
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣੇ ਹਾਦਸੇ ਨਾਲ ਸਬੰਧਿਤ ਹੈ ਹਾਲੀਆ ਨਹੀਂ।
Claim
24 ਜੁਲਾਈ 2024 ਨੂੰ ਨੇਪਾਲ ਦੇ ਕਾਠਮੰਡੂ ਤੋਂ ਜਹਾਜ ਹਾਦਸੇ ਦੀ ਘਟਨਾ ਸਾਹਮਣੇ ਆਈ ਜਿਸਦੇ ਵਿਚ ਲੱਗਭਗ 19 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਹਾਦਸੇ ਨਾਲ ਜੋੜਕੇ ਇੱਕ ਜਹਾਜ ਹਾਦਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਨੇਪਾਲ ਵਿਖੇ ਹੋਏ ਜਹਾਜ ਹਾਦਸੇ ਦਾ ਹੈ।
X ਯੂਜ਼ਰ Niranjan Meena ਨੇ 24 ਜੁਲਾਈ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "नेपाल में आज सुबह 11 बजे काठमांडू के त्रिभुवन इंटरनेशनल एयरपोर्ट पर एक विमान हादसा हुआ था जिसका वीडियो आया सामने जिसमे बताया जा रहा है कि विमान में 19 लोग थे ! #Nepal #Kathmandu #Planecrash"
नेपाल में आज सुबह 11 बजे काठमांडू के त्रिभुवन इंटरनेशनल एयरपोर्ट पर एक विमान हादसा हुआ था जिसका वीडियो आया सामने
— Niranjan Meena (@NiranjanMeena25) July 24, 2024
जिसमे बताया जा रहा है कि विमान में 19 लोग थे ! #Nepal #Kathmandu #Planecrash pic.twitter.com/aGynfJV6IN
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣੇ ਹਾਦਸੇ ਨਾਲ ਸਬੰਧਿਤ ਹੈ ਹਾਲੀਆ ਨਹੀਂ। ਹੁਣ ਪੁਰਾਣੇ ਹਾਦਸੇ ਦੇ ਵੀਡੀਓ ਨੂੰ ਹਾਲੀਆ ਹਾਦਸੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਖਬਰਾਂ ਮਿਲੀਆਂ। ਇਹ ਖਬਰਾਂ ਜਨਵਰੀ 2023 ਦੀਆਂ ਸਨ। ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਨੇ 15 ਜਨਵਰੀ 2023 ਨੂੰ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਵੇਖਿਆ ਜਾ ਸਕਦਾ ਸੀ। ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ ਗਿਆ, "ਨੇਪਾਲ ਜਹਾਜ਼ ਹਾਦਸਾ: 5 ਭਾਰਤੀ ਵਿਅਕਤੀਆਂ ਦੀ ਵੀ ਹੋਈ ਮੌਤ, ਜਾਂਚ ਲਈ 5 ਮੈਂਬਰੀ ਕਮੇਟੀ ਦਾ ਗਠਨ"
Nepal plane crash
ਖਬਰ ਅਨੁਸਾਰ, " ਨੇਪਾਲ ਵਿਚ ਐਤਵਾਰ ਸਵੇਰੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਯਤੀ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਤੋਂ 205 ਕਿਲੋਮੀਟਰ ਦੂਰ ਪੋਖਰਾ ਵਿਚ ਹਾਦਸਾਗ੍ਰਸਤ ਹੋ ਗਿਆ। ਇਹ ਇੱਕ ਏਟੀਆਰ-72 ਜਹਾਜ਼ ਸੀ, ਜਿਸ ਵਿਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਜਹਾਜ਼ ਲੈਂਡਿੰਗ ਤੋਂ ਸਿਰਫ਼ 10 ਸਕਿੰਟ ਪਹਿਲਾਂ ਪਹਾੜੀ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਹ ਖਾਈ ਵਿੱਚ ਡਿੱਗ ਗਿਆ।"
ਰੋਜ਼ਾਨਾ ਸਪੋਕਸਮੈਨ ਦੀ ਖਬਰ ਅਤੇ ਮਾਮਲੇ ਨੂੰ ਲੈ ਕੇ News 18 ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀਆਂ ਹਨ।
ਦੱਸ ਦਈਏ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿਚ ਸਾਨੂੰ ਸਾਂਝਾ ਮਿਲਿਆ ਹੈ। ਅਜਿਹਾ ਹੀ X ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
A video showing moments before a deadly plane crash in Nepal that saw 72 people killed earlier today. The Yeti Airlines jet crashed near Pokhara International Airport in Nepal and was carrying a total of 68 passengers and four crew members. pic.twitter.com/4DbGY7nUi7
— Ali Hashem علي هاشم (@alihashem_tv) January 15, 2023
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਇੱਕ ਸਾਲ ਪੁਰਾਣੇ ਹਾਦਸੇ ਨਾਲ ਸਬੰਧਿਤ ਹੈ ਹਾਲੀਆ ਨਹੀਂ। ਹੁਣ ਪੁਰਾਣੇ ਹਾਦਸੇ ਦੇ ਵੀਡੀਓ ਨੂੰ ਹਾਲੀਆ ਹਾਦਸੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Our Sources:
News Report Of Rozana Spokesman Published On 15 Jan 2023
News Report Of News18 Published On 15 Jan 2023
Tweet Of Ali Hashem علي هاشم Shared On 15 Jan 2023
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ