ਖੇਤੀ ਨਾਲ ਜੁੜੇ ਸਟਾਰਟਅਪ ਬਣਾ ਕੇ ਕੀਤੀ ਜਾ ਸਕਦੀ ਹੈ ਮੋਟੀ ਕਮਾਈ, ਸਰਕਾਰ ਦੇ ਰਹੀ ਹੈ ਲੱਖਾਂ ਦੀ ਮਦਦ
Published : Aug 1, 2020, 3:04 pm IST
Updated : Aug 1, 2020, 3:04 pm IST
SHARE ARTICLE
Govt to spend Rs 11.85 cr for funding 112 agri startups this year
Govt to spend Rs 11.85 cr for funding 112 agri startups this year

ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਨਵੀਂ ਦਿੱਲੀ: ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿਚ ਸਟਾਰਟਅਪ ਲਗਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਸ ਸਕੀਮ ਦੀ ਵਧੇਰੇ ਜਾਣਕਾਰੀ https://rkvy.nic.in ‘ਤੇ ਵੀ ਦਿੱਤੀ ਗਈ ਹੈ।

AgricultureAgriculture

ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਤਹਿਤ ਬਣਾਈ ਸਕੀਮ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀਬਾੜੀ ਅਤੇ ਉਸ ਨਾਲ ਜੁੜੇ ਖੇਤਰਾਂ ਵਿਚ ਤਕਨੀਕ ਦੀ ਵਰਤੋਂ ਅਤੇ ਹੋਰ ਨਵੇਂ ਪ੍ਰਯੋਗ ਕਰਨ ਲਈ ਸਟਾਰਟਅਪ ਅਤੇ ਖੇਤੀ-ਉੱਦਮ ਨੂੰ ਉਤਸ਼ਾਹ ਕਰਨ ‘ਤੇ ਜ਼ੋਰ ਦੇ ਰਹੇ ਹਨ। ਇਸ ਦੇ ਤਹਿਤ ਰਾਸ਼ਟਰੀ ਕਿਸਾਨ ਵਿਕਾਸ ਯੋਜਨਾ ਦੇ ਤਹਿਤ ਇਨੋਵੇਸ਼ਨ ਐਂਡ ਐਗਰੋ-ਐਂਟਰਪ੍ਰਿਨਯਰਿਟੀ ਡਿਵੈਲਪਮੈਂਟ ਪ੍ਰੋਗਰਾਮ ('Innovation and Agro-Entrepreneurship Development' program) ਨੂੰ ਅਪਣਾਇਆ ਗਿਆ ਹੈ।

Agriculture Agriculture

ਇਹਨਾਂ ਖੇਤਰਾਂ ਵਿਚ ਉਦਯੋਗਾਂ ਨੂੰ ਕੀਤਾ ਜਾਵੇਗਾ ਉਤਸ਼ਾਹਤ

ਵਿੱਤੀ ਸਾਲ 2020-21 ਵਿਚ ਪਹਿਲੇ ਪੜਾਅ ਵਿਚ ਫੂਡ ਪ੍ਰੋਸੈਸਿੰਗ, ਫੂਡ ਤਕਨਾਲੋਜੀ ਅਤੇ Value addition ਦੇ ਖੇਤਰ ਵਿਚ 112 ਸਟਾਰਟਅਪਸ ਨੂੰ 1,185.90 ਲੱਖ ਰੁਪਏ ਦੀ ਸਹਾਇਤਾ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ।

FarmingFarming

ਕਿਸਾਨਾਂ ਨੂੰ ਮੰਗ ਦੇ ਅਧਾਰ ‘ਤੇ ਮਿਲੇਗੀ ਜਾਣਕਾਰੀ

ਸਰਕਾਰ ਨੇ ਹਾਲ ਹੀ ਵਿਚ ਕਿਸਾਨਾਂ ਨੂੰ ਮੰਗ ਦੇ ਅਧਾਰ ‘ਤੇ ਜਾਣਕਾਰੀ ਉਪਲਬਧ ਕਰਵਾਉਣ ਦਾ ਐਲ਼ਾਨ ਕੀਤਾ ਸੀ। ਇਸ ਦੇ ਲਈ ਸੂਚਨਾ ਤਕਨੀਕ (Information Technology) ਦੀ ਵਰਤੋਂ ਵਿਚ ਵਾਧਾ ਕਰਨ ਦੀ ਗੱਲ ਕਹੀ ਗਈ ਹੈ।

FarmerFarmer

ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਕੀਤਾ ਜਾਵੇਗਾ ਅਸਾਨ

ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਲ ਵਿਚ ਦੋ ਵਾਰ ਖ਼ਾਸ ਪ੍ਰੋਗਰਾਮ ਅਯੋਜਿਤ ਕੀਤੇ ਜਾ ਸਕਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement