
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. PM ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅਮਿਤ ਸ਼ਾਹ ਦਾ ਵਾਇਰਲ ਇਹ ਵੀਡੀਓ ਐਡੀਟੇਡ ਹੈ, Fact Check ਰਿਪੋਰਟ
Fact Check edited video of Amit Shah regarding PM Modi Degree viral with fake claim
ਸੋਸ਼ਲ ਮੀਡੀਆ 'ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਦੱਸਿਆ। ਇਸ ਵੀਡੀਓ ਵਿਚ ਅਮਿਤ ਸ਼ਾਹ ਨੂੰ ਬੋਲਦੇ ਸੁਣਿਆ ਜਾ ਸਕਦਾ ਸੀ, "ਇਹ ਬਹੁਤ ਮੰਦਭਾਗੀ ਗੱਲ ਹੈ, ਪ੍ਰਧਾਨ ਮੰਤਰੀ ਜੀ ਦੀ ਡਿਗਰੀਆਂ ਫਰਜ਼ੀ ਹਨ, ਇਹ ਸੱਚ ਨਹੀਂ ਹੈ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਸੀ। ਗ੍ਰਹਿ ਮੰਤਰੀ ਨੇ PM ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਨਹੀਂ ਦੱਸਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. Fact Check: ਅਮਿਤ ਸ਼ਾਹ ਨੇ ਨਹੀਂ ਕਿਹਾ ਕਿ ਨਾ ਦਵੋ ਭਾਜਪਾ ਆਗੂ ਨੂੰ ਵੋਟ, ਵਾਇਰਲ ਵੀਡੀਓ ਐਡੀਟੇਡ ਹੈ
Edited video of Amit Shah speech at Madhya Pradesh Election Campaign viral with fake claim
ਮੱਧ ਪ੍ਰਦੇਸ਼ 2023 ਚੋਣਾਂ ਦੀਆਂ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੋਲਦੇ ਸੁਣਿਆ ਜਾ ਸਕਦਾ ਸੀ, "ਜਦੋਂ ਤੁਸੀਂ 17 ਤਰੀਕ ਨੂੰ ਵੋਟ ਪਾਉਣ ਜਾਓ, ਓਦੋਂ ਇੱਕ ਗੱਲ ਯਾਦ ਰੱਖਣੀ ਹੈ ਕਿ ਮਨੋਜ ਨਿਰਭੈ ਸਿੰਘ ਨੂੰ ਵਿਧਾਇਕ ਬਣਾਉਣ ਲਈ ਵੋਟ ਨਹੀਂ ਦੇਣਾ ਹੈ।"
ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮੱਧ ਪ੍ਰਦੇਸ਼ 'ਚ ਰੈਲੀ ਨੂੰ ਸੰਬੋਧਿਤ ਕਰਦਿਆਂ ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਦੇਣ ਦੀ ਗੱਲ ਕਹੀ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਸੀ। ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਪਾਉਣ ਦੀ ਗੱਲ ਨਹੀਂ ਕੀਤੀ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. Fact Check: ਦਾਜ 'ਚ ਗੱਡੀ ਮੰਗਣ 'ਤੇ ਲਾੜੇ ਦੀ ਕੁੱਟਮਾਰ ਦਾ ਇਹ ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
Fact Check Scripted video of Groom beaten for asking Dowry shared as real incident
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਬੁਜ਼ੁਰਗ ਨੂੰ ਇੱਕ ਲਾੜੇ ਦੀ ਪਿਟਾਈ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਲਾੜੇ ਨੇ ਜਦੋਂ ਦਾਜ ਵਿਚ ਗੱਡੀ ਮੰਗੀ ਤਾਂ ਵਿਆਹ ਸਮਾਗਮ ਮੌਕੇ ਕੁੜੀ ਦੇ ਪਿਓ ਵੱਲੋਂ ਲਾੜੇ ਦੀ ਕੁੱਟਮਾਰ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਹਾਸ ਕਲਾਕਾਰਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. Fact Check: ED ਦੀ ਰੇਡ ਦਾ ਇਹ ਵੀਡੀਓ ਕਲਕੱਤਾ ਦਾ ਹੈ, ਇਸਦਾ ਜੋਧਪੁਰ ਦੇ ਕਾਂਗਰੇਸ ਆਗੂ ਨਾਲ ਕੋਈ ਸਬੰਧ ਨਹੀਂ
Fact Check Old video of ED Raid at Kolkata viral with fake claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਰੇਡ ਨੂੰ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਸੀ ਕਿ ਕਰੋੜਾਂ ਰੁਪਇਆ ਇਸ ਰੇਡ ਵਿਚ ਫੜ੍ਹਿਆ ਗਿਆ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਾਮਲਾ ਜੋਧਪੁਰ ਦਾ ਹੈ ਜਿੱਥੇ ਕਾਂਗਰੇਸ ਆਗੂ ਦੇ ਘਰ 'ਤੇ ED ਵੱਲੋਂ ਰੇਡ ਕੀਤੀ ਗਈ ਅਤੇ ਕਰੋੜਾਂ ਰੁਪਇਆ ਬਰਾਮਦ ਕੀਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਕਾਂਗਰੇਸ ਤੇ ਆਪ ਦੋਵੇਂ ਧਿਰਾਂ 'ਤੇ ਨਿਸ਼ਾਨੇ ਸਾਧੇ ਗਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਸੀ। ਇਸ ਵੀਡੀਓ ਦਾ ਕਾਂਗਰੇਸ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. Fact Check: ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤਸਵੀਰਾਂ 2021 ਦੀਆਂ ਹਨ
Fact Check Old image of Indian women hockey team beating Australians shared after recent CWC Aussie victory
ਐਤਵਾਰ ਨੂੰ ਖੇਡੇ ਗਏ ਕ੍ਰਿਕੇਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿਚ ਆਸਟ੍ਰੇਲੀਆ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ। ਇਸ ਮੈਚ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਜਸ਼ਨ ਮਨਾਉਂਦਿਆਂ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਨੂੰ ਜਪਾਨ ਦੇ ਟੋਕੀਓ ਸ਼ਹਿਰ ਵਿਚ ਕਰਾਰੀ ਹਾਰ ਦਿੱਤੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਸੀ। ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਸਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section