
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2019 ਦੀ ਹੈ ਜਦੋਂ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਨਵੀਂ ਦਿੱਲੀ ਵਿਚ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 26 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦਾ ਦੌਰਾ ਕੀਤਾ ਸੀ ਅਤੇ ਦੌਰੇ ਨੂੰ ਲੈ ਕੇ PM ਦੀ ਬੰਗਲਾਦੇਸ਼ ਵਿਚ ਆਲੋਚਨਾ ਵੇਖਣ ਨੂੰ ਮਿਲੀ। ਹੁਣ ਸੋਸ਼ਲ ਮੀਡੀਆ 'ਤੇ ਬੰਗਲਾਦੇਸ਼ੀ PM ਸ਼ੇਖ ਹਸੀਨਾ ਅਤੇ ਕਾਂਗਰਸ ਲੀਡਰ ਸੋਨੀਆ ਗਾਂਧੀ, ਸਾਬਕਾ PM ਮਨਮੋਹਨ ਸਿੰਘ ਸਣੇ ਲੀਡਰਾਂ ਦੀ ਮੁਲਾਕਾਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ UPA ਸਰਕਾਰ ਦੌਰਾਨ ਮਨਮੋਹਨ ਸਿੰਘ, ਸੋਨੀਆ ਗਾਂਧੀ ਦੇ ਬੰਗਲਾਦੇਸ਼ ਦੌਰੇ ਦੀ ਹੈ। ਯੂਜ਼ਰ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਵਾਇਰਲ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2019 ਦੀ ਹੈ ਜਦੋਂ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਨਵੀਂ ਦਿੱਲੀ ਵਿਚ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Pradhan Gaurav" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "Once upon a time Sonia Gandhi once took Prime Minister Manmohan Singh on a tour of Bangladesh!"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਖਬਰਾਂ ਵਿਚ ਪ੍ਰਕਾਸ਼ਿਤ ਮਿਲੀ।
6 ਅਕਤੂਬਰ 2019 ਨੂੰ ਇਹ ਤਸਵੀਰ ਅਪਲੋਡ ਕਰਦਿਆਂ NDTV ਨੇ ਆਪਣੀ ਖ਼ਬਰ ਦਾ ਸਿਰਲੇਖ ਲਿਖਿਆ, "Bangladesh PM Sheikh Hasina Meets Sonia Gandhi And Manmohan Singh"
ਖ਼ਬਰ ਅਨੁਸਾਰ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਦੀ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਆਨੰਦ ਸ਼ਰਮਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ।" ਖ਼ਬਰ ਤੋਂ ਸਾਫ਼ ਹੋਇਆ ਕਿ ਇਹ ਤਸਵੀਰ UPA ਸਰਕਾਰ ਦੌਰਾਨ ਦੀ ਨਹੀਂ ਹੈ ਅਤੇ ਤਸਵੀਰ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੀ ਹੈ ਨਾ ਕਿ ਬੰਗਲਾਦੇਸ਼ ਦੌਰੇ ਦੀ। ਇਸ ਦੇ ਨਾਲ ਹੀ ਦੱਸ ਦਈਏ ਕਿ 2019 ਵਿਚ UPA ਸਰਕਾਰ ਨਹੀਂ ਬਲਕਿ ਐੱਨਡੀਏ ਸਰਕਾਰ ਸੀ।
ਮੁਲਾਕਾਤ ਨੂੰ ਲੈ ਕੇ ਹੋਰ ਤਸਵੀਰਾਂ ANI ਦੇ ਟਵੀਟ ਵਿਚ ਵੇਖੀਆਂ ਜਾ ਸਕਦੀਆਂ ਹਨ।
Delhi: Congress President Sonia Gandhi, Former Prime Minister Dr.Manmohan Singh, Congress leaders Priyanka Gandhi Vadra and Anand Sharma meet Bangladesh PM Sheikh Hasina pic.twitter.com/TnzD9P8fKO
— ANI (@ANI) October 6, 2019
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2019 ਦੀ ਹੈ ਜਦੋਂ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਨਵੀਂ ਦਿੱਲੀ ਵਿਚ ਕਾਂਗਰੇਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ।
Claim: ਤਸਵੀਰ UPA ਸਰਕਾਰ ਦੌਰਾਨ ਮਨਮੋਹਨ ਸਿੰਘ, ਸੋਨੀਆ ਗਾਂਧੀ ਦੇ ਬੰਗਲਾਦੇਸ਼ ਦੌਰੇ ਦੀ ਹੈ।
Claimed By: ਫੇਸਬੁੱਕ ਯੂਜ਼ਰ "Pradhan Gaurav"
Fact Check: ਫਰਜ਼ੀ