Fact Check: ਚੀਨ ਪੁਲਿਸ ਦੁਆਰਾ ਤਿੱਬਤੀ ਲੋਕਾਂ ਦੀ ਕੁੱਟਮਾਰ? ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
Published : Jul 7, 2021, 1:27 pm IST
Updated : Jul 9, 2021, 4:16 pm IST
SHARE ARTICLE
Fact Check: Old video being shared with misleading claim in the name of tibet peoples
Fact Check: Old video being shared with misleading claim in the name of tibet peoples

ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਅਤੇ ਕਈ ਪੁਰਾਣੇ ਪੋਸਟਾਂ ਅਨੁਸਾਰ ਇਸ ਵੀਡੀਓ ਵਿਚ ਚੀਨ ਪੁਲਿਸ ਉਇਗਰ ਮੁਸਲਮਾਨਾਂ ਨਾਲ ਕੁੱਟਮਾਰ ਕਰ ਰਹੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸ ਦੇ ਜਵਾਨਾਂ ਵੱਲੋਂ ਲੋਕਾਂ ਦੀ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੀ ਪੁਲਿਸ ਦੇ ਜਵਾਨ ਤਿੱਬਤ ਦੇ ਲੋਕਾਂ ਨਾਲ ਕੁੱਟਮਾਰ ਸਿਰਫ ਇਸ ਕਰਕੇ ਕਰ ਰਹੇ ਹਨ ਕਿਓਂਕਿ ਤਿੱਬਤ ਦੇ ਲੋਕਾਂ ਨੇ CCP ਦੇ 100 ਸਾਲ ਪੂਰੇ ਹੋਣ 'ਤੇ ਜਸ਼ਨ ਨਹੀਂ ਮਨਾਇਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਅਤੇ ਕਈ ਪੁਰਾਣੇ ਪੋਸਟਾਂ ਅਨੁਸਾਰ ਇਸ ਵੀਡੀਓ ਵਿਚ ਚੀਨ ਪੁਲਿਸ ਉਇਗਰ ਮੁਸਲਮਾਨਾਂ ਨਾਲ ਕੁੱਟਮਾਰ ਕਰ ਰਹੀ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Arjun U" ਨੇ 4 ਜੁਲਾਈ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Latest footage from Tibet: #Chinese police and PLA torturing Tibetans, just because they don't want to celebrate evil #CCP 100th anniversary. @maebolf43 @RDXThinksThat @a_proud_veteran"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ ਰੂਸ ਦੀ ਇੱਕ ਵੈੱਬਸਾਈਟ Vk.com 'ਤੇ ਅਪਲੋਡ ਮਿਲਿਆ। 10 ਦਿਸੰਬਰ 2020 ਨੂੰ Dalerjon Kurbonov ਨਾਂਅ ਦੇ ਯੂਜ਼ਰ ਨੇ ਵੀਡੀਓ ਅਪਲੋਡ ਕਰਦਿਆਂ ਰੂਸੀ ਭਾਸ਼ਾ ਵਿਚ ਲਿਖਿਆ, "В Китае мусульмане уйгуры шли на пятничную молитву, но китайские полицейские жестоко избили их за это. Всех арестовали и бросили в концлагерь на "перевоспитание", ибо в Китае ислам объявлен "психическим заболеванием". А знаете, что самое главное? Ни одного теракта, ни одной угрозы, ни одного обезглавленного преподавателя за всю историю современного Китая. Загадка Жака Фреско: почему? Пойду, тоже этих уебков без глазых буду хуячить налево-направо в Таджикистане."

Vk

ਇਸ ਕੈਪਸ਼ਨ ਦਾ ਗੂਗਲ ਅਨੁਵਾਦ, "ਚੀਨ ਵਿਚ, ਮੁਸਲਿਮ ਉਈਗਰ ਸ਼ੁੱਕਰਵਾਰ ਨਮਾਜ਼ ਲਈ ਗਏ ਸਨ, ਪਰ ਚੀਨੀ ਪੁਲਿਸ ਨੇ ਇਸਦੇ ਲਈ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ “ਦੁਬਾਰਾ ਸਿੱਖਿਆ” ਲਈ ਇਕਾਗਰਤਾ ਕੈਂਪ ਵਿਚ ਸੁੱਟ ਦਿੱਤਾ ਗਿਆ, ਕਿਉਂਕਿ ਚੀਨ ਵਿਚ ਇਸਲਾਮ ਨੂੰ “ਮਾਨਸਿਕ ਬਿਮਾਰੀ” ਘੋਸ਼ਿਤ ਕੀਤਾ ਗਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਰੂਰੀ ਕੀ ਹੈ? ਆਧੁਨਿਕ ਚੀਨ ਦੇ ਸਮੁੱਚੇ ਇਤਿਹਾਸ ਵਿਚ ਇਕੋ ਅੱਤਵਾਦੀ ਹਮਲਾ ਨਹੀਂ, ਇਕੋ ਖਤਰਾ ਨਹੀਂ, ਸਿਰ ਝੁਕਾਉਣ ਵਾਲਾ ਇਕ ਵੀ ਅਧਿਆਪਕ ਨਹੀਂ। ਜੈਕ ਫਰੈਸਕੋ ਦਾ ਭੇਤ: ਕਿਉਂ? ਮੈਂ ਵੀ ਜਾਵਾਂਗਾ, ਅੱਖਾਂ ਤੋਂ ਬਗੈਰ ਇਹ ਚੁੰਨੀ ਮੈਂ ਤਾਜਿਕਸਤਾਨ ਵਿਚ ਖੱਬੇ ਅਤੇ ਸੱਜੇ ਖੱਬੇਗੀ."

ਪੋਸਟ ਅਨੁਸਾਰ ਇਸ ਵੀਡੀਓ ਵਿਚ ਚੀਨ ਪੁਲਿਸ ਦੁਆਰਾ ਉਇਗਰ ਮੁਸਲਮਾਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਕਿਓਂਕਿ ਇਹ ਪੋਸਟ ਦਿਸੰਬਰ 2020 ਨੂੰ ਅਪਲੋਡ ਕੀਤਾ ਗਿਆ ਸੀ, ਇਸਤੋਂ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ 27 ਮਾਰਚ 2019 ਦਾ fg.ru.net ਨਾਂਅ ਦੀ ਇੱਕ ਵੈੱਬਸਾਈਟ 'ਤੇ ਅਪਲੋਡ ਮਿਲਿਆ। ਇਸ ਅਨੁਸਾਰ ਵੀ ਇਹ ਚੀਨ ਪੁਲਿਸ ਦੀ ਬਰਬਰਤਾ ਝਲਕ ਹੈ। 

Two

ਦੱਸ ਦਈਏ ਕਿ ਤਿੱਬਤ ਦੇ ਲੋਕਾਂ ਵੱਲੋਂ CCP ਚੀਨ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਨੂੰ ਲੈ ਕੇ ਖਬਰ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

 

 

ਰੋਜ਼ਾਨਾ ਸਪੋਕਸਮੈਨ ਵੀਡੀਓ ਦੀ ਥਾਂ ਅਤੇ ਤਰੀਕ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਅਤੇ ਕਈ ਪੁਰਾਣੇ ਪੋਸਟਾਂ ਅਨੁਸਾਰ ਇਸ ਵੀਡੀਓ ਵਿਚ ਚੀਨ ਪੁਲਿਸ ਉਇਗਰ ਮੁਸਲਮਾਨਾਂ ਨਾਲ ਕੁੱਟਮਾਰ ਕਰ ਰਹੀ ਹੈ।

Claim- Chinese police beating tibet people for not celebrating CCP's 100 year legacy
Claimed By- Twitter User Arjun U
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement