੁਆਫ਼ੀ ਮੰਗਣੀ ਪਈ।
ਮੁੰਬਈ, 11 ਜੂਨ: ਅਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ ਅਤੇ ਇਸੇ ਕਾਰਨ ਅਕਸਰ ਉਨ੍ਹਾਂ ਦੇ ਟਵੀਟ ਸੁਰਖੀਆਂ ਵਿਚ ਆਉਂਦੇ ਰਹਿੰਦੇ ਹਨ।
42 ਸਾਲਾ ਇਸ ਅਦਾਕਾਰਾ ਵਲੋਂ ਕੀਤੇ ਗਏ ਇਸ ਨਵੇਂ ਟਵੀਟ ਤੋਂ ਅਜਿਹਾ ਵਿਵਾਦ ਪੈਦਾ ਹੋਇਆ ਕਿ ਉਨ੍ਹਾਂ ਨੂੰ ਅਪਣੇ 1.6 ਮਿਲੀਅਨ ਫ਼ਾਲੋਅਰਜ਼ ਤੋਂ ਮੁਆਫ਼ੀ ਮੰਗਣੀ ਪਈ।
ਦਰਅਸਲ ਬੀਤੇ ਦਿਨੀਂ ਟੰਡਨ ਨੇ ਇਕ ਸਾੜ੍ਹੀ ਪਹਿਨ ਕੇ ਇਕ ਤਸਵੀਰ ਸਾਂਝੀ ਕੀਤੀ ਸੀ ਅਤੇ ਇਸ 'ਤੇ ਲਿਖਿਆ ਸੀ ਕਿ ਸਾੜ੍ਹੀ ਦਿਵਸ... ਕੀ ਇਸ ਨਾਲ ਮੈਨੂੰ ਫ਼ਿਰਕੂ, ਭਗਤ ਜਾਂ ਹਿੰਦੂਵਾਦੀ ਆਦਰਸ਼ ਕਿਹਾ ਜਾਵੇਗਾ...? ਉਨ੍ਹਾਂ ਨਾਲ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਸਾੜ੍ਹੀ ਪਹਿਨਣਾ ਬਹੁਤ ਪਸੰਦ ਹੈ ਅਤੇ ਇਹ ਉਨ੍ਹਾਂ ਨੂੰ ਸੱਭ ਤੋਂ ਸੁੰਦਰ ਪਹਿਰਾਵਾ ਲਗਦੀ ਹੈ। ਰਵੀਨਾ ਦੇ ਇਸ ਟਵੀਟ 'ਤੇ ਲੋਕਾਂ ਦੀਆਂ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ।
ਪ੍ਰਤੀਕਿਰਿਆਵਾਂ ਤੋਂ ਪ੍ਰੇਸ਼ਾਨ ਹੋਈ ਰਵੀਨਾ ਨੇ ਮੁਆਫ਼ੀ ਮੰਗਣਾ ਹੀ ਠੀਕ ਸਮਝਿਆ ਅਤੇ ਲਿਖਿਆ ਕਿ ਉਨ੍ਹਾਂ ਦਾ ਉਦੇਸ਼ ਸਾੜ੍ਹੀ ਨੂੰ ਫ਼ਿਰਕੂ ਰੰਗ ਦੇਣਾ ਨਹੀਂ ਸੀ ਜਦਕਿ ਉਨ੍ਹਾਂ ਨੂੰ ਇਹ ਲਗਦਾ ਸੀ ਕਿ ਜੇਕਰ ਉਹ ਕਹੇਗੀ ਕਿ ਉਸ ਨੂੰ ਭਾਰਤੀ ਚੀਜ਼ ਪਸੰਦ ਹੈ ਤਾਂ ਕਿਧਰੇ ਉਸ ਦਾ ਮਜ਼ਾਕ ਨਾ ਬਣਾ ਦਿਤਾ ਜਾਵੇ। (ਏਜੰਸੀ)