
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਅਸਾਮ ਦੀਆਂ ਨਹੀਂ ਬਲਕਿ ਤਾਇਵਾਨ ਦੀਆਂ ਹਨ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਅਸਾਮ ਚੋਣਾਂ 27 ਮਾਰਚ ਤੋਂ ਸ਼ੁਰੂ ਹੋ ਕੇ 6 ਅ੍ਰਪੈਲ ਤੱਕ 3 ਪੜਾਵਾਂ ਵਿਚ ਹੋਣੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ 'ਚ ਹਲਚਲ ਮਚੀ ਹੋਈ ਹੈ। ਇਸ ਦੇ ਵਿਚਕਾਰ ਕਾਂਗਰਸ ਨੇ ਅਸਾਮ ਵਿਚ ਚਾਹ ਦੇ ਬਾਗਾਂ ਦਾ ਮੁੱਦਾ ਚੁੱਕਿਆ ਹੋਇਆ ਹੈ ਅਤੇ ਹਾਲ ਹੀ ਵਿਚ 2 ਮਾਰਚ ਨੂੰ ਪ੍ਰਿਯੰਕਾ ਗਾਂਧੀ ਵੀ ਅਸਾਮ ਦਾ ਦੌਰਾ ਕਰਨ ਪਹੁੰਚੀ ਸੀ। ਇਸੇ ਦੌਰੇ ਦੌਰਾਨ ਉਹਨਾਂ ਨੇ ਚਾਹ ਦੇ ਬਾਗਾਂ ਦਾ ਵੀ ਦੌਰਾ ਕੀਤਾ। ਅਸਾਮ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਕੈਂਪੇਨ ਸ਼ੁਰੂ ਕੀਤਾ ਅਤੇ ਇਸ ਦੇ ਲਈ ਉਹਨਾਂ ਨੇ ਅਸਾਮ ਬਚਾਓ ਫੇਸਬੁੱਕ ਪੇਜ਼ ਸ਼ੁਰੂ ਕੀਤਾ ਸੀ। ਇਸੇ ਪੇਜ਼ 'ਤੇ ਉਹਨਾਂ ਨੇ ਚਾਹ ਦੇ ਬਾਗਾਂ ਦੀਆਂ ਕੁੱਝ ਤਸਵੀਰਾਂ ਨੂੰ ਅਸਾਮ ਦੀਆਂ ਦੱਸ ਸ਼ੇਅਰ ਕੀਤਾ ਹੈ। ਕਾਂਗਰਸ ਪਾਰਟੀ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਅਸਾਮ ਦੀਆਂ ਨਹੀਂ ਬਲਕਿ ਤਾਇਵਾਨ ਦੀਆਂ ਹਨ।
ਵਾਇਰਲ ਪੋਸਟ
ਕਾਂਗਰਸ ਪਾਰਟੀ ਨੇ Assam Bachao ਨਾਮ ਦੇ ਫੇਸਬੁੱਕ 'ਤੇ 26 ਫਰਵਰੀ ਨੂੰ ਦੋ ਚਾਹ ਦੇ ਬਾਗਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਕ ਤਸਵੀਰ ਸ਼ੇਅਰ ਕਰ ਕੈਪਸ਼ਨ ਲਿਖਿਆ ਗਿਆ, ''Let's make Assam a symbol of Progress. Team Garden estate workers''
ਵਾਇਰਲ ਪੋਸਟ ਦੇ ਅਰਕਾਇਵਰਡ ਲਿੰਕ
ਦੂਜੀ ਤਸਵੀਰ ਸ਼ੇਅਰ ਕੈਪਸ਼ਨ ਲਿਖਿਆ ਗਿਆ,''Team Garden estate workers Assam''
ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ gettyimages.in 'ਤੇ ਅਪਲੋਡ ਕੀਤੀ ਮਿਲੀ। ਤਸਵੀਰ ਹੇਠਾਂ ਕੈਪਸ਼ਨ ਲਿਖਿਆ ਹੋਇਆ ਸੀ,''Bihu Tea Garden''
ਸਾਨੂੰ ਪਹਿਲੀ ਤਸਵੀਰ stock.adobe.com 'ਤੇ ਵੀ ਅਪਲੋਡ ਕੀਤੀ ਮਿਲੀ। ਇਸ ਵੈੱਬਸਾਈਟ 'ਤੇ ਵੀ ਤਸਵੀਰ ਨੂੰ ਬੀਹੂ ਦਾ ਦੱਸਿਆ ਗਿਆ ਸੀ।
ਅੱਗੇ ਵਧਦੇ ਹੋਏ ਅਸੀਂ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ stockunlimited.com 'ਤੇ ਅਪਲੋਡ ਕੀਤੀ ਮਿਲੀ। ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Bagua tea garden''
ਦੱਸ ਦਈਏ ਕਿ ਇਸ ਵਾਇਰਲ ਪੋਸਟ ਨੂੰ ਲੈ ਕੇ ਅਸਾਮ ਦੇ ਮੰਤਰੀ ਹਿਮਾਂਤਾ ਬਿਸਵ ਸਰਮਾ ਨੇ ਵੀ 4 ਮਾਰਚ ਨੂੰ ਦੋ ਟਵੀਟ ਕੀਤੇ ਸਨ। ਉਹਨਾਂ ਦੇ ਟਵੀਟ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਕਾਫ਼ੀ ਟਰੋਲ ਵੀ ਹੋਈ।
ਹਿਮਾਂਤਾ ਬਿਸਵਾ ਨੇ ਵਾਇਰਲ ਪੋਸਟ ਦਾ ਸਕਰੀਨਸ਼ਾਰਟ ਲੈ ਟਵੀਟ ਕੀਤੇ। ਪਹਿਲਾਂ ਟਵੀਟ ਕਰਦਿਆਂ ਉਹਨਾਂ ਨੇ ਕੈਪਸ਼ਨ ਲਿਖਿਆ,'' Official Congress campaign page is using photo of tea garden from Taiwan to say "Assam Bachao". Congress leaders can't even recognise Assam? This is an insult of Assam and Tea Garden workers of our state. #CongressInsultsAssam''
ਕੈਪਸ਼ਨ ਅਨੁਸਾਰ ਹਿਮਾਂਤਾ ਬਿਸਵ ਨੇ ਲਿਖਿਆ ਕਿ ਕਾਂਗਰਸ ਨੇ ਆਪਣੇ ਕੈਂਪੇਨ ਪੇਜ਼ 'ਤੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਹ ਤਾਇਵਾਨ ਦੀਆਂ ਹਨ। ਕੀ ਹੁਣ ਕਾਂਗਰਸ ਵੀ ਅਸਾਮ ਨੂੰ ਨਹੀਂ ਪਛਾਣਦੀ? ਇਹ ਅਸਾਮ ਅਤੇ ਚਾਹ ਬਾਗ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਬੇਇੱਜ਼ਤੀ ਹੈ। ਉਹਨਾਂ ਨੇ #CongressInsultsAssam ਵੀ ਲਿਖਿਆ ਹੈ।
ਉਹਨਾਂ ਨੇ ਦੂਜਾ ਟਵੀਟ ਕਰਦੇ ਹੋਏ ਲਿਖਿਆ, ''First Congress couldn't identify Assam, now Congress can't even recognise Assamese people. This is again a pic from Taiwan. Congress leaders have forgotten Assam. Let's show @INCIndia how beautiful our land is. #CongressInsultsAssam''
ਕੈਪਸ਼ਨ ਅਨੁਸਾਰ ਹਿਮਾਂਤਾ ਬਿਸਵ ਨੇ ਲਿਖਿਆ ਕਿ ਕਾਂਗਰਸ ਅਸਾਮ ਦੀ ਪਹਿਚਾਣ ਨਹੀਂ ਕਰ ਸਕੀ ਤੇ ਹੁਣ ਕਾਂਗਰਸ ਅਸਾਮ ਦੇ ਲੋਕਾਂ ਨੂੰ ਵੀ ਪਹਿਚਾਣ ਨਹੀਂ ਸਕਦੀ। ਇਹ ਤਸਵੀਰਾਂ ਤਾਇਵਾਨ ਦੀਆਂ ਹਨ। ਕਾਂਗਰਸ ਨੂੰ ਸਾਡੀ ਸੁੰਦਰ ਜ਼ਮੀਨ ਦਿਖਾਉਂਦੇ ਹਾਂ।
ਦੱਸ ਦਈਏ ਕਿ ਬਗੂਆ ਅਤੇ ਬੀਹੂ ਚਾਹ ਦੇ ਬਾਗ ਦੋਨੋਂ ਹੀ ਤਾਇਵਾਨ ਵਿਚ ਹਨ।
ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਦੋਨੋਂ ਤਸਵੀਰਾਂ ਅਸਾਮ ਦੀਆਂ ਨਹੀਂ ਬਲਕਿ ਤਾਇਵਾਨ ਦੇ ਬੀਹੂ ਅਤੇ ਬਗੂਆ ਬਾਗ ਦੀਆਂ ਹਨ।
Claim: ਅਸਾਮ ਦੇ ਬਾਗ ਦੀਆਂ ਤਸਵੀਰਾਂ
Claimed By: Assam Bachao Facebook Page
Fact Check: ਫਰਜ਼ੀ