ਤੱਥ ਜਾਂਚ - ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਦੇ ਧਰਮ ਨੂੰ ਲੈ ਕੇ ਵਾਇਰਲ ਹੋ ਰਹੀ ਪੋਸਟ ਫਰਜ਼ੀ 
Published : Feb 18, 2021, 4:14 pm IST
Updated : Feb 18, 2021, 5:01 pm IST
SHARE ARTICLE
 False claim that Disha Ravi is Christian viral on social media
False claim that Disha Ravi is Christian viral on social media

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਦਿਸ਼ਾ ਰਵੀ ਹਿੰਦੂ ਹੈ ਅਤੇ ਉਸ ਦਾ ਪੂਰਾ ਨਾਮ ਦਿਸ਼ਾ ਅੰਨੱਪਾ ਰਵੀ ਹੈ।  

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਲੈ ਕੇ ਇਕ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਸ ਦਾ ਨਾਮ ਦਿਸ਼ਾ ਰਵੀ ਨਹੀਂ ਬਲਕਿ ਦਿਸ਼ਾ ਰਵੀ ਜੋਸਫ ਹੈ ਅਤੇ ਉਹ ਇਸਾਈ ਧਰਮ ਨਾਲ ਸਬੰਧ ਰੱਖਦੀ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਦਿਸ਼ਾ ਰਵੀ ਹਿੰਦੂ ਹੈ ਅਤੇ ਉਸ ਦਾ ਪੂਰਾ ਨਾਮ ਦਿਸ਼ਾ ਅੰਨੱਪਾ ਰਵੀ ਹੈ।  

ਵਾਇਰਲ ਦਾਅਵਾ 
ਫੇਸਬੁੱਕ ਪੇਜ਼ Sam Geo ਨੇ 16 ਫਰਵਰੀ ਨੂੰ ਇਕ ਪੋਸਟ ਸ਼ੇਅਰ ਕੀਤੀ ਜਿਸ ਉੱਪਰ ਲਿਖਿਆ ਹੋਇਆ ਸੀ, ''Disha Ravi Joseph is a Syrian Christian from Kerala. Members of this community always at the forefront of Breaking India movements!''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਦਾਅਵੇ ਨੂੰ ਲੈ ਕੇ ਆਰਟੀਕਲ ਲੱਭਣੇ ਸ਼ੁਰੂ ਕੀਤੇ। ਸਾਨੂੰ ਆਪਣੀ ਸਰਚ ਦੌਰਾਨ ਅਜਿਹਾ ਕੋਈ ਵੀ ਆਰਟੀਕਲ ਨਹੀਂ ਮਿਲਿਆ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਦਿਸ਼ਾ ਰਵੀ ਇਕ ਇਸਾਈ ਹੈ ਅਤੇ ਉਸ ਦਾ ਨਾਮ ਦਿਸ਼ਾ ਰਵੀ ਜੋਸਫ਼ ਹੈ। 

ਹਾਲਾਂਕਿ ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਦਾਅਵੇ ਨੂੰ ਲੈ ਕੇ thenewsminute.com ਵੱਲੋਂ ਕੀਤੇ ਗਏ ਫੈਕਟ ਚੈੱਕ ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 17 ਫਰਵਰੀ 2021 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਵਿਚ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਦਿਸ਼ਾ ਰਵੀ ਦੀ ਮਾਤਾ ਵੱਲੋਂ ਦਿੱਤਾ ਇਕ ਬਿਆਨ ਮਿਲਿਆ।

Photo

 

ਰਿਪੋਰਟ ਵਿਚ ਲਿਖਿਆ ਗਿਆ ਸੀ ''The family of Disha Ravi, the 22-year-old climate activist who was arrested by the Delhi police in connection with the ‘toolkit’ or a Google open source document on the farmers’ protest on Sunday, has clarified that she is Hindu, after hundreds of tweets claimed that her actual name is “Disha Ravi Joseph” and claimed she is a Christian. Dismissing these claims, her family has said that her full name is Disha Annappa Ravi.''


ਰਿਪੋਰਟ ਅਨੁਸਾਰ ਦਿਸ਼ਾ ਰਵੀ ਦੀ ਮਾਤਾ ਨੇ ਨਿਊਜ਼ ਮਿੰਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ''22 ਸਾਲਾ ਵਾਤਾਵਰਨ ਕਾਰਕੁੰਨ ਜਿਸ ਨੂੰ ਐਤਵਾਰ ਨੂੰ ‘ਟੂਲਕਿਟ’ ਜਾਂ ਕਿਸਾਨਾਂ ਉੱਤੇ ਗੂਗਲ ਦੇ ਓਪਨ ਸੋਰਸ ਦਸਤਾਵੇਜ਼ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪਰਿਵਾਰਿਕ ਮੈਂਬਰ ਨੇ ਇਹ ਸਾਫ਼ ਕੀਤਾ ਕਿ ਉਹ ਹਿੰਦੂ ਹੈ। ਸੈਂਕੜੇ ਟਵੀਟ ਕੀਤੇ ਜਾਣ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਉਸ ਦਾ ਅਸਲ ਨਾਮ “ਦਿਸ਼ਾ ਰਵੀ ਜੋਸਫ਼” ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਹ ਇਕ ਈਸਾਈ ਹੈ। ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ, ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਸਦਾ ਪੂਰਾ ਨਾਮ ਦਿਸ਼ਾ ਅੰਨੱਪਾ ਰਵੀ ਹੈ। ''

ਇਸ ਤੋਂ ਬਾਅਦ ਅਸੀਂ ਦਿਸ਼ਾ ਰਵੀ ਨੂੰ ਲੈ ਕੇ ਟਵਿੱਟਰ 'ਤੇ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ ਅਜਿਹੇ ਕਈ ਟਵੀਟ ਮਿਲੇ ਜਿਸ ਵਿਚ ਦਿਸ਼ਾ ਰਵੀ ਜੋਸਫ਼ ਵਾਲੇ ਦਾਅਵੇ ਨੂੰ ਗਲਤ ਕਿਹਾ ਗਿਆ ਸੀ। 

ਵਾਇਰਲ ਦਾਅਵੇ ਨੂੰ ਲੈ ਕੇ ਸਾਨੂੰ ਕਰਨਾਟਕ ਤੋਂ ਕਾਂਗਰਸ ਦੇ ਸਾਬਕਾ ਸੋਸ਼ਲ ਮੀਡੀਆ ਮੁਖੀ ਦਾ ਟਵੀਟ ਮਿਲਿਆ ਜਿਸ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਇਸ ਦੇ ਨਾਲ ਹੀ ਦੱਸ ਦਈਏ ਕਿ ਦਿਸ਼ਾ ਰਵੀ ਨੂੰ ਲੈ ਕੇ ਪਹਿਲਾਂ ਵੀ ਇਕ ਦਾਅਵਾ ਵਾਇਰਲ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਦਿਸ਼ਾ ਇਕ ਸਿੰਗਲ ਮਦਰ ਹੈ। ਇਸ ਦਾਅਵੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ ਇਸ ਫੈਕਟ ਚੈੱਕ ਕੀਤਾ ਸੀ ਜਿਸ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਸ਼ਾ ਰਵੀ ਦਾ ਪੂਰਾ ਨਾਮ ਦਿਸ਼ਾ ਅੰਨੱਪਾ ਰਵੀ  ਹੈ। ਵਾਇਰਲ ਦਾਅਵੇ ਨੂੰ ਦਿਸ਼ਾ ਰਵੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਖਾਰਿਜ ਕੀਤਾ ਹੈ।  

Claim: ਦਿਸ਼ਾ ਰਵੀ ਦਾ ਪੂਰਾ ਨਾਮ ਦਿਸ਼ਾ ਰਵੀ ਜੋਸਫ ਹੈ ਅਤੇ ਉਹ ਇਸਾਈ ਧਰਮ ਨਾਲ ਸਬੰਧ ਰੱਖਦੀ ਹੈ।
Claimed By: ਫੇਸਬੁੱਕ ਪੇਜ਼ Sam Geo
Fact Check:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement