ਬੇਰੁਜ਼ਗਾਰੀ 'ਤੇ ਮਾਇਆਵਤੀ ਦਾ ਬਿਆਨ- ਪੜ੍ਹੇ-ਲਿਖੇ ਨੌਜਵਾਨ ਪਕੌੜੇ ਵੇਚਣ ਲਈ ਮਜਬੂਰ
Published : Jul 1, 2021, 1:30 pm IST
Updated : Jul 1, 2021, 1:30 pm IST
SHARE ARTICLE
Bjp and congress equally responsible for unemployment- Mayawati
Bjp and congress equally responsible for unemployment- Mayawati

ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ (Mayawati) ਦਾ ਬਿਆਨ ਆਇਆ ਹੈ।

ਨਵੀਂ ਦਿੱਲੀ: ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ (Mayawati) ਦਾ ਬਿਆਨ ਆਇਆ ਹੈ। ਉਹਨਾਂ ਨੇ ਦੇਸ਼ ਵਿਚ ਪੈਦਾ ਹੋਏ ਹਲਾਤਾਂ ਲਈ ਕਾਂਗਰਸ ਤੇ ਭਾਜਪਾ (Congress and BJP) ਨੂੰ ਬਰਾਬਰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਯੂਪੀ ਅਤੇ ਦੇਸ਼ ਭਰ ਵਿਚ ਕਰੋੜਾਂ ਨੌਜਵਾਨ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰ ਆਪਣੀ ਰੋਜ਼ੀ ਰੋਟੀ ਲਈ ਸੜਕ ਕਿਨਾਰੇ ਪਕੌੜੇ ਵੇਚਣ ਅਤੇ ਮਜ਼ਦੂਰੀ ਆਦਿ ਕਰਨ ਲਈ ਮਜਬੂਰ ਹਨ। ਇਹ ਦੁਖਦਾਈ, ਮੰਦਭਾਗਾ ਅਤੇ ਬਹੁਤ ਚਿੰਤਾਜਨਕ ਹੈ।

Mayawati Mayawati

ਹੋਰ ਪੜ੍ਹੋ: ਗੌਤਮ ਅਡਾਨੀ ਨੂੰ ਝਟਕਾ! ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ 14ਵੇਂ ਨੰਬਰ ਤੋਂ 19ਵੇਂ ਨੰਬਰ 'ਤੇ ਪਹੁੰਚੇ

ਮਾਇਆਵਤੀ (Mayawati Tweet on Unemployment) ਨੇ ਅੱਗੇ ਕਿਹਾ ਕਿ ਬੀਐਸਪੀ ਦੇਸ਼ ਵਿਚ ਨੌਜਵਾਨਾਂ ਲਈ ਅਜਿਹੀ ਭਿਆਨਕ ਸਥਿਤੀ ਪੈਦਾ ਕਰਨ ਲਈ ਕੇਂਦਰ ਵਿਚ ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਮੰਨਦੀ ਹੈ ਜਿਸ ਨੇ ਲੰਬੇ ਸਮੇਂ ਤੱਕ ਇੱਥੇ ਇਕੱਲਿਆਂ ਰਾਜ ਕੀਤਾ ਹੈ। ਆਪਣੀਆਂ ਗਤੀਵਿਧੀਆਂ ਦਾ ਸ਼ਿਕਾਰ ਹੋ ਕੇ ਕਾਂਗਰਸ ਕੇਂਦਰ, ਯੂਪੀ ਅਤੇ ਕਈ ਰਾਜਾਂ ਵਿਚ ਸੱਤਾ ਤੋਂ ਬਾਹਰ ਹੋ ਗਈ।

TweetTweet

ਹੋਰ ਪੜ੍ਹੋ: ਖ਼ੁਦ ਨੂੰ ਵੱਡੇ ਹਸਪਤਾਲ ਦਾ PRO ਦੱਸਣ ਵਾਲਾ ਫਰਜ਼ੀ ਟੀਕਾਕਰਨ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ

ਉਹਨਾਂ ਕਿਹਾ ਜੇਕਰ ਭਾਜਪਾ ਵੀ ਕਾਂਗਰਸ ਦੇ ਕਦਮਾਂ ਉੱਤੇ ਚੱਲਦੀ ਰਹੀ ਤਾਂ ਇਸ ਪਾਰਟੀ ਦੀ ਵੀ ਉਹੀ ਹਾਲਤ ਹੋਵੇਗੀ ਜੋ ਕਾਂਗਰਸ ਦੀ ਹੋ ਚੁੱਕੀ ਹੈ। ਇਸ ਬਾਰੇ ਭਾਜਪਾ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਨੀਤੀਆਂ ਅਤੇ ਸਰਗਰਮੀਆਂ ਕਾਰਨ ਨਾ ਤਾਂ ਲੋਕਾਂ ਦੀ ਭਲਾਈ ਹੋ ਸਕਦੀ ਹੈ ਅਤੇ ਨਾ ਹੀ ਦੇਸ਼ ਦੀ ਸਵੈ-ਨਿਰਭਰਤਾ ਸੰਭਵ ਹੋ ਰਹੀ ਹੈ। ਦੱਸ ਦਈਏ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ: 50 ਲੱਖ ਦੀ ਬੀਮਾ ਸਕੀਮ ਦੇ ਲਾਭ ਤੋਂ ਵਾਂਝੇ ਹਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰਾਂ ਦੇ ਪਰਿਵਾਰ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement