Fact Check: ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲੀਆ ਨਹੀਂ 2021 ਦਾ ਹੈ 
Published : Jul 6, 2023, 1:06 pm IST
Updated : Jul 6, 2023, 1:06 pm IST
SHARE ARTICLE
Fact Check Old video of tribal man tied to truck viral as recent
Fact Check Old video of tribal man tied to truck viral as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲ ਦਾ ਨਹੀਂ ਬਲਕਿ 2021 ਦਾ ਹੈ।

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਟਰੱਕ ਦੇ ਨਾਲ ਬੰਨਕੇ ਖਿੱਚਿਆ ਜਾ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੀਮਚ ਕਸਬੇ ਦੀ ਹੈ ਜਿੱਥੇ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਗਿਆ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।  

ਟਵਿੱਟਰ ਯੂਜ਼ਰ 'ਐੱਸ ਸੁਰਿੰਦਰ' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 'ਇਹ ਘਟਨਾ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵਾਪਰੀ ਸੀ। ਨੀਮਚ ਕਸਬੇ ਵਿੱਚ ਇੱਕ ਆਦਿਵਾਸੀ ਨੂੰ ਟਰੱਕ ਦੇ ਪਿੱਛੇ ਜਾਨਵਰਾਂ ਵਾਂਗ ਬੰਨ੍ਹ ਕੇ ਬ੍ਰਾਹਮਣ ਅੱਤਵਾਦੀਆਂ ਨੇ ਘਸੀਟਿਆ। ਬਾਅਦ ਵਿੱਚ ਉਹ ਮਰ ਗਿਆ। ਬ੍ਰਾਹਮਣਵਾਦ ਨੇ ਸਾਡੀ ਧਰਤੀ ਅਤੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ, ਹਿੰਦੂ ਹੋਣ ਦਾ ਮਤਲਬ ਹੈ ਬ੍ਰਾਹਮਣ ਦਾ ਗੁਲਾਮ ਹੋਣਾ।'

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲ ਦਾ ਨਹੀਂ ਬਲਕਿ 2021 ਦਾ ਹੈ ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਮਾਮਲਾ 2021 ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਾਰੀ ਰਿਪੋਰਟਾਂ ਮਿਲੀਆਂ। News 18 ਨੇ 29 ਅਗਸਤ 2021 ਨੂੰ ਇਸ ਮਾਮਲੇ ਦੀ ਖਬਰ ਸਾਂਝੀ ਕਰਦਿਆਂ ਸਿਰਲੇਖ ਦਿੱਤਾ, "Tribal Man Dies After Being Tied to Vehicle, Dragged in MP's Neemuch on Theft Suspicion"

News18 NewsNews18 News

ਖਬਰ ਅਨੁਸਾਰ, "ਇੱਕ ਹੈਰਾਨ ਕਰਨ ਵਾਲੀ ਘਟਨਾ,ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿਚ ਇੱਕ ਕਬਾਇਲੀ ਵਿਅਕਤੀ ਦੀ ਮੌਤ ਹੋ ਗਈ ਜਦੋਂ ਉਸਨੂੰ ਚੋਰੀ ਦੇ ਸ਼ੱਕ ਵਿਚ ਲੋਕਾਂ ਦੇ ਇੱਕ ਸਮੂਹ ਦੁਆਰਾ ਕੁੱਟਿਆ ਗਿਆ, ਇੱਕ ਵਾਹਨ ਨਾਲ ਬੰਨ੍ਹਿਆ ਗਿਆ ਅਤੇ ਸੜਕ 'ਤੇ ਘਸੀਟਿਆ ਗਿਆ। ਭੀਲ ਕਬੀਲੇ ਨਾਲ ਸਬੰਧਤ ਕਨ੍ਹਈਲਾਲ ਨੂੰ ਸਿੰਗੋਲੀ ਥਾਣਾ ਖੇਤਰ ਦੀ ਹੱਦ ਅੰਦਰ ਸਥਾਨਕ ਪਿੰਡ ਵਾਸੀਆਂ ਨੇ ਕੁੱਟਮਾਰ ਕੀਤੀ, ਇੱਕ ਪਿਕ-ਅੱਪ ਟਰੱਕ ਨਾਲ ਬੰਨ੍ਹ ਕੇ ਕੁਝ ਦੂਰੀ ਤੱਕ ਘਸੀਟਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਆਦਿਵਾਸੀ ਵਿਅਕਤੀ ਨੂੰ ਨੀਮਚ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।"

ਦੱਸ ਦਈਏ ਕਿ ANI  ਦੀ ਸਾਨੂੰ ਇਕ ਰਿਪੋਰਟ ਮਿਲੀ ਜਿਸਦੇ ਵਿਚ ਪੁਲਿਸ ਅਫਸਰ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਇਸ ਮਾਮਲੇ 'ਚ 4 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ਇਸੇ ਤਰ੍ਹਾਂ ਇਸ ਮਾਮਲੇ ਦੀਆਂ ਹੋਰ ਰਿਪੋਰਟਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਆਦਿਵਾਸੀ ਨੂੰ ਟਰੱਕ ਪਿੱਛੇ ਘਸੀਟ ਕੇ ਲੈ ਜਾਣ ਦਾ ਇਹ ਮਾਮਲਾ ਹਾਲ ਦਾ ਨਹੀਂ ਬਲਕਿ 2021 ਦਾ ਹੈ ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement