
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2017 ਤੋਂ ਵਾਇਰਲ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸੜਕ 'ਤੇ ਮੀਂਹ ਦੇ ਪਾਣੀ 'ਚ ਕਾਰਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਮੀਂਹ ਦਾ ਅਨੰਦ ਮਾਣਦੇ ਵੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਮੁਹਾਲੀ ਦਾ ਹੈ। ਇਸ ਵੀਡੀਓ ਨੂੰ ਪੰਜਾਬ ਵਿਚ ਹਾਲੀਆ ਬਣੀ ਹੜ੍ਹ ਦੀ ਸਥਿਤੀ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Mani Sheron Wala ਨੇ 9 ਜੁਲਾਈ 2023 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮੋਹਾਲੀ ਤਾ ਗਰਦ ਕੱਢ ਦਿੱਤੀ …"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2017 ਤੋਂ ਵਾਇਰਲ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ ਵਿਚ ਆਏ ਕਮੈਂਟਸ ਨੂੰ ਪੜ੍ਹਨਾ ਸ਼ੁਰੂ ਕੀਤਾ। ਦੱਸ ਦਈਏ ਕਈ ਸਾਰੇ ਯੂਜ਼ਰਸ ਵੱਲੋਂ ਇਸ ਵੀਡੀਓ ਨੂੰ 2017 ਦਾ ਦੱਸਿਆ ਗਿਆ ਅਤੇ ਇੱਕ ਯੂਜ਼ਰ Amritpal Singh ਨੇ ਇੱਕ ਸਕ੍ਰੀਨਸ਼ੋਟ ਸਾਂਝਾ ਕੀਤਾ ਜਿਸਦੇ ਵਿਚ ਇਸ ਵੀਡੀਓ ਦੀ ਮਿਤੀ ਅਗਸਤ 2017 ਲਿਖੀ ਹੋਈ ਸੀ।
ਹੁਣ ਅਸੀਂ ਕੀਵਰਡ ਸਰਚ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ 2017 ਦੀ ਕਈ ਰਿਪੋਰਟ ਮਿਲੀਆਂ। ਨਾਮਵਰ ਮੀਡੀਆ ਅਦਾਰੇ The Tribune ਨੇ 21 ਅਗਸਤ 2107 ਨੂੰ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "Southern Mohali after Monday rains. Credit: Social Media"
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2017 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।