Fact Check - ਪੀਐਮ ਮੋਦੀ ਦੀ ਮੁਕੇਸ਼ ਅੰਬਾਨੀ ਨਾਲ ਤਸਵੀਰ ਫਰਜੀ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ
Published : Dec 14, 2020, 6:00 pm IST
Updated : Dec 15, 2020, 10:53 am IST
SHARE ARTICLE
 Fact Check - PM Modi's picture with Mukesh Ambani goes viral with fake claim
Fact Check - PM Modi's picture with Mukesh Ambani goes viral with fake claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਪੁਰਾਣੀ ਹੈ ਪਰ ਇਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

Rozana Spokesman ( ਪੰਜਾਬ, ਮੋਹਾਲੀ ਟੀਮ) - ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਅੰਬਾਨੀ ਦੇ ਪੋਤੇ ਨੂੰ ਵੇਖਣ ਹਸਪਤਾਲ ਗਏ। ਇਸ ਤਸਵੀਰ ਵਿਚ ਪੀਐਮ ਮੋਦੀ ਨੂੰ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨਾਲ ਵੇਖਿਆ ਜਾ ਸਕਦਾ ਹੈ। ਤਸਵੀਰ ਦੇ ਬੈਕਗਰਾਉਂਡ ਨੂੰ ਵੇਖ ਕੇ ਪਤਾ ਚਲਦਾ ਹੈ ਕਿ ਇਹ ਤਸਵੀਰ ਕਿਸੇ ਹਸਪਤਾਲ ਦੀ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਪੁਰਾਣੀ ਹੈ ਪਰ ਇਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ਦਾ ਦਾਅਵਾ - ਫੇਸਬੁੱਕ ਯੂਜ਼ਰ Indra Kumar Bauddh ਨੇ 13 ਦਸੰਬਰ ਨੂੰ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ:  #दिसंबर की ठंड में बारिश में बैठे किसान नहीं दिखे लेकिन #अंबानी के घर पोता हुआ देखा और #बधाई देनी चला गया छोटे मालिक के दर्शन ले लिये #अस्पताल पहुँचा।

File Photo

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ 
ਜਦੋਂ ਸਪੋਕਸਮੈਨ ਨੇ ਇਸ ਵਾਇਰਲ ਤਸਵੀਰ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਅਜਿਹੀਆਂ ਕਈ ਖ਼ਬਰਾਂ ਮਿਲੀਆਂ ਜਿਸ ਵਿਚ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ। ਜਦੋਂ ਅਸੀਂ ਉਸ ਵਿਚੋਂ ਕੁੱਝ ਲਿੰਕ ਖੋਲ੍ਹ ਕੇ ਦੇਖੇ ਤਾਂ ਉਹ 27 ਅਕਤੂਬਰ 2014 ਦੇ ਸਨ। ਦਰਅਸਲ ਉਸ ਸਮੇਂ ਨਰਿੰਦਰ ਮੋਦੀ ਜੀ ਨੇ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਸੀ।

ਉਸ ਸਮੇਂ ਉਹਨਾਂ ਦੇ ਨਾਲ ਨੀਤਾ ਅੰਬਾਨੀ, ਮੁਕੇਸ਼ ਅੰਬਾਨੀ ਵੀ ਮੌਜੂਦ ਸਨ। ਜਦੋਂ ਅਸੀਂ ਹੋਰ ਸਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਇਸ ਉਦਘਾਟਨ ਦੀ ਵੀਡੀਓ ਨਰਿੰਦਰ ਮੋਦੀ ਦੇ ਯੂਟਿਊਬ ਪੇਜ ਤੇ ਵੀ ਮਿਲੀ ਤੇ ਨਰਿੰਦਰ ਮੋਦੀ ਨੇ ਇਸ ਉਦਘਾਟਨ ਦੀਆਂ ਤਸਵੀਰਾਂ ਤੇ ਆਰਟੀਕਲ ਆਪਣੀ https://www.narendramodi.in/ ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤਾ ਹੋਇਆ ਹੈ। ਸਾਨੂੰ ਇਸ ਉਦਘਾਟਨ ਬਾਰੇ ਇਕ ਆਰਟੀਕਲ https://www.financialexpress.com/  'ਤੇ ਵੀ ਮਿਲੀਆ ਹੈ ਜਿਸ ਵਿਚ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ। 

File Photo

ਇਸ ਤਸਵੀਰ ਬਾਰੇ ਜਦੋਂ ਬੀਜੇਪੀ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਸਵੀਰ 2014 ਦੀ ਹੈ ਜਦੋਂ ਪ੍ਰਧਾਨ ਮੰਤਰੀ ਨੇ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਸੀ। ਸੋ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਇਹ ਤਸਵੀਰ ਫਰਜ਼ੀ ਹੈ ਨਰਿੰਦਰ ਮੋਦੀ ਹਾਲ ਹੀ ਵਿਚ ਮੁਕੇਸ਼ ਅਬਾਨੀ ਤੇ ਉਹਨਾਂ ਦੀ ਪਤਨੀ ਨੂੰ ਨਹੀਂ ਮਿਲੇ ਹਨ।

ਨਤੀਜਾ - ਸਪੋਕਸਮੈਨ ਵੱਲੋਂ ਪੜਤਾਲ ਕਰਨ 'ਤੇ ਵਾਇਰਲ ਤਸਵੀਰ ਫਰਜ਼ੀ ਪਾਈ ਗਈ ਹੈ। ਨਰਿੰਦਰ ਮੋਦੀ ਹਾਲ ਹੀ ਵਿਚ ਮੁਕੇਸ਼ ਅਬਾਨੀ ਤੇ ਉਹਨਾਂ ਦੀ ਪਤਨੀ ਨੂੰ ਨਹੀਂ ਮਿਲੇ ਇਹ ਤਸਵੀਰ 2014 ਦੀ ਹੈ ਜਦੋਂ ਨਰਿੰਦਰ ਮੋਦੀ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਉਦਘਾਟਨ ਦੇ ਪ੍ਰੋਗਰਾਮ ਵਿਚ ਗਏ ਸਨ। ਸੋ ਇਸ ਤਸਵੀਰ ਤੋਂ ਸਾਫ਼ ਹੋ ਜਾਂਦਾ ਹੈ ਕਿ ਇਹ ਤਸਵੀਰ ਹਾਲੀਆ ਨਹੀਂ 2014 ਦੀ ਹੈ। 

Claim - ਵਾਇਰਲ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਨਰਿੰਦਰ ਮੋਦੀ ਨੇ ਠੰਢ ਵਿਚ ਬੈਠੇ ਕਿਸਾਨਾਂ ਨਾਲ ਇਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਪਰ ਅੰਬਾਨੀ ਦੇ ਘਰ ਪੋਤਾ ਹੋਇਆ ਤਾਂ ਮਿੰਟ 'ਚ ਹੀ ਉਹਨਾਂ ਦੇ ਘਰ ਵਧਾਈ ਦੇਣ ਪੁੱਜ ਗਏ। 
Claimed By - Indra Kumar Bauddh 
Fact Check - ਫਰਜ਼ੀ 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement