
ਵਾਇਰਲ ਹੋ ਰਿਹਾ ਇਹ ਵੀਡੀਓ 2 ਸਾਲ ਪੁਰਾਣਾ ਹੈ ਅਤੇ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim
ਦੇਸ਼ ਵਿਚ ਲੱਗਭਗ ਚਾਰੇ ਪਾਸੇ ਮੀਂਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਦੇਸ਼ ਵਿਚ ਕਈ ਹਾਦਸੇ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਦਾ ਵੀ ਪਰਦਾ ਫਾਸ਼ ਹੋਇਆ। ਹੁਣ ਇਸੇ ਵਿਚਕਾਰ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਔਰਤ ਨੂੰ ਪਾਣੀ ਨਾਲ ਭਰੇ ਟੋਏ ਵਿਚ ਡਿੱਗਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਮਾਮਲਾ ਅਯੋਧਿਆ ਤੋਂ ਸਾਹਮਣੇ ਆਇਆ ਹੈ। ਕੁਝ ਯੂਜ਼ਰਸ ਇਸਨੂੰ ਗੁਜਰਾਤ ਦਾ ਦੱਸਕੇ ਵੀ ਵਾਇਰਲ ਕਰ ਰਹੇ ਹਨ।
X ਯੂਜ਼ਰ "Subhash Kumar Prasad" ਨੇ ਵਾਇਰਲ ਵੀਡੀਓ ਨੂੰ ਅਯੋਧਿਆ ਦਾ ਦੱਸਕੇ ਸਾਂਝਾ ਕੀਤਾ ਅਤੇ ਲਿਖਿਆ, "पहली बारिश के बाद अयोध्या में बनी रामपथ सड़क का ये हाल है। इसकी लंबाई 13 किलोमीटर है। कुल लागत 844 करोड़ है यानी 1 किलोमीटर के निर्माण में करीब 65 करोड़ रुपए खर्च हुए हैं। सड़क बनाने वाली कंपनी गुजरात की है। इसका नाम भुवन इंफ्राकॉम प्राइवेट लिमिटेड है। सारे तथ्य जांच लें।"
पहली बारिश के बाद अयोध्या में बनी रामपथ सड़क का ये हाल है। इसकी लंबाई 13 किलोमीटर है। कुल लागत 844 करोड़ है यानी 1 किलोमीटर के निर्माण में करीब 65 करोड़ रुपए खर्च हुए हैं।
— Subhash Kumar Prasad (@Subhash04118942) July 4, 2024
सड़क बनाने वाली कंपनी गुजरात की है। इसका नाम भुवन इंफ्राकॉम प्राइवेट लिमिटेड है।
सारे तथ्य जांच लें। pic.twitter.com/KIeV4N2PvY
ਇਸੇ ਤਰ੍ਹਾਂ X ਯੂਜ਼ਰ Farhat Afreen ਨੇ ਇਸ ਵੀਡੀਓ ਗੁਜਰਾਤ ਦਾ ਦੱਸਕੇ ਸਾਂਝਾ ਕਰਦਿਆਂ ਲਿਖਿਆ, "ये गुजरात का Video है सड़क पर चलने से पहले गुजरात मॉडल को ध्यान में रखिए ????"
ये गुजरात का Video है सड़क पर चलने से पहले गुजरात मॉडल को ध्यान में रखिए ???? pic.twitter.com/hzwT0aVNMU
— Farhat Afreen (@Affu_94) July 4, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾ ਹੀ ਅਯੋਧਿਆ ਦਾ ਹੈ ਅਤੇ ਨਾ ਹੀ ਗੁਜਰਾਤ ਦਾ। ਵਾਇਰਲ ਹੋ ਰਿਹਾ ਇਹ ਵੀਡੀਓ 2 ਸਾਲ ਪੁਰਾਣਾ ਹੈ ਅਤੇ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ ਬ੍ਰਾਜ਼ੀਲ ਦਾ ਹੈ"
ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਅਧਿਕਾਰਿਕ ਖਬਰਾਂ ਮਿਲੀਆਂ। ਖਬਰਾਂ ਮੁਤਾਬਕ ਇਹ ਮਾਮਲਾ ਬ੍ਰਾਜ਼ੀਲ ਦਾ ਹੈ ਅਤੇ 2 ਸਾਲ ਪੁਰਾਣਾ ਹੈ।
ਸਾਨੂੰ ਇਹ ਵੀਡੀਓ ਬ੍ਰਾਜ਼ੀਲ ਦੇ ਮੀਡਿਆ ਅਦਾਰੇ SBT News ਦੇ YouTube ਚੈਨਲ ‘ਤੇ 3 ਜੂਨ 2022 ਦਾ ਅਪਲੋਡ ਮਿਲਿਆ। ਇਸ ਰਿਪੋਰਟ ਮੁਤਾਬਕ ਇਹ ਵੀਡੀਓ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਸੜਕ ‘ਤੇ ਟੋਏ ‘ਚ ਡਿੱਗ ਗਈ ਸੀ।
ਇਸੇ ਸਰਚ ਦੌਰਾਨ ਸਾਨੂੰ ਇਸ ਵੀਡੀਓ ਦਾ ਸਕ੍ਰੀਨਸ਼ੋਟ ਵੀਡੀਓ ਬ੍ਰਾਜ਼ੀਲ ਦੀ ਇੱਕ ਮਨੋਰੰਜਨ ਵੈਬਸਾਈਟ Hugo Gloss ਦੇ X ਹੈਂਡਲ ਤੋਂ ਸਾਂਝਾ ਮਿਲਿਆ। ਸਾਲ 2022 ਵਿਚ ਪੋਸਟ ਕੀਤੇ ਗਏ ਇਸ ਟਵੀਟ ਵਿਚ ਸਾਨੂੰ ਖਬਰ ਦਾ ਲਿੰਕ ਮਿਲਿਆ ਜਿਸਦੇ ਅਨੁਸਾਰ ਟੋਏ ‘ਚ ਡਿੱਗਣ ਵਾਲੀ ਔਰਤ ਦਾ ਨਾਂ ਮਾਰੀਆ ਹੈ, ਜਿਸ ਨੂੰ ਉਥੇ ਮੌਜੂਦ ਤਿੰਨ ਲੋਕਾਂ ਨੇ ਸਮੇਂ ਸਿਰ ਬਚਾਅ ਲਿਆ ਸੀ।
Mulher é ‘engolida’ por cratera que se abriu em calçada no Ceará, e vídeo impressiona; assista: https://t.co/wzDGTtsaLk (Foto: Reprodução) pic.twitter.com/2QyU56jByV
— Hugo Gloss (@HugoGloss) June 3, 2022
"ਮਤਲਬ ਸਾਫ ਸੀ ਕਿ ਨਾ ਇਹ ਵੀਡੀਓ ਗੁਜਰਾਤ ਦਾ ਹੈ ਅਤੇ ਨਾ ਹੀ ਅਯੋਧਿਆ ਦਾ..."
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾ ਹੀ ਅਯੋਧਿਆ ਦਾ ਹੈ ਅਤੇ ਨਾ ਹੀ ਗੁਜਰਾਤ ਦਾ। ਵਾਇਰਲ ਹੋ ਰਿਹਾ ਇਹ ਵੀਡੀਓ 2 ਸਾਲ ਪੁਰਾਣਾ ਹੈ ਅਤੇ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Result- Fake
Tweet Of Hugo Gloss Shared On 4 June 2022
Youtube Video Report Of SBT News Shared On 3 June 2022
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ