
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਵਾਸਤਾ ਰੱਖਦੀ ਹੈ ਅਤੇ ਇਹ ਮਹਿਲਾ ਹਿੰਦੂ ਨਹੀਂ ਹੈ।
RSFC (Team Mohali)- ਇੱਕ ਇਮਾਰਤ ਦੇ ਅੰਦਰ ਹੰਗਾਮਾ ਕਰਦੀ ਮਹਿਲਾ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਅਮਰੀਕਾ ਦੇ ਵਰਜੀਨੀਆ ਸਥਿਤ ਇੱਕ ਮਸਜਿਦ ਦਾ ਹੈ ਜਿਥੇ ਇੱਕ ਹਿੰਦੂ ਔਰਤ ਵੱਲੋਂ ਈਦ ਦੇ ਮੌਕੇ ਹੰਗਾਮਾ ਕੀਤਾ ਗਿਆ।
ਫੇਸਬੁੱਕ ਪੇਜ Star Canada Radio ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਇਹ ਅਮਰੀਕਾ ਦੇ ਵਰਜੀਨਿਆ ਦੀ ਇੱਕ ਮਸੀਤ ਦੀ ਹੈ ਜਿੱਥੇ ਇੱਕ ਹਿੰਦੂ ਔਰਤ ਈਦ ਦੇ ਮੌਕੇ ਤੇ ਮਸਜਿਦ ਵਿੱਚ ਹੰਗਾਮਾਂ ਕਰ ਰਹੀ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਵਾਸਤਾ ਰੱਖਦੀ ਹੈ ਅਤੇ ਇਹ ਮਹਿਲਾ ਹਿੰਦੂ ਨਹੀਂ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਆਪਣੀ ਸਰਚ ਦੌਰਾਨ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਕਿ ਵੀਡੀਓ ਵਿਚ ਦਿੱਸ ਰਹੀ ਮਹਿਲਾ ਹਿੰਦੂ ਸੀ। ਦੱਸ ਦਈਏ ਕਿ ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਸੀ ਅਤੇ ਇਹ ਮਹਿਲਾ ਦਿਮਾਗੀ ਰੂਪ ਤੋਂ ਕਮਜ਼ੋਰ ਦੱਸੀ ਜਾ ਰਹੀ ਹੈ।
ਇਹ ਮਾਮਲਾ All Dulles Area Muslim Society ਦੇ ਮਸਜਿਦ ਦਾ ਸੀ ਅਤੇ 21 ਅਪ੍ਰੈਲ ਨੂੰ ਵਾਪਰਿਆ ਸੀ। ਇਸ ਸੋਸਾਇਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਮਾਮਲੇ ਦੀ ਜਾਣਕਾਰੀ ਸਾਂਝਾ ਕਰਦਿਆਂ ਪੂਰਨ ਸਪਸ਼ਟੀਕਰਨ ਦਿੱਤਾ ਸੀ ਕਿ ਇਹ ਹੰਗਾਮਾ ਇੱਕ ਮੁਸਲਿਮ ਔਰਤ ਵੱਲੋਂ ਕੀਤਾ ਸੀ ਜਿਹੜੀ ਮਾਨਸਿਕ ਤੌਰ ਤੋਂ ਬਿਮਾਰ ਸੀ।
ਇਸ ਸਪਸ਼ਟੀਕਰਨ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਵਾਸਤਾ ਰੱਖਦੀ ਹੈ ਅਤੇ ਇਹ ਮਹਿਲਾ ਹਿੰਦੂ ਨਹੀਂ ਹੈ।