
ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਅਗਲੇ ਬਜਟ 'ਚ ਤਿੰਨ ਦਿਨਾਂ ਦੀ ਹਫਤੇ ਦੀ ਛੁੱਟੀ ਦੀ ਨੀਤੀ ਦਾ ਐਲਾਨ ਕਰੇਗੀ।
Rozana Spokesman Fact Check (Team Mohali): ਬਜਟ 2024 ਲਈ ਕੁੱਝ ਹੀ ਸਮਾਂ ਬਾਕੀ ਹੈ। ਇਸ ਦੇ ਨਾਲ ਹੀ ਸੰਭਾਵਿਤ ਐਲਾਨਾਂ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦਾਅਵੇ ਕੀਤੇ ਜਾ ਰਹੇ ਹਨ ਕਿ ਕੇਂਦਰ ਸਰਕਾਰ ਅਗਲੇ ਆਮ ਬਜਟ ਵਿਚ ਹਫ਼ਤੇ ਵਿਚ ਤਿੰਨ ਦਿਨਾਂ ਦੀ ਛੁੱਟੀ ਦਾ ਐਲਾਨ ਕਰ ਸਕਦੀ ਹੈ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਚੱਲ ਰਹੇ ਬਹੁਤੇ ਅਦਾਰਿਆਂ ਵਿਚ ਇਕ ਜਾਂ ਦੋ ਦਿਨ ਦੀਆਂ ਛੁੱਟੀਆਂ ਦੀ ਵਿਵਸਥਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਤਸਵੀਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਅਗਲੇ ਬਜਟ 'ਚ ਤਿੰਨ ਦਿਨਾਂ ਦੀ ਹਫਤੇ ਦੀ ਛੁੱਟੀ ਦੀ ਨੀਤੀ ਦਾ ਐਲਾਨ ਕਰੇਗੀ।
ਰੋਜ਼ਾਨਾ ਸੋਪਕਸਮੈਨ ਨੇ ਅਪਣੀ ਜਾਂਚ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ ਹੈ।
ਵਾਇਰਲ ਪੋਸਟ ਦਾ ਦਾਅਵਾ
ਵਾਇਰਲ ਤਸਵੀਰ 'ਤੇ ਲਿਖਿਆ ਹੈ, 'ਹਫ਼ਤੇ 'ਚ ਦੋ ਦਿਨ ਦੀ ਛੁੱਟੀ ਪੁਰਾਣੀ ਹੋ ਗਈ ਹੈ, ਸਰਕਾਰ ਹਫ਼ਤੇ 'ਚ ਤਿੰਨ ਦਿਨ ਛੁੱਟੀ ਦੀ ਨੀਤੀ ਲੈ ਕੇ ਆਈ ਹੈ। ਵਾਇਰਲ ਦਾਅਵੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ 1 ਜੁਲਾਈ 2024 ਤੋਂ ਹਫ਼ਤੇ ਵਿਚ ਚਾਰ ਦਿਨ ਪ੍ਰਤੀ ਦਿਨ 10 ਤੋਂ 12 ਘੰਟੇ ਤਕ ਕੰਮ ਕਰਨਾ ਹੋਵੇਗਾ।
ਇਹ ਪੋਸਟ ਤੁਸੀਂ ਹੇਠਾਂ ਦੇਖ ਸਕਦੇ ਹੋ...
ਕੀ ਹੈ ਸੱਚਾਈ
ਸੱਚਾਈ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਸੱਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਸਬੰਧੀ ਕੋਈ ਖ਼ਬਰ ਨਹੀਂ ਮਿਲੀ। ਵਿੱਤ ਮੰਤਰਾਲੇ ਜਾਂ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਤਿੰਨ ਦਿਨਾਂ ਦੀ ਹਫ਼ਤੇ ਦੀ ਛੁੱਟੀ ਬਾਰੇ ਕੋਈ ਅਧਿਕਾਰਤ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਹੈ।
ਪ੍ਰੈੱਸ ਇਨਫਰਮੇਸ਼ਨ ਬਿਊਰੋ ਦਾ ਬਿਆਨ
ਇਸ ਦੌਰਾਨ ਸਾਨੂੰ ਪ੍ਰੈੱਸ ਇਨਫਰਮੇਸ਼ਨ ਬਿਊਰੋ ਦਾ ਬਿਆਨ ਮਿਲਿਆ। ਇਨ੍ਹਾਂ ਦਾਅਵਿਆਂ ਦਾ ਪ੍ਰੈੱਸ ਪੀਆਈਬੀ ਨੇ ਖੰਡਨ ਕੀਤਾ ਹੈ। ਪੀਆਈਬੀ ਦਾ ਕਹਿਣਾ ਹੈ, 'ਇਹ ਦਾਅਵਾ ਫਰਜ਼ੀ ਹੈ।' ਅੱਗੇ ਕਿਹਾ ਗਿਆ, 'ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਬਜਟ 'ਚ 3 ਦਿਨ ਹਫਤੇ ਦੀ ਛੁੱਟੀ ਦੀ ਨੀਤੀ ਦਾ ਐਲਾਨ ਕਰਨ ਜਾ ਰਹੇ ਹਨ। ਵਿੱਤ ਮੰਤਰੀ ਵਲੋਂ ਅਜਿਹਾ ਕੋਈ ਪ੍ਰਸਤਾਵ ਨਹੀਂ ਦਿਤਾ ਗਿਆ ਹੈ।'
An image circulating on social media claims that the Union Finance Minister @nsitharaman will announce a 3-day week off policy in the next #Budget #PIBFactCheck
— PIB Fact Check (@PIBFactCheck) December 13, 2023
✔️This claim is #fake
✔️No such proposal has been floated by @FinMinIndia pic.twitter.com/2x8p92sf9t
ਨਤੀਜਾ: ਕੇਂਦਰੀ ਵਿੱਤ ਮੰਤਰਾਲੇ ਵਲੋਂ ਤਿੰਨ ਦਿਨ ਦੀ ਛੁੱਟੀ ਐਲਾਨ ਕਰਨ ਬਾਰੇ ਝੂਠਾ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Our Sources:
Tweet By Press Information Bureau Dated 13 December 2023