Fact Check: ਕੀ ਇਹ ਤਸਵੀਰਾਂ ਅਯੋਧਿਆ 'ਚ ਮਨਾਏ ਹਾਲੀਆ ਦੀਪੋਤਸਵ ਦੀਆਂ ਹਨ? 
Published : Nov 8, 2021, 7:36 pm IST
Updated : Nov 8, 2021, 7:36 pm IST
SHARE ARTICLE
Fact Check Old images from Ayodhya revived as recent
Fact Check Old images from Ayodhya revived as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਪੁਰਾਣੀਆਂ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਨਦੀ ਦੇ ਕਿਨਾਰੇ ਦੀਵਿਆਂ ਨੂੰ ਬਲਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਅਯੋਧਿਆ ਵਿਖੇ ਹਾਲ ਵਿਚ ਮਨਾਈ ਗਈ ਦੀਵਾਲੀ ਦੀਆਂ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਪੁਰਾਣੀਆਂ ਹਨ। ਹਾਲਾਂਕਿ ਇਸ ਵਾਰ ਪੂਰੇ ਧੂਮ-ਧਾਮ ਅਯੋਧਿਆ ਵਿਖੇ ਦੀਵਾਲੀ 'ਤੇ ਦੀਪੋਤਸਵ ਮਨਾਇਆ ਗਿਆ ਹੈ। 

ਵਾਇਰਲ ਪੋਸਟ

ਕੇਂਦਰੀ ਰਾਜ ਮੰਤਰੀ "Prahlad Singh Patel" ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, "अयोध्या की दिवाली के मनमोहक चित्र।"

ਇਸ ਪੋਸਟ ਨੂੰ ਹੇਠਾਂ ਕਲਿਕ  ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਇਨ੍ਹਾਂ ਤਸਵੀਰਾਂ ਦੀ ਪੜਤਾਲ ਅਸੀਂ ਇੱਕ-ਇੱਕ ਕਰਕੇ ਗੂਗਲ ਰਿਵਰਸ ਇਮੇਜ ਨਾਲ ਸ਼ੁਰੂ ਕੀਤੀ।

ਪਹਿਲੀ ਤਸਵੀਰ

ਸਾਨੂੰ ਇਹ ਤਸਵੀਰ ਇੰਡਸ ਸਕਰੋਲ ਦੁਆਰਾ ਅਕਤੂਬਰ 26, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। ਮਤਲਬ ਇਹ ਤਸਵੀਰ ਹਾਲੀਆ ਨਹੀਂ ਹੈ।

First ImageFirst Image

ਦੂਜੀ ਤਸਵੀਰ

ਦੂਜੀ ਤਸਵੀਰ ਸਾਨੂੰ Hindustan Times ਦੀ ਇੱਕ ਹਾਲੀਆ ਰਿਪੋਰਟ ਵਿਚ ਪ੍ਰਕਾਸ਼ਿਤ ਮਿਲੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "On the occasion of Deepotsav, out of 12 lakh diyas, 9,51,000 earthen lamps were lit on the bank of the Saryu river in Ayodhya.  (HT Photo)"

LatestSecond Image (Latest)

ਮਤਲਬ ਇਹ ਤਸਵੀਰ ਹਾਲ ਦੀ ਹੀ ਹੈ।

ਤੀਜੀ ਤਸਵੀਰ

ਇਹ ਤਸਵੀਰ ਸਾਨੂੰ 26 ਅਕਤੂਬਰ 2019 ਦੇ ਇੱਕ ਮੀਡੀਆ ਰਿਪੋਰਟ ਵਿਚ ਮਿਲੀ। ਮੀਡੀਆ ਪੋਰਟਲ ਰੈਡਿਫ ਦੁਆਰਾ ਪ੍ਰਕਾਸ਼ਿਤ ਇੱਕ ਆਰਟੀਕਲ ਵਿਚ ਇਸਦਾ ਇਸਤੇਮਾਲ ਕੀਤਾ ਗਿਆ ਸੀ।

Third ImageThird Image

ਮਤਲਬ ਇਹ ਤਸਵੀਰ ਵੀ ਹਾਲੀਆ ਨਹੀਂ ਹੈ।

ਚੌਥੀ ਤਸਵੀਰ

ਸਾਨੂੰ ਇਹ ਤਸਵੀਰ freepressjournal.in ਦੁਆਰਾ 24 ਸਿਤੰਬਰ 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿਚ ਮਿਲੀ। ਇਸ ਤਸਵੀਰ ਲਈ ਕ੍ਰੈਡਿਟ ਮੀਡੀਆ ਏਜੰਸੀ ਪੀਟੀਆਈ ਨੂੰ ਦਿੱਤੇ ਗਏ ਹਨ।

Fourth ImageFourth Image

ਮਤਲਬ ਸਾਫ ਸੀ ਕਿ ਇਹ ਤਸਵੀਰ ਵੀ ਹਾਲੀਆ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਪੁਰਾਣੀਆਂ ਹਨ। ਹਾਲਾਂਕਿ ਇਸ ਵਾਰ ਪੂਰੇ ਧੂਮ-ਧਾਮ ਅਯੋਧਿਆ ਵਿਖੇ ਦੀਵਾਲੀ 'ਤੇ ਦੀਪੋਤਸਵ ਮਨਾਇਆ ਗਿਆ ਹੈ।

Claim- Latest images of Diwali celebration from Ayodhya
Claimed By- Union Minitser Prahlad Singh Patel

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement