Fact Check: ਟਾਟਾ ਕੰਪਨੀ ਦੇ ਨਾਂ ਤੋਂ "ਵੈਲਨਟਾਈਨ ਡੇ ਗਿਫਟ" ਨੂੰ ਲੈ ਕੇ ਵਾਇਰਲ ਮੈਸੇਜ ਫਰਜ਼ੀ
Published : Feb 3, 2021, 12:53 pm IST
Updated : Feb 3, 2021, 1:06 pm IST
SHARE ARTICLE
Fake Message Viral
Fake Message Viral

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਮੈਸੇਜ ਇਕ ਫਿਸ਼ਿੰਗ ਸਪੈਮ ਹੈ ਜਿਸ ਕਾਰਨ ਲੋਕਾਂ ਨਾਲ ਠੱਗੀ ਵੀ ਹੋ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ):  ਵਟਸਐਪ 'ਤੇ ਟਾਟਾ ਕੰਪਨੀ ਦੇ ਨਾਂ ਤੋਂ ਵੇਲਨਟਾਈਨ ਡੇ ਨੂੰ ਲੈ ਕੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਕੰਪਨੀ ਇਸ ਵੈਲਨਟਾਈਨ ਡੇ 'ਤੇ ਆਪਣੇ ਗਾਹਕਾਂ ਨੂੰ ਗਿਫਟ ਆਫਰ ਦੇ ਰਹੀ ਹੈ। ਗਾਹਕਾਂ ਨੂੰ ਬਸ ਕੁਝ ਸਵਾਲਾਂ ਦੇ ਜਵਾਬ ਦੇਣੇ ਹਨ ਅਤੇ ਉਹ ਐਂਡਰਾਇਡ ਫੋਨ ਸਣੇ ਕਈ ਤੋਹਫੇ ਜਿੱਤ ਸਕਦੇ ਹਨ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਮੈਸੇਜ ਇਕ ਫਿਸ਼ਿੰਗ ਸਪੈਮ ਹੈ ਜਿਸ ਕਾਰਨ ਲੋਕਾਂ ਨਾਲ ਠੱਗੀ ਵੀ ਹੋ ਸਕਦੀ ਹੈ। ਟਾਟਾ ਨੇ ਆਪ ਇਸ ਮੈਸੇਜ ਨੂੰ ਫਰਜ਼ੀ ਦੱਸਿਆ ਹੈ।

ਵਾਇਰਲ ਮੈਸੇਜ

ਟਾਟਾ ਕੰਪਨੀ ਦੇ ਨਾਂ ਤੋਂ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਕੰਪਨੀ ਇਸ ਵੈਲਨਟਾਈਨ ਡੇ, ਆਪਣੇ ਗਾਹਕਾਂ ਨੂੰ ਗਿਫਟ ਆਫਰ ਦੇ ਰਹੀ ਹੈ। ਗਾਹਕਾਂ ਨੂੰ ਬਸ ਕੁਝ ਸਵਾਲਾਂ ਦੇ ਜਵਾਬ ਦੇਣੇ ਹਨ ਅਤੇ ਉਹ ਐਂਡਰਾਇਡ ਫੋਨ ਸਣੇ ਕਈ ਤੋਹਫੇ ਜਿੱਤ ਸਕਦੇ ਹਨ।

ਇਸ ਮੈਸੇਜ ਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

Photo

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਆਫਰ ਨੂੰ ਲੈ ਕੇ ਗੂਗਲ ਸਰਚ ਕੀਤਾ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਨੇ ਦਾਅਵਾ ਕੀਤਾ ਹੋਵੇ ਕਿ ਟਾਟਾ ਕੰਪਨੀ ਵੱਲੋਂ ਅਜਿਹਾ ਕੋਈ ਆਫਰ ਕੱਢਿਆ ਗਿਆ ਹੈ। ਹੁਣ ਅਸੀਂ ਇਸ ਮੈਸੇਜ ਨੂੰ ਲੈ ਕੇ ਟਾਟਾ ਦੇ ਅਧਿਕਾਰਕ ਸੋਸ਼ਲ ਮੀਡਿਆ ਹੈਂਡਲ ਵੱਲ ਰੁਖ ਕੀਤਾ। ਸਾਨੂੰ ਉੱਥੇ ਇਸ ਮੈਸੇਜ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਦੱਸ ਦਈਏ ਕਿ ਟਾਟਾ ਨੇ ਇਸ ਮੈਸੇਜ ਨੂੰ ਫਰਜ਼ੀ ਦੱਸਿਆ ਹੈ।

ਟਾਟਾ ਗਰੁੱਪ ਨੇ 2 ਫਰਵਰੀ ਨੂੰ ਇੱਕ ਟਵੀਟ ਅਪਲੋਡ ਕਰਦੇ ਹੋਏ ਲਿਖਿਆ, "These claims and links haven't been issued by us. Be careful and always check the sources."

ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਦੱਸ ਦਈਏ ਕਿ ਅਜਿਹਾ ਹੀ ਇੱਕ ਫਰਜ਼ੀ ਮੈਸੇਜ ਤਾਜ ਹੋਟਲ ਦੇ ਨਾਂ ਤੋਂ ਵੀ ਵਾਇਰਲ ਹੋਇਆ ਸੀ ਜਿਸ ਦੀ ਪੜਤਾਲ ਸਾਡੀ ਟੀਮ ਨੇ ਕੀਤੀ ਸੀ। ਇਸ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਮੈਸੇਜ ਇਕ ਫਿਸ਼ਿੰਗ ਸਪੈਮ ਹੈ ਜਿਸ ਕਾਰਨ ਲੋਕਾਂ ਨਾਲ ਠੱਗੀ ਵੀ ਹੋ ਸਕਦੀ ਹੈ। ਟਾਟਾ ਕੰਪਨੀ ਨੇ ਆਪ ਇਸ ਮੈਸੇਜ ਨੂੰ ਫਰਜ਼ੀ ਦੱਸਿਆ ਹੈ।

Claim- ਇਸ ਵੈਲਨਟਾਈਨ ਡੇ 'ਤੇ ਆਪਣੇ ਗਾਹਕਾਂ ਨੂੰ ਗਿਫਟ ਦੇ ਰਹੀ ਟਾਟਾ ਕੰਪਨੀ

Claimed By- Whatsapp Users

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement