Fact Check: ਓਪਰੇਸ਼ਨ ਦੌਰਾਨ ਡਾਕਟਰਾਂ ਦੀ ਲੜਾਈ ਦਾ ਇਹ ਵੀਡੀਓ PGI ਚੰਡੀਗੜ੍ਹ ਦਾ ਨਹੀਂ ਬਲਕਿ ਜੋਧਪੁਰ ਦਾ ਹੈ
Published : Jan 5, 2023, 6:12 pm IST
Updated : Jan 5, 2023, 6:28 pm IST
SHARE ARTICLE
Fact Check Video of verbal spat between doctors during operation is not from PGI Chandigarh
Fact Check Video of verbal spat between doctors during operation is not from PGI Chandigarh

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ PGI ਚੰਡੀਗੜ੍ਹ ਦਾ ਨਹੀਂ ਬਲਕਿ ਰਾਜਸਥਾਨ ਦੇ ਜੋਧਪੁਰ ਦਾ ਪੁਰਾਣਾ ਵੀਡੀਓ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਓਪਰੇਸ਼ਨ ਥੀਏਟਰ ਵਿਚ ਓਪਰੇਸ਼ਨ ਦੌਰਾਨ ਦੋ ਡਾਕਟਰ ਆਪਸ ਵਿਚ ਜ਼ੁਬਾਨੀ ਲੜ ਪੈਂਦੇ ਹਨ। ਹੁਣ ਇਸ ਵੀਡੀਓ  PGI ਚੰਡੀਗੜ੍ਹ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ PGI ਚੰਡੀਗੜ੍ਹ ਦਾ ਨਹੀਂ ਬਲਕਿ ਰਾਜਸਥਾਨ ਦੇ ਜੋਧਪੁਰ ਦਾ ਪੁਰਾਣਾ ਵੀਡੀਓ ਹੈ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ Mamta Tripathi ਨੇ 3 ਜਨਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "बेचारे मरीज़ का क्या हाल हो रहा होगा! जाने कितनी बार मर मर कर जिया होगा! डाक्टर साहिबान थोड़ा रहम कीजिए .. ये वीडियो #PGI, चंडीगढ़ का बताया जा रहा है…कबीर सिंह मत बनो यार लो reel थी, OT पर real मरीज़ है.."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਪੁਰਾਣਾ ਅਤੇ ਰਾਜਸਥਾਨ ਦਾ ਹੈ

ਸਾਨੂੰ ਇਹ ਵੀਡੀਓ ਮੀਡੀਆ ਏਜੰਸੀ ANI ਦੇ 2017 ਦੇ ਟਵੀਟ ਵਿਚ ਅਪਲੋਡ ਮਿਲਿਆ। ANI ਨੇ 30 ਅਗਸਤ 2017 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "Rajasthan: Verbal spat between two doctors in OT during the surgery of a pregnant woman in Jodhpur's Umaid Hospital (29.8.17)"

 

 

ਇਸ ਵੀਡੀਓ ਨੂੰ ਜੋਧਪੁਰ ਦੇ ਉਮੈਦ ਹਸਪਤਾਲ ਦਾ ਦੱਸਿਆ ਗਿਆ ਅਤੇ ਇਸਦੀ ਮਿਤੀ 29 ਅਗਸਤ 2017 ਅਧਿਕਾਰਿਕ ਦੱਸੀ ਗਈ।

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ। ਮੀਡੀਆ ਅਦਾਰੇ ਹਿੰਦੁਸਤਾਨ ਟਾਇਮਸ ਨੇ ਮਾਮਲੇ ਨੂੰ ਲੈ ਕੇ 31 ਅਗਸਤ 2017 ਦੀ ਰਿਪੋਰਟ ਮਿਲੀ। ਇਸ ਰਿਪੋਰਟ ਦਾ ਸਿਰਲੇਖ ਸੀ, "Doctors fight in operation theatre in Jodhpur hospital, woman loses newborn"

ਖਬਰ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਜੋਧਪੁਰ ਸਥਿਤ ਉਮੈਦ ਹਸਪਤਾਲ ਦਾ ਹੈ। ਇਹ ਵੀਡੀਓ ਓਦੋਂ ਬਣਾਇਆ ਗਿਆ ਜਦੋਂ ਨਵਜੰਮੀ ਬੱਚੀ ਦੀ ਨਬਜ਼ ਘੱਟ ਰਹੀ ਸੀ ਅਤੇ ਦੋ ਡਾਕਟਰ ਆਪਸ 'ਚ ਇਸਨੂੰ ਲੈ ਕੇ ਲੜ ਪਏ ਸੀ। ਦੱਸ ਦਈਏ ਕਿ ਨਵਜੰਮੀ ਬੱਚੀ ਸਹੀ ਸਲਾਮਤ ਰਹੀ।

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ PGI ਚੰਡੀਗੜ੍ਹ ਦਾ ਨਹੀਂ ਬਲਕਿ ਰਾਜਸਥਾਨ ਦੇ ਜੋਧਪੁਰ ਦਾ ਪੁਰਾਣਾ ਵੀਡੀਓ ਹੈ। 

Claim- Video of doctors fighting during operation is from PGI Chandigarh
Claimed By- Twitter User Mamta Tripathi
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement