
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. "ਨਹੀਂ ਹੋਈ ਕੋਈ ਸਰਜੀਕਲ ਸਟ੍ਰਾਇਕ, ਮੀਡੀਆ ਹਾਊਸ ਵੱਲੋਂ ਫਰਜ਼ੀ ਖਬਰ ਪ੍ਰਕਾਸ਼ਿਤ"
Fact Check fake claim of surgical strike done in POK published by media house
ਇੱਕ ਨਾਮਵਰ ਮੀਡੀਆ ਅਦਾਰੇ ਵੱਲੋਂ ਮੁੱਖ ਪੰਨੇ 'ਤੇ ਖਬਰ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਪਾਕਿਸਤਾਨ ਵਿਚ ਜਾ ਕੇ ਮੁੜ ਤੋਂ ਸਰਜੀਕਲ ਸਟ੍ਰਾਇਕ ਕੀਤੀ। ਦਾਅਵਾ ਕੀਤਾ ਗਿਆ ਕਿ ਪਿਓਕੇ ਦੇ ਕੋਟਲੀ ਇਲਾਕੇ ਵਿਚ ਭਾਰਤ ਦੇ ਸਪੈਸ਼ਲ ਕਮਾਂਡੋਜ਼ ਵੱਲੋਂ ਇਹ ਕਾਰਵਾਈ ਕੀਤੀ ਗਈ ਜਿਸਦੇ ਵਿਚ ਅੱਤਵਾਦੀਆਂ ਦੇ 4 ਲਾਂਚਿੰਗ ਪੇਡ ਤਬਾਹ ਕਰ 8 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਡਿਫੈਂਸ PRO ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਗਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. "ਸਾਧ ਵੱਲੋਂ ਗਾਂ ਚੋਰੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, ਸਪੋਕਸਮੈਨ ਦੀ Fact Check ਰਿਪੋਰਟ"
Fact Check Scripted video of cow theif viral as real incident
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ 27 ਅਗਸਤ 2023 ਦੀ ਸਵੇਰ ਨੂੰ ਚਰਚਾ ਦਾ ਵਿਸ਼ੇ ਬਣਿਆ। ਵੱਖ-ਵੱਖ ਮੀਡੀਆ ਸੰਸਥਾਵਾਂ ਨੇ ਇੱਕ ਵੀਡੀਓ ਲਾਈਵ ਕੀਤਾ ਜਿਸਦੇ ਵਿਚ ਇੱਕ ਸਾਧ ਦੇ ਰੂਪ 'ਚ ਆਏ ਵਿਅਕਤੀ ਨੂੰ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਉਸਦੇ ਘਰੋਂ ਗਾਂ ਚੋਰੀ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰਸ ਵੱਲੋਂ ਸੰਗਰੂਰ ਦੇ ਪਿੰਡ ਸ਼ੇਰਗੜ੍ਹ ਦਾ ਦੱਸਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ। ਵਾਇਰਲ ਹੋ ਰਿਹਾ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. "ਕੀ ਬੀਬੀਸੀ ਨੇ ਚੰਦਰਯਾਨ 3 ਦੀ ਆਲੋਚਨਾ ਕੀਤੀ? ਨਹੀਂ, ਇਹ ਵਾਇਰਲ ਵੀਡੀਓ 4 ਸਾਲ ਪੁਰਾਣਾ ਹੈ"
Fact Check Old video clip of BBC viral criticizing money spent on Chandrayaan 3
23 ਅਗਸਤ 2023 ਨੂੰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਉਤਰਿਆ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ 'ਚ ਭਾਰਤ ਦੀ ਤਾਰੀਫ ਸ਼ੁਰੂ ਹੋਈ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਜਿੱਥੇ ਪੂਰੀ ਦੁਨੀਆ ਭਾਰਤ ਦੀ ਤਾਰੀਫ ਕਰ ਰਹੀ ਹੈ, ਉੱਥੇ ਹੀ ਬੀਬੀਸੀ ਨੇ ਚੰਦਰਯਾਨ 3 ਦੀ ਆਲੋਚਨਾ ਕੀਤੀ। ਇਹ ਵਾਇਰਲ ਵੀਡੀਓ ਬੀਬੀਸੀ ਦੇ ਇੱਕ ਸ਼ੋਅ ਦਾ ਕਲਿੱਪ ਸੀ ਜਿਸ ਵਿਚ ਨਿਊਜ਼ ਐਂਕਰ ਭਾਰਤ ਦੀ ਅਰਥਵਿਵਸਥਾ 'ਤੇ ਸਵਾਲ ਚੁੱਕਦਾ ਨਜ਼ਰ ਆ ਰਿਹਾ ਸੀ ਅਤੇ ਭਾਰਤ ਨੇ ਇਸ ਮਿਸ਼ਨ 'ਤੇ ਇੰਨਾ ਪੈਸਾ ਕਿਉਂ ਖਰਚ ਕੀਤਾ, ਇਸ ਗੱਲ ਨੂੰ ਲੈ ਕੇ ਭਾਰਤ 'ਤੇ ਨਿਸ਼ਾਨੇ ਸਾਧ ਰਿਹਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ ਸੀ। ਇਹ ਵੀਡੀਓ 4 ਸਾਲ ਪੁਰਾਣਾ ਸੀ ਜਦੋਂ ਬੀਬੀਸੀ ਨੇ ਚੰਦਰਯਾਨ 2 ਦੇ ਲਾਂਚ ਸਮੇਂ ਮਿਸ਼ਨ 'ਤੇ ਖਰਚੇ ਗਏ ਪੈਸੇ 'ਤੇ ਸਵਾਲ ਉਠਾਏ ਸਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. "Fact Check: ਕਾਨਪੁਰ ਦੀ ਸੜਕ 'ਤੇ ਹੋ ਰਿਹਾ "Moon Walk"? ਜਾਣੋ ਵੀਡੀਓ ਦਾ ਅਸਲ ਸੱਚ"
Fact Check Old video of Moon walk on Bengaluru street viral in the name of Kanpur
ਚੰਦ੍ਰਯਾਨ-3 ਦੇ ਚੰਦਰਮਾ 'ਤੇ ਲੈਂਡ ਕਰਨ ਮਗਰੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਲੱਗਾ। ਇਸ ਵੀਡੀਓ ਵਿਚ ਇੱਕ ਖਰਾਬ ਸੜਕ 'ਤੇ ਪੁਲਾੜ ਯਾਤਰੀ ਦੀ ਵਰਦੀ ਪਾਏ ਇੱਕ ਵਿਅਕਤੀ ਨੂੰ ਮੁਨ ਵਾਲਕ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਕਾਨਪੁਰ ਦੀ ਖਸਤਾਹਾਲ ਸੜਕ ਦੱਸਕੇ ਪ੍ਰਸ਼ਾਸਨ 'ਤੇ ਤਨਜ਼ ਕਸੇ ਗਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਕਾਨਪੁਰ ਦਾ ਨਹੀਂ ਬਲਕਿ ਬੰਗਲੁਰੂ ਦਾ ਇੱਕ ਪੁਰਾਣਾ ਵੀਡੀਓ ਸੀ ਜਿਸਨੂੰ ਚੰਦ੍ਰਯਾਨ-2 ਦੇ ਲਾਂਚ ਸਮੇਂ 2019 ਵਿਚ ਬਣਾਇਆ ਗਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. "ਕੀ ਆਪ ਦਾ ਸਰਕਲ ਪ੍ਰਧਾਨ ਮੋਬਾਈਲ ਚੋਰੀ ਕਰਦਾ ਫੜ੍ਹਿਆ ਗਿਆ? ਨਹੀਂ, ਜਾਣੋ ਤਸਵੀਰ ਦਾ ਅਸਲ ਸੱਚ"
Fact check fake claim viral in the name of khedan vattan punjab diyan
ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਵਿਚ ਪੁਲਿਸ ਦੀ ਗ੍ਰਿਫਤ 'ਚ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਹੋਏ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੋਂ ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ ਹੋਏ। ਦੱਸ ਦਈਏ ਪੰਜਾਬ ਸਰਕਾਰ ਵੱਲੋਂ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਤਹਿਤ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ 01 ਸਤੰਬਰ ਤੋਂ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਣ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਖੇਡ ਮੁਕਾਬਲੇ ਕਰਵਾਏ ਜਾਣਗੇ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਸੀ। ਵਾਇਰਲ ਤਸਵੀਰ ਬਠਿੰਡਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਗ੍ਰਿਫਤਾਰ ਕਿੱਤੇ ਗਏ ਇੱਕ ਵਿਅਕਤੀ ਦੀ ਸੀ, ਜਿਸਦੇ ਕੋਲੋਂ ਪੁਲਿਸ ਨੇ ਇੱਕ ਪਿਸਟਲ ਦੇਸੀ,30 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section