
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਿਤੰਬਰ ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾ ਲੱਖਾਂ ਕੇਸ ਵੇਖਣ ਨੂੰ ਮਿਲ ਰਹੇ ਹਨ ਅਤੇ ਰੋਜ਼ਾਨਾ ਹੀ ਹਸਪਤਾਲਾਂ ਦੇ ਬੱਦਤਰ ਹਲਾਤਾਂ ਨੂੰ ਲੈ ਕੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਹੁਣ ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਵਿਅਕਤੀ ਹਸਪਤਾਲ ਦੇ ਕੋਰੋਨਾ ਸਮੇਂ ਬੁਰੇ ਹਲਾਤਾਂ ਨੂੰ ਦਰਸਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੋਹਾਲੀ ਦੇ ਫੇਸ 6 ਹਸਪਤਾਲ ਦਾ ਹੈ ਜਿਥੇ ਕੋਰੋਨਾ ਕਰਕੇ ਸਿਸਟਮ ਨਾਕਾਮ ਸਾਬਿਤ ਹੋ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਿਤੰਬਰ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ 22 ਅਪ੍ਰੈਲ 2021 ਨੂੰ ਵਾਇਰਲ ਵੀਡੀਓ ਦਾ ਲਾਈਵ ਕਰਦਿਆਂ ਲਿਖਿਆ, "ਆਹ ਦੇਖ ਲਓ ਮੁਹਾਲੀ ਸਿਵਲ ਹਸਪਤਾਲ ਦਾ ਹਾਲ, ਗੁਲੂਕੋਜ ਦੀ ਬੋਤਲ ਹੱਥ ਚ ਲੈ ਮਰੀਜ਼ ਨੇ ਤੁਰ ਪਿਆ???????????????? ਕਰੋ ਸ਼ੇਅਰ"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ
ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ ਸਿਤੰਬਰ 2020 'ਚ ਇੱਕ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਮਿਲਿਆ। ਫੇਸਬੁੱਕ ਯੂਜ਼ਰ Manvinder Singh ਨੇ ਇਹ ਵੀਡੀਓ ਅਪਲੋਡ ਕਰਦਿਆਂ ਲਿਖਿਆ, "Civil Hospital Phase 6 Mohali.... Haal Dekh Lo....."
ਵੀਡੀਓ ਤੋਂ ਸਾਫ ਹੋਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਿਤੰਬਰ ਦਾ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਅੱਗੇ ਵਧਦੇ ਹੋਏ ਮਾਮਲੇ ਨੂੰ ਲੈ ਕੇ ਸਾਡੇ ਮੋਹਾਲੀ ਇੰਚਾਰਜ ਰਿਪੋਰਟਰ ਹਰਦੀਪ ਸਿੰਘ ਭੋਗਲ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀਡੀਓ ਨੂੰ ਲੈ ਕੇ ਕਿਹਾ, "ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਾ ਹੈ। ਇਹ ਵਾਇਰਲ ਵੀਡੀਓ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।"
ਰੋਜ਼ਾਨਾ ਸਪੋਕਸਮੈਨ ਦਾ ਵੀਡੀਓ ਨੂੰ ਲੈ ਕੇ ਕੀਤਾ ਗਿਆ ਐਂਕਰ ਫੈਕਟ ਚੈੱਕ ਇੱਥੇ ਕਲਿੱਕ ਕਰ ਕੇ ਵੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਿਤੰਬਰ ਦਾ ਹੈ।
Claim: ਵੀਡੀਓ ਮੋਹਾਲੀ ਦੇ ਫੇਸ 6 ਹਸਪਤਾਲ ਦਾ ਹੈ ਜਿਥੇ ਕੋਰੋਨਾ ਕਰਕੇ ਸਿਸਟਮ ਨਾਕਾਮ ਸਾਬਿਤ ਹੋ ਰਿਹਾ ਹੈ।
Claimed By: AggBani
Fact Check: ਫਰਜ਼ੀ