ਤੱਥ ਜਾਂਚ: ਬਨਾਰਸ ਦੇ ਘਾਟ ਦੀ ਪੁਰਾਣੀ ਤਸਵੀਰ ਕੋਰੋਨਾ 'ਚ ਬੱਦਤਰ ਹਲਾਤ ਦੇ ਨਾਂਅ ਤੋਂ ਵਾਇਰਲ
Published : Apr 22, 2021, 3:20 pm IST
Updated : Apr 22, 2021, 3:20 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ, 9 ਸਾਲ ਪੁਰਾਣੀ ਹੈ ਅਤੇ ਇਸਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦੇਸ਼ ਵਿਚ ਕੋਰੋਨਾ ਦੇ ਹਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾਂ ਲੱਖਾਂ ਤੋਂ ਵੱਧ ਕੇਸ ਅਤੇ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਲੋਕਾਂ ਦਾ ਮਨੋਬਲ ਤੋੜ ਰਹੀ ਹੈ। ਇਨ੍ਹਾਂ ਵਿਚਕਾਰ ਕੁਝ ਲੋਕ ਪੁਰਾਣੀਆਂ ਅਤੇ ਫਰਜ਼ੀ ਖਬਰਾਂ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਇਸੇ ਲੜੀ ਵਿਚ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿਚ ਕਈ ਸਾਰੀ ਲਾਸ਼ਾ ਦਾ ਸਸਕਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਕੋਰੋਨਾ ਨਾਲ ਜੋੜ ਪੇਸ਼ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ, 9 ਸਾਲ ਪੁਰਾਣੀ ਹੈ ਅਤੇ ਇਸਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਨਾਮਵਰ ਡਾਕਟਰ ਕਫੀਲ ਖਾਨ ਸਣੇ ਕਈ ਯੂਜ਼ਰ ਤਸਵੀਰ ਨੂੰ ਕੋਰੋਨਾ ਨਾਲ ਜੋੜ ਵਾਇਰਲ ਕਰ ਰਹੇ ਹਨ। ਡਾਕਟਰ ਕਫੀਲ ਖਾਨ ਨੇ ਇਹ ਤਸਵੀਰ ਟਵੀਟ ਕਰਦਿਆਂ ਲਿਖਿਆ, "In 2017,When I raised th issue of crisis in procurement of Oxygen, nobody took me seriously.
instead thrown in JailCrying face Since then have been demanding better health policy - #HealthForAll  Today the whole nation is suffering due to oxygen shortage -plz wake up Folded hands @drharshvardhan"

ਇਸ ਪੋਸਟ ਦਾ ਆਰਕਾਇਵਡ ਲਿੰਕ।

ਇਸੇ ਤਰ੍ਹਾਂ ਕਾਂਗਰਸ ਦੇ ਰਾਸ਼ਟਰੀ ਸਕੱਤਰ Amrish Ranjan Pandey ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "#POSTPONE_SSC_CHSL
The Exam must be postponed during such pandemic COVID 19. It will be difficult for students to reach at examination centre. They are much prone to be get infected."

ਇਸ ਪੋਸਟ ਦਾ ਆਰਕਾਇਵਡ ਲਿੰਕ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Hindi Scriptwriter Blog 'ਤੇ ਅਪਲੋਡ ਮਿਲੀ। ਬਲਾਗ ਵਿਚ ਇਹ ਤਸਵੀਰ 25 ਜਨਵਰੀ 2012 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਤਸਵੀਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਤਸਵੀਰ ਬਨਾਰਸ ਦੇ ਮਨਿਕਰਨਿਕਾ ਘਾਟ ਦੀ ਹੈ।

Photo

ਇਸ ਬਲਾਗ ਵਿਚ ਵਾਇਰਲ ਤਸਵੀਰ ਦੇ ਨਾਲ-ਨਾਲ ਹੋਰ ਤਸਵੀਰਾਂ ਵੀ ਸ਼ੇਅਰ ਕੀਤੀ ਗਈਆਂ ਸਨ। ਬਲਾਗ ਸਾਈਟ ਮੁਤਾਬਕ ਇਹ ਤਸਵੀਰਾਂ ਕ੍ਰਿਸ਼ਨਾ ਸ਼ਰਮਾ ਨਾਂ ਦੇ ਬਲਾਗਰ ਦੁਆਰਾ ਸ਼ੇਅਰ ਕੀਤੀਆਂ ਗਈਆਂ ਹਨ। ਅਸੀਂ ਬਲਾਗਰ ਕ੍ਰਿਸ਼ਨਾ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਕ੍ਰਿਸ਼ਨਾ ਨੇ ਸਾਡੇ ਨਾਲ ਗੱਲ ਕਰਦੇ ਦੱਸਿਆ, "ਇਹ ਬਹੁਤ ਪੁਰਾਣੀ ਤਸਵੀਰ ਹੈ। ਇਹ 2012 ਦੀ ਸ਼ੁਰੂਆਤ ਵਿਚ ਮੈਂ ਖਿੱਚੀ ਸੀ।"

ਪਿਛਲੇ ਦਿਨੀਂ ਸਪੋਕਸਮੈਨ ਦੀ ਟੀਮ ਦੁਆਰਾ ਕੋਰੋਨਾ ਨਾਲ ਜੋੜਦੇ ਕਈ ਫਰਜੀ ਪੋਸਟਾਂ ਦਾ ਫੈਕਟ ਚੈੱਕ ਕੀਤਾ ਸੀ ਜਿਨ੍ਹਾਂ ਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

1. ਬਜ਼ੁਰਗ ਔਰਤ ਦੀ ਇਹ ਤਸਵੀਰ 3 ਸਾਲ ਪੁਰਾਣੀ, ਕੋਰੋਨਾ ਨਾਲ ਕੋਈ ਸਬੰਧ ਨਹੀਂ 

Photo

2. ਆਕਸੀਜਨ ਸਿਲੰਡਰ ਲਿਜਾ ਰਹੇ ਵਿਅਕਤੀ ਦੀ ਇਹ ਤਸਵੀਰ ਭਾਰਤ ਦੀ ਨਹੀਂ, ਬੰਗਲਾਦੇਸ਼ ਦੀ ਹੈ

Photo
 

3. ਕੋਰੋਨਾ ਦੇ ਨਾਂ ਤੋਂ ਕੱਢੀ ਗਈ ਕਿਡਨੀ ਦੱਸ ਕੇ ਵਾਇਰਲ ਕੀਤਾ ਗਿਆ 3 ਸਾਲ ਪੁਰਾਣਾ ਵੀਡੀਓ

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ, 9 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

Claim: ਤਸਵੀਰ ਨੂੰ ਕੋਰੋਨਾ ਨਾਲ ਜੋੜ ਪੇਸ਼ ਕੀਤਾ ਜਾ ਰਿਹਾ ਹੈ।
Claimed By: ਨਾਮਵਰ ਡਾਕਟਰ ਕਫੀਲ ਖਾਨ
Fact Check:  ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement