Fact Check: ਪੱਤਰਕਾਰ ਨਾਲ ਕਾਂਗਰੇਸ ਵਰਕਰਾਂ ਦੀ ਬਦਸਲੂਕੀ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
Published : Dec 21, 2021, 7:35 pm IST
Updated : Dec 21, 2021, 7:35 pm IST
SHARE ARTICLE
Fact Check Old Video Of Congress Worker Threatning Journalist Shared as Recent
Fact Check Old Video Of Congress Worker Threatning Journalist Shared as Recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।

RSFC (Team Mohali)- ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸਦੇ ਵਿਚ ਉੱਤਰ ਪ੍ਰਦੇਸ਼ ਭਾਜਪਾ ਤੋਂ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਪੱਤਰਕਾਰ ਨਾਲ ਬਦਸਲੂਕੀ ਕਰਦੇ ਵੇਖਿਆ ਗਿਆ ਸੀ। ਇਸ ਵੀਡੀਓ ਨੂੰ ਲੈ ਕੇ ਵਿਪਕ੍ਸ਼ੀ ਦਲਾਂ ਨੇ ਭਾਜਪਾ ਲੀਡਰ 'ਤੇ ਨਿਸ਼ਾਨੇ ਸਾਧੇ ਸਨ। ਹੁਣ 18 ਦਿਸੰਬਰ ਨੂੰ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਕਾਂਗਰੇਸ ਲੀਡਰ ਪ੍ਰਿਯੰਕਾ ਗਾਂਧੀ ਨੇ ਰੈਲੀ ਕੀਤੀ ਜਿਸਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੱਤਰਕਾਰ ਕਾਂਗਰੇਸ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਇੱਕ ਪੱਤਰਕਾਰ ਸਵਾਲ ਕਰਦਾ ਹੈ ਅਤੇ ਸਵਾਲ ਨੂੰ ਸੁਣਨ ਤੋਂ ਬਾਅਦ ਕਾਂਗਰੇਸ ਵਰਕਰ ਪੱਤਰਕਾਰ ਨਾਲ ਬਦਸਲੂਕੀ ਕਰਦੇ ਹਨ। ਹੁਣ ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ 'ਤੇ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ, ਜਦੋਂ ABP News ਦੇ ਪੱਤਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਆਰਟੀਕਲ 370 ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਸਵਾਲ ਨੂੰ ਲੈ ਕੇ ਕਾਂਗਰੇਸ ਵਰਕਰ ਨੇ ਪੱਤਰਕਾਰ ਨੂੰ ਧਮਕੀਆਂ ਦਿੱਤੀ ਸਨ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sanjeev Bhardwaj" ਨੇ ਫੇਸਬੁੱਕ ਗਰੁੱਪ "योगी आदित्यनाथ समर्थक तुरंत जुड़ें" ਵਿਚ 19 ਦਿਸੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "प्रियंका वाड्रा से सवाल पूछने पर कांग्रेस के कार्यकर्ता पत्रकार को ठोकने और मारने की धमकी दे रहे हैं"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ABP News ਦੀ ਇੱਕ Youtube ਰਿਪੋਰਟ ਮਿਲੀ। ਵਾਇਰਲ ਵੀਡੀਓ ਵਿਚ ਪੱਤਰਕਾਰ ABP News ਦਾ ਸੀ ਅਤੇ ਇਸੇ ਮਾਮਲੇ ਨੂੰ ਲੈ ਕੇ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਰਿਪੋਰਟ 13 ਅਗਸਤ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। 

ABP NewsABP News

ਇਹ ਵੀਡੀਓ ਸਾਨੂੰ ABP News ਦੇ ਐਡੀਟਰ ਪੰਕਜ ਝਾ ਦੇ ਟਵਿੱਟਰ ਅਕਾਊਂਟ ਵੀ ਸ਼ੇਅਰ ਕੀਤਾ ਮਿਲਿਆ। ਪੰਕਜ ਨੇ ਵੀਡੀਓ 13 ਅਗਸਤ 2019 ਨੂੰ ਸ਼ੇਅਰ ਕੀਤਾ ਸੀ ਅਤੇ ਡਿਸਕ੍ਰਿਪਸ਼ਨ ਲਿਖਿਆ ਸੀ, "सुनो, ठोक कर बजा दूँगा तो जमीन पर गिर जाओगे.. @priyankagandhi के सहयोगी संदीप सिंह ने @ABPNews के सहयोगी नीतीश पांडे को धमकी देते हुए कहा. नीतीश तो प्रियंका से 370 पर सवाल पूछ रहे थे. आपको बता दें संदीप ने ही पीएम रहते हुए मनमोहन सिंह ज़ी को काले झंडे दिखाए थे"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।


ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ, ਜਦੋਂ ABP News ਦੇ ਪੱਤਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਆਰਟੀਕਲ 370 ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਸਵਾਲ ਨੂੰ ਲੈ ਕੇ ਕਾਂਗਰੇਸ ਵਰਕਰ ਨੇ ਪੱਤਰਕਾਰ ਨੂੰ ਧਮਕੀਆਂ ਦਿੱਤੀ ਸਨ।

Claim- Recent video of congress workers threatning journalist
Claimed By- FB User Sanjeev Bhardwaj
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement