
WHO ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 20 ਦੇਸ਼ਾਂ ਦੀ ਕੁੱਲ ਅਬਾਦੀ, ਜਿੱਥੇ ਜ਼ਿਆਦਾਤਰ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਹਨ, ਲਗਭਗ ਭਾਰਤ ਦੀ ਅਬਾਦੀ ਦੇ ਬਰਾਬਰ ਹੈ।
ਮੁੰਬਈ: ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ 28 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਮਾਮਲਿਆਂ ਵਾਲੇ 20 ਦੇਸ਼ਾਂ ਵਿਚ ਭਾਰਤ ਦੇ ਬਰਾਬਰ ਜਨਸੰਖਿਆ ਹੈ ਪਰ ਇਹਨਾਂ ਵਿਚ 84 ਗੁਣਾ ਮਾਮਲੇ ਦਰਜ ਹੋਏ ਹਨ ਅਤੇ 200 ਗੁਣਾ ਮੌਤਾਂ ਹੋਈਆਂ ਹਨ।
Photo
ਦਾਅਵਾ: 'ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 20 ਦੇਸ਼ਾਂ ਦੀ ਕੁੱਲ ਜਨਸੰਖਿਆ, ਜਿੱਥੇ ਜ਼ਿਆਦਾਤਰ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਹਨ, ਲਗਭਗ ਭਾਰਤ ਦੀ ਜਨਸੰਖਿਆ ਦੇ ਬਰਾਬਰ ਹੈ। ਇਹਨਾਂ ਦੇਸ਼ਾਂ ਵਿਚ ਭਾਰਤ ਨਾਲੋਂ 84 ਗੁਣਾ ਜ਼ਿਆਦਾ ਮਾਮਲੇ ਦਰਜ ਹੋਏ ਹਨ'। 'ਇਸ ਤੋਂ ਇਲਾਵਾ ਇਹਨਾਂ 20 ਦੇਸ਼ਾਂ ਦੀ ਤੁਲਨਾ ਵਿਚ ਭਾਰਤ ਵਿਚ ਇਹਨਾਂ ਦੇਸ਼ਾਂ ਵਿਚ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਦੇ ਮੁਕਾਬਲੇ ਸਿਰਫ 1/200 ਗੁਣਾ (0.5 %) ਦਰਜ ਕੀਤੀਆਂ ਗਈਆਂ ਹਨ।'।
Photo
ਫੈਕਟ: ਇਹਨਾਂ 20 ਦੇਸ਼ਾਂ ਵਿਚ ਸਿਰਫ ਚੀਨ ਦੀ ਅਬਾਦੀ ਭਾਰਤ ਨਾਲੋਂ ਜ਼ਿਆਦਾ ਹੈ। ਇਸ ਹਿਸਾਬ ਨਾਲ ਲਵ ਅਗ੍ਰਵਾਲ ਦੀ ਦਲੀਲ ਗਲਤ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਮਾਮਲਿਆਂ ਵਾਲੇ 20 ਦੇਸ਼ਾਂ ਵਿਚ ਚੀਨ ਨੂੰ ਛੱਡ ਕੇ ਬਾਕੀ ਦੇਸ਼ਾਂ ਦੀ ਕੁੱਲ ਜਨਸੰਖਿਆ ਮਿਲਾ ਕੇ 1.35 ਬਿਲੀਅਨ ਹੈ, ਜੋ ਕਿ ਭਾਰਤ ਦੇ ਬਰਾਬਰ ਹੈ।
Photo
ਸਰਕਾਰੀ ਅਧਿਕਾਰੀਆਂ ਵੱਲੋਂ ਇਹਨਾਂ ਦੇਸ਼ਾਂ ਦੇ ਨਾਲ ਭਾਰਤ ਦੀ ਤੁਲਨਾ ਮਾਮਲੇ ਅਤੇ ਮੌਤਾਂ ਦੇ ਸੰਦਰਭ ਵਿਚ ਜਾਰੀ ਕੀਤੇ ਗਏ ਅੰਕੜੇ ਸਹੀ ਹਨ। ਹਾਲਾਂਕਿ ਇਹਨਾਂ 20 ਦੇਸ਼ਾਂ ਨੇ 28 ਅਪ੍ਰੈਲ ਤੱਕ 20 ਮਿਲੀਅਨ ਤੋਂ ਜ਼ਿਆਦਾ ਟੈਸਟ ਕੀਤੇ ਹਨ, ਜੋ ਕਿ ਭਾਰਤ ਵਿਚ ਕੀਤੇ ਗਏ ਟੈਸਟਾਂ ਨਾਲੋਂ 28 ਗੁਣਾ ਹਨ।ਡਬਲਯੂਐਚਓ ਦੀ ਰਿਪੋਰਟ ਅਨੁਸਾਰ ਇਹਨਾਂ ਦੇਸ਼ਾਂ ਨੇ 27 ਅਪ੍ਰੈਲ ਤੱਕ ਕੁੱਲ 2,400,663 ਮਾਮਲੇ ਅਤੇ ਭਾਰਤ ਨਾਲੋਂ 8 ਗੁਣਾ (27,892) ਦਰਜ ਕੀਤੇ ਹਨ।
Photo
ਇਸੇ ਤਰ੍ਹਾਂ ਇਹਨਾਂ 20 ਦੇਸ਼ਾਂ ਵਿਚ ਮੌਤਾਂ ਦਾ ਅੰਕੜਾ 1,81,435 ਤੇ ਭਾਰਤ (872) ਨਾਲੋਂ 208 ਗੁਣਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਇਹ ਧਿਆਨਦੇਣਯੋਗ ਹੈ ਕਿ ਜਾਂਚ ਦੇ ਮਾਮਲੇ ਵਿਚ ਸੰਯੁਕਤ ਰਾਜ ਅਮਰੀਕਾ ਨੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਜ਼ਿਆਦਾ ਟੈਸਟ ਕੀਤੇ ਹਨ ਤੇ ਇੱਥੇ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਹੋਏ ਹਨ।