2011 'ਚ ਸਿੱਖ ਦੀ ਦਸਤਾਰ ਦੀ ਕੀਤੀ ਗਈ ਸੀ ਬੇਅਦਬੀ, ਹੁਣ ਮੀਡੀਆ ਅਦਾਰੇ ਨੇ ISI ਦਾ ਫਰਜ਼ੀ ਸਿੱਖ ਦੱਸ ਕੀਤਾ ਗੁੰਮਰਾਹ
Published : Mar 24, 2023, 1:04 pm IST
Updated : Mar 25, 2023, 2:33 pm IST
SHARE ARTICLE
Punjabi Newspaper spread fake news claiming Punjab police busted ISIS planted fake sikh
Punjabi Newspaper spread fake news claiming Punjab police busted ISIS planted fake sikh

ਮਾਮਲਾ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਸੀ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਂਦੀ ਹੈ।

RSFC (Team Mohali)- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਪੁਲਿਸ ਵੱਲੋਂ ਤੇਜ਼ ਕੀਤੀ ਜਾ ਰਹੀ ਹੈ ਅਤੇ ਇਸੇ ਵਿਚਕਾਰ ਤੇਜ਼ ਹੋ ਰਹੀਆਂ ਹਨ ਫਰਜ਼ੀ ਖਬਰਾਂ ਤੇ ਮੈਸੇਜ। ਹੁਣ ਇੱਕ ਨਾਮਵਰ ਮੀਡੀਆ ਅਦਾਰੇ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਨਾਲ ਜੋੜ ਇੱਕ ਖਬਰ ਸਾਂਝੀ ਕੀਤੀ ਜਿਸਦੇ ਵਿਚ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਕੀਤੀ ਤਸਵੀਰਾਂ ਵੇਖੀ ਜਾ ਸਕਦੀਆਂ ਸਨ। ਹੁਣ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਫਰਜ਼ੀ ਸਿੱਖ ਬਣਾ ਕੇ ਭਾਰਤ ਵਿਚ ਭੇਜ ਰਿਹਾ ਹੈ ਅਤੇ ਇਹ ਤਸਵੀਰ ਓਸੇ ਫਰਜ਼ੀ ਸਿੱਖ ਦੀ ਹੈ।

ਇਸ ਮੀਡੀਆ ਅਦਾਰੇ ਨੇ ਅੱਜ 24 ਮਾਰਚ 2023 ਦੇ ਐਡੀਸ਼ਨ ਵਿਚ ਇਹ ਖਬਰ ਪ੍ਰਕਾਸ਼ਿਤ ਕੀਤੀ ਜਿਸਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Viral PostViral Post

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਮਾਮਲਾ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਸੀ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਂਦੀ ਹੈ।

ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ Sikhnet.com ‘ਤੇ ਇੱਕ ਖਬਰ ਮਿਲੀ ਜਿਸਦੇ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਖਬਰ 28 ਮਾਰਚ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਦਿੱਤਾ ਗਿਆ ਸੀ, "United Sikhs Files Criminal Complaint Against Punjab Police For Removal of Sikh's Turban"

United SikhsUnited Sikhs

ਖਬਰ ਅਨੁਸਾਰ, "ਮੋਹਾਲੀ ਦੇ PCA ਸਟੇਡਿਅਮ ਦੇ ਨੇੜੇ ਰੂਰਲ ਵੈਟਰਨਰੀ ਫਾਰਮਾਸਿਸਟ ਨਾਲ ਜੁੜੇ ਲੋਕ ਸ਼ਾਂਤੀ ਨਾਲ ਧਰਨਾ ਦੇ ਰਹੇ ਸਨ। ਓਦੋਂ ਕੁੱਝ ਪੁਲਿਸ ਮੁਲਾਜ਼ਮ ਨੇ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕੀਤੀ। ਇਸੇ ਮਾਮਲੇ ਨੂੰ ਲੈ ਕੇ United Sikhs ਵੱਲੋਂ ਪਰਚਾ ਦਰਜ਼ ਕਰਵਾਇਆ ਗਿਆ।"

ਮਾਮਲੇ ਨੂੰ ਲੈ ਕੇ Times Of India ਦੀ ਖਬਰ ਅਨੁਸਾਰ, "ਮੋਹਾਲੀ ਦੇ PCA ਸਟੇਡਿਅਮ ਨੇੜੇ ਰੂਰਲ ਵੈਟਰਨਰੀ ਫਾਰਮਾਸਿਸਟ ਦੇ ਧਰਨੇ ਸਮੇਂ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਦੇ ਆਰੋਪ ਵਿਚ ਐਸਪੀ ਪ੍ਰੀਤਮ ਸਿੰਘ ਅਤੇ ਫੇਸ 8 ਪੁਲਿਸ ਸਟੇਸ਼ਨ ਦੇ ਐਸਐਚਓ ਕੁਲਭੂਸ਼ਣ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ।"

ਮਤਲਬ ਸਾਫ ਸੀ ਕਿ ਮੀਡੀਆ ਅਦਾਰੇ ਵੱਲੋਂ ਗੁੰਮਰਾਹਕੁਨ ਖਬਰ ਲੋਕਾਂ ਨਾਲ ਸਾਂਝੀ ਕੀਤੀ ਗਈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਮਾਮਲਾ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਸੀ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਕੀਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement