
ਇਹ ਵੀਡੀਓ ਪਟਿਆਲਾ ਵਿਖੇ ਅਪ੍ਰੈਲ 2022 'ਚ ਹੋਈ ਦੋ ਗੁਟਾਂ ਵਿਚਕਾਰ ਝੜਪ ਦਾ ਹੈ ਜਿਸਨੂੰ ਹੁਣ ਕਿਸਾਨ ਸੰਘਰਸ਼ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਕਿਸਾਨ ਸੰਘਰਸ਼ 2024 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਨਫਰਤੀ ਬਿਆਨ ਤੇ ਫਰਜ਼ੀ-ਗੁੰਮਰਾਹਕੁਨ ਦਾਅਵੇ ਵਾਇਰਲ ਹੋ ਰਹੇ ਹਨ। ਹੁਣ ਅਜਿਹਾ ਹੀ ਇੱਕ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ। ਇੱਕ ਝੜਪ ਦੇ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਹਿੰਦੂ ਮੰਦਿਰ 'ਤੇ ਹਮਲਾ ਕਰ ਦਿੱਤਾ ਹੈ। ਇਸ ਵੀਡੀਓ ਰਾਹੀਂ ਇਸ ਅੰਦੋਲਨ ਨੂੰ ਫਰਜ਼ੀ ਦੱਸਦਿਆਂ ਕਿਸਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
X ਅਕਾਊਂਟ Ashish Gupta ਨੇ 14 ਫਰਵਰੀ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ , "इन लोगो को किसान कहोगे। ये खलितानी सोच के आतंकवादी है। जो किसानों का मोखोटा पहनकर देश का नुकसान कर रहे है । #खालिस्तानी आंतकियों ने मन्दिर पर किया हमला और फिर कंजर डांस करते हुए ?? गंदी मानसिकता दे गंदे अंडे दी पैदाईश।"
इन लोगो को किसान कहोगे। ये खलितानी सोच के आतंकवादी है । जो किसानों का मोखोटा पहनकर देश का नुकसान कर रहे है । #खालिस्तानी आंतकियों ने मन्दिर पर किया हमला और फिर कंजर डांस करते हुए ?? गंदी मानसिकता दे गंदे अंडे दी पैदाईश। pic.twitter.com/i8qmIoyPZA
— Ashish Gupta??? (@caag9782) February 14, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪਟਿਆਲਾ ਵਿਖੇ ਅਪ੍ਰੈਲ 2022 'ਚ ਹੋਈ ਦੋ ਗੁਟਾਂ ਵਿਚਕਾਰ ਝੜਪ ਦਾ ਹੈ ਜਿਸਨੂੰ ਹੁਣ ਕਿਸਾਨ ਸੰਘਰਸ਼ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਵਿਚ ਕਾਲੀ ਮਾਤਾ ਮੰਦਿਰ ਬੋਰਡ ਲਿਖਿਆ ਪਾਇਆ। ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤੇ ਸਾਨੂੰ ਮਾਮਲੇ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ।
ਦੱਸ ਦਈਏ ਕਿ ਇਸ ਵੀਡੀਓ ਦਾ ਕਿਸਾਨ ਸੰਘਰਸ਼ 2024 ਤੇ ਕਿਸਾਨਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਅਪ੍ਰੈਲ 2022 'ਚ ਸ਼ਿਵਸੈਨਾ ਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਈ ਝੜਪ ਨਾਲ ਸਬੰਧਿਤ ਹੈ।
ਦੱਸ ਦਈਏ 29 ਮਾਰਚ 2022 ਨੂੰ ਪਟਿਆਲਾ ਸ਼ਹਿਰ 'ਚ ਸ਼ਿਵ ਸੈਨਾ ਬਾਲ ਠਾਕਰੇ ਆਗੂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਵਿਰੋਧ 'ਚ ਗਰਮ ਖਿਆਲੀ ਤੇ ਹਿੰਦੂ ਜਥੇਬੰਦੀਆਂ ਦੇ ਸਮਰਥਕ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਆਹਮੋ-ਸਾਹਮਣੇ ਹੋ ਗਏ ਤੇ ਦੋਵੇਂ ਧਿਰਾਂ ਵਿਚਕਾਰ ਝੜਪ ਹੋ ਗਈ ਸੀ। ਸਾਨੂੰ ਇਸ ਵੀਡੀਓ ਦੇ ਦ੍ਰਿਸ਼ ਕਈ ਰਿਪੋਰਟਾਂ ਵਿਚ ਵੇਖਣ ਨੂੰ ਮਿਲੇ।
ਰਿਪਬਲਿਕ ਭਾਰਤ ਦੀ 30 ਅਪ੍ਰੈਲ 2022 ਦੀ ਵੀਡੀਓ ਰਿਪੋਰਟ ਵਿਚ ਇਹ ਦ੍ਰਿਸ਼ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪਟਿਆਲਾ ਵਿਖੇ ਅਪ੍ਰੈਲ 2022 'ਚ ਹੋਈ ਦੋ ਗੁਟਾਂ ਵਿਚਕਾਰ ਝੜਪ ਦਾ ਹੈ ਜਿਸਨੂੰ ਹੁਣ ਕਿਸਾਨ ਸੰਘਰਸ਼ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Our Sources:
Video Report Of Republic Bharat Dated 30 April 2022