Malbros ਬਣਾ ਰਹੀ ਸੀ ਜਾਨਲੇਵਾ ਕੈਮੀਕਲ? ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਕ੍ਰੀਨਸ਼ੋਟ... ਹੁਣ ਹੋ ਗਏ Delete 
Published : Dec 28, 2022, 9:32 pm IST
Updated : Dec 29, 2022, 2:32 pm IST
SHARE ARTICLE
Is Malbros Manufacturing Dangerous Chemicals? Viral links has been now deleted
Is Malbros Manufacturing Dangerous Chemicals? Viral links has been now deleted

ਹੁਣ ਸੋਸ਼ਲ ਮੀਡੀਆ 'ਤੇ ਇਸ ਫੈਕਟਰੀ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋਇਆ ਜਿਸਦੇ ਅਨੁਸਾਰ Malbros International ਜਾਨਲੇਵਾ ਕੈਮੀਕਲ ਬਣਾਉਂਦੀ ਸੀ।

RSFC (Team Mohali)- Malbros International Private Limited, Zira... ਕਹਿਣ ਨੂੰ ਇਹ ਫਿਰੋਜ਼ਪੁਰ ਦੇ ਜ਼ੀਰਾ 'ਚ ਸਥਿਤ ਫੈਕਟਰੀ ਸ਼ਰਾਬ ਨਾਲ ਜੁੜੇ ਪਦਾਰਥਾਂ ਨੂੰ ਬਣਾਉਂਦੀ ਹੈ ਪਰ ਜਿਸ ਤਰ੍ਹਾਂ ਇਸ ਫੈਕਟਰੀ ਨੇੜੇ ਸਥਿਤ ਪਿੰਡਾਂ ਦਾ ਹੇਂਠਲਾ ਪਾਣੀ ਗੰਦਾ ਅਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ, ਇਸ ਨਾਲ ਕਈ ਸਵਾਲ ਖੜੇ ਹੋਏ। ਜ਼ੀਰਾ ਤਹਿਸੀਲ ਦੇ ਮਨਸੁਰਵਾਲ ਪਿੰਡ ਦੇ ਕਈ ਲੋਕ ਕੈਂਸਰ ਤੇ ਚਮੜੀ ਨਾਲ ਜੁੜੀ ਸ਼ਿਕਾਇਤਾਂ ਨਾਲ ਪੀੜਤ ਹਨ ਅਤੇ ਇਹ ਬਿਮਾਰੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਕਰਕੇ ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਫੈਕਟਰੀ ਖਿਲਾਫ ਧਰਨਾ ਲਾਇਆ ਗਿਆ ਅਤੇ ਹਾਲੀਆ ਸਥਿਤੀ ਅਨੁਸਾਰ ਇਹ ਧਰਨਾ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। 

ਜੇਕਰ ਗੱਲ ਕੀਤੀ ਜਾਵੇ ਧਰਨਿਆਂ ਨੂੰ ਹਟਾਉਣ ਦੀ ਤਾਂ ਕੋਰਟ ਵੱਲੋਂ ਕਈ ਫਰਮਾਨ ਇਸ ਧਰਨੇ ਖਿਲਾਫ ਜਾਰੀ ਕੀਤੇ ਗਏ ਪਰ ਧਰਨਾ ਟੱਸ ਤੋਂ ਮੱਸ ਨਹੀਂ ਹੋਇਆ।

ਹੁਣ ਸੋਸ਼ਲ ਮੀਡੀਆ 'ਤੇ ਇਸ ਫੈਕਟਰੀ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋਇਆ ਜਿਸਦੇ ਅਨੁਸਾਰ Malbros International ਜਾਨਲੇਵਾ ਕੈਮੀਕਲ ਬਣਾਉਂਦੀ ਸੀ ਜਿਸ ਕਾਰਣ ਧਰਤੀ ਹੇਠਲਾਂ ਪਾਣੀ ਜਾਨਲੇਵਾ ਹੋ ਗਿਆ ਅਤੇ ਮਨਸੁਰਵਾਲ ਪਿੰਡ 'ਚ ਬਿਮਾਰੀਆਂ ਫੈਲ ਗਈਆਂ ਅਤੇ ਫਸਲਾਂ ਖਰਾਬ ਹੁੰਦੀਆਂ ਗਈਆਂ।

ਹੁਣ ਗੱਲ ਕਰਦੇ ਹਾਂ ਵਾਇਰਲ ਸਕ੍ਰੀਨਸ਼ੋਟ ਦੀ...

ਵਾਇਰਲ ਸਕ੍ਰੀਨਸ਼ੋਟ ਬ੍ਰਾਉਜ਼ਰ ਸਰਚ ਦੇ ਨਤੀਜੇ ਦਾ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ, "silver potassium cyanide by malbros international pvt ltd"

Viral ScreenshotViral Screenshot

ਦੱਸ ਦਈਏ ਕਿ silver potassium cyanide ਇੱਕ ਜਾਨਲੇਵਾ ਕੈਮੀਕਲ ਹੈ। 

ਵਾਇਰਲ ਦਾਅਵੇ ਅਨੁਸਾਰ Malbros International ਫੈਕਟਰੀ ਜਾਨਲੇਵਾ ਕੈਮੀਕਲ ਬਣਾਉਂਦੀ ਹੈ ਅਤੇ ਜਦੋਂ ਇਸਦੀ ਗੱਲ ਸਾਹਮਣੇ ਆਈ ਤਾਂ ਟ੍ਰੇਡ ਵੈਬਸਾਈਟ "Exporters India" ਤੋਂ ਇਸ ਗੱਲ ਦੀ ਜਾਣਕਾਰੀ ਡਿਲੀਟ ਕਰਵਾ ਦਿੱਤੀ ਗਈ। 

ਸਾਡੀ ਜਾਂਚ ਅਤੇ ਸੱਚ

ਅਸੀਂ ਇਸ ਗੱਲ ਦੀ ਪੜਤਾਲ ਸ਼ੁਰੂ ਕਰਦਿਆਂ ਸਭਤੋਂ ਪਹਿਲਾਂ ਇਸ ਵੈਬਸਾਈਟ ਦੇ ਲਿੰਕ ਨੂੰ Google ਸਰਚ ਕੀਤਾ ਅਤੇ ਪਾਇਆ ਕਿ ਇਹ ਲਿੰਕ ਹੁਣ ਡਿਲੀਟ ਕੀਤਾ ਜਾ ਚੁੱਕਿਆ ਹੈ। ਹੇਠਾਂ ਸਰਚ ਦਾ ਸਕ੍ਰੀਨਸ਼ੋਟ ਦੇਖੋ:

ExportersExportersIndia.Com

ਅੱਗੇ ਵਧਦਿਆਂ ਅਸੀਂ ਇਨ੍ਹਾਂ ਸਕ੍ਰੀਨਸ਼ੋਟ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਆਪਣੀ ਸਰਚ ਦੌਰਾਨ India Narrative ਨਾਂਅ ਦੀ ਵੈਬਸਾਈਟ 'ਤੇ ਇੱਕ ਆਰਟੀਕਲ ਪ੍ਰਕਾਸ਼ਿਤ ਮਿਲਿਆ। ਇਸ ਆਰਟੀਕਲ ਅਨੁਸਾਰ ਜ਼ੀਰਾ ਸਥਿਤ Malbros International ਜ਼ਹਿਰੀਲੇ ਕੈਮੀਕਲ ਬਣਾ ਰਹੀ ਸੀ। ਇਸ ਲੇਖ ਦਾ ਸਿਰਲੇਖ ਸੀ, "Malbros producing dangerous chemicals without nod from Punjab Pollution Control Board"

India Narrative

ਇਸ ਆਰਟੀਕਲ ਨੂੰ ਸੀਨੀਅਰ ਖੋਜੀ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੇ ਲਿਖਿਆ ਸੀ ਅਤੇ ਇਸਦੇ ਵਿਚ ਡਿਲੀਟ ਹੋਏ ਲਿੰਕ ਦੇ ਅੰਦਰਲੇ ਸਕ੍ਰੀਨਸ਼ੋਟ ਮੌਜੂਦ ਸੀ। ਇਸ ਆਰਟੀਕਲ ਅਨੁਸਾਰ ਇਹ ਫੈਕਟਰੀ 3 ਜਾਨਲੇਵਾ ਕੈਮੀਕਲ ਬਣਾ ਰਹੀ ਸੀ। ਇਹ ਕੈਮੀਕਲ ਹੇਠ ਅਨੁਸਾਰ ਹਨ:

1. Silver Potassium Cyanide (ਸਿਲਵਰ ਪੋਟਾਸ਼ੀਅਮ ਸਾਈਨਾਈਡ)
2. Fesoterodine (ਫੈਸੋਟੇਰੋਡਾਇਨ)
3. Monoethano (ਮੋਨੋਇਥੇਨੋ)

ਇਸ ਆਰਟੀਕਲ ਅਨੁਸਾਰ, ਰਜਿੰਦਰ ਤੱਗੜ ਨੇ ਇਸ ਮਾਮਲੇ ਦੀ ਜਾਣਕਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੀ। ਗੌਰ ਕਰਨ ਵਾਲੀ ਗੱਲ ਹੈ ਕਿ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅਜੇਹੀ ਕੋਈ ਵੀ ਜਾਣਕਾਰੀ ਫੈਕਟਰੀ ਨੂੰ ਲੈ ਕੇ ਉਨ੍ਹਾਂ ਕੋਲ ਨਹੀਂ ਆਈ ਸੀ।

ਇਹ ਆਰਟੀਕਲ 18 ਦਿਸੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਕਰਕੇ ਅਸੀਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਪੱਤਰਕਾਰ ਰਜਿੰਦਰ ਸਿੰਘ ਤੱਗੜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦਿਆਂ ਆਪਣੇ ਲੇਖ ਅਤੇ ਇਸ ਵੈਬਸਾਈਟ 'ਤੇ ਡਿਲੀਟ ਹੋਏ ਸਕ੍ਰੀਨਸ਼ੋਟ ਸਾਂਝੇ ਕੀਤੇ।

ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ Malbros International ਜਾਨਲੇਵਾ ਕੈਮੀਕਲ ਬਣਾ ਰਹੀ ਸੀ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਵੱਲੋਂ ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ ਸੀ ਅਤੇ ਨਾਲ ਹੀ ਇਨ੍ਹਾਂ ਕੈਮੀਕਲ ਨੂੰ ਲੈ ਕੇ ਕਈ ਵਿਗਿਆਨਕਾਂ ਨਾਲ ਵੀ ਗੱਲ ਕੀਤੀ ਗਈ ਸੀ।

ਅੱਗੇ ਗੱਲ ਕਰਦਿਆਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਇਸ ਮਾਮਲੇ ਦੇ ਅਪਡੇਟ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਫੈਕਟਰੀ ਅਜਿਹਾ ਕੁਝ ਨਹੀਂ ਬਣਾ ਰਹੀ। ਹਾਲਾਂਕਿ PAU ਦੇ ਵਿਗਿਆਨਕ ਕਮੇਟੀ ਅਧੀਨ ਹੋ ਕੇ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੇ ਹਨ ਅਤੇ ਉੱਮੀਦ ਕਰਦੇ ਹਾਂ ਕਿ ਮਾਮਲੇ ਦੀ ਸਹੀ ਰਿਪੋਰਟ ਜਲਦ ਹੀ ਸਾਹਮਣੇ ਆਵੇਗੀ।

ਸਾਡੇ ਨਾਲ ਪੱਤਰਕਾਰ ਰਜਿੰਦਰ ਤੱਗੜ ਨੇ ਡਿਲੀਟ ਹੋਏ ਵੈਬਸਾਈਟ ਲਿੰਕ ਦੇ ਸਕ੍ਰੀਨਸ਼ੋਟ ਸਾਂਝੇ ਕੀਤੇ ਜਿਨ੍ਹਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage 1 (Courtesy- Rajinder S Taggar)Collage 1 (Courtesy- Rajinder S Taggar)

Collage 2 (Courtesy- Rajinder S Taggar)Collage 2 (Courtesy- Rajinder S Taggar)

"ਹੁਣ ਗੱਲ ਕਰਦੇ ਹਾਂ ਇਸ ਫੈਕਟਰੀ ਅਤੇ ਇਸਦੇ ਨੇੜੇ ਲੱਗਦੇ ਪਿੰਡ ਨੂੰ ਲੈ ਕੇ Rozana Spokesman ਦੀ ਕੁਝ ਰਿਪੋਰਟ ਦੀਆਂ"

ਰੋਜ਼ਾਨਾ ਸਪੋਕਸਮੈਨ ਦੇ Managing Director ਨਿਮਰਤ ਕੌਰ ਨੇ ਇਸ ਫੈਕਟਰੀ ਨੇੜੇ ਸਥਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਪਿੰਡ 'ਚ ਲਗਭਗ ਅੱਧੇ ਤੋਂ ਵੱਧ ਲੋਕ ਕੈਂਸਰ ਅਤੇ ਚਮੜੀ ਦੇ ਰੋਗਾਂ ਨਾਲ ਪੀੜਤ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਜੁਆਕਾਂ ਅਤੇ ਪਰਿਵਾਰ ਵਾਸੀਆਂ ਨੂੰ ਕਈ ਤਰ੍ਹਾਂ ਦੇ ਰੋਗ ਲੱਗੇ ਹੋਏ ਹਨ ਅਤੇ ਡਾਕਟਰ ਸਿਰਫ ਤੇ ਸਿਰਫ ਪਾਣੀ ਨੂੰ ਇਸਦੀ ਵਜ੍ਹਾ ਦੱਸ ਰਹੇ ਹਨ। ਹੈਰਾਨੀ ਦੀ ਗੱਲ ਇੱਕ ਇਹ ਵੀ ਸਾਹਮਣੇ ਆਈ ਕਿ ਇੱਕੋ ਪਰਿਵਾਰ ਦੇ ਕਈ ਲੋਕ ਕੈਂਸਰ ਪੀੜਤ ਨਿਕਲੇ। ਛੋਟੇ ਬੱਚਿਆਂ ਨੂੰ ਚਮੜੀ ਦਾ ਰੋਗ ਆਮ ਫੈਲਦਾ ਨਜ਼ਰ ਆਇਆ।

ਇਸ ਰਿਪੋਰਟ ਤੋਂ ਇਹ ਗੱਲ ਤਾਂ ਸਾਫ ਹੋਈ ਕਿ ਪਿੰਡ ਵਿਚ ਗੰਦੇ ਪਾਣੀ ਕਰਕੇ ਬਿਮਾਰੀਆਂ ਤਾਂ ਫੇਲ ਰਹੀਆਂ ਹਨ। ਇਸ ਰਿਪੋਰਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ;

"ਇਸ ਫੈਕਟਰੀ ਨਾਲ ਜੁੜੀ ਸ਼ਿਕਾਇਤਾਂ ਨੂੰ ਲੈ ਕੇ ਜਾਂਚ ਜਾਰੀ ਹੈ ਹਾਲਾਂਕਿ ਮੌਜੂਦਾ ਰਿਪੋਰਟਾਂ ਇਹ ਗੱਲ ਸਾਫ ਕਰਦੀਆਂ ਹਨ ਕਿ ਫੈਕਟਰੀ ਨੇੜੇ ਪਾਣੀ ਗੰਦਲਾ ਤੇ ਜ਼ਹਿਰੀਲਾ ਹੋਣ ਦੀ ਸ਼ਿਕਾਇਤ ਸਹੀ ਹੈ ਅਤੇ ਲੋਕ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ।"

ਰੋਜ਼ਾਨਾ ਸਪੋਕਸਮੈਨ ਤੋਂ ਭਗਵੰਤ ਸਿੰਘ ਦੀ ਰਿਪੋਰਟ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement