
ਕਰਜ਼ ਮਾਫ਼ੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਿਸਾਨ ਧਰਨੇ ‘ਤੇ ਹਨ। ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਿਸਾਨਾਂ...
ਸ਼੍ਰੀ ਮੁਕਤਸਰ ਸਾਹਿਬ : ਕਰਜ਼ ਮਾਫ਼ੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਿਸਾਨ ਧਰਨੇ ‘ਤੇ ਹਨ। ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਬਠਿੰਡਾ ਵਿਚ ਕਿਸਾਨਾਂ ਵਲੋਂ ਮੰਗਲਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਪੰਜ ਦਿਨਾਂ ਧਰਨਾ ਲਗਾ ਕੇ ਸ਼ੁਰੂ ਕੀਤੀ ਗਈ। ਕਰਜ਼ ਮਾਫ਼ੀ ਅਤੇ ਖ਼ੁਦਕੁਸ਼ੀ ਪੀੜਤ ਕਿਸਾਨ ਪਰਵਾਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਬੈਂਕ ਕਰਮਚਾਰੀਆਂ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕਾਸ਼ਾਹੀ ਦੇ ਖਿਲਾਫ਼ ਸਹਿਕਾਰੀ ਬੈਂਕਾਂ ਦੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਹੈ।
Farmers on 5-day protestਭਾਕਿਊ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਬੈਂਕ ਜਾਂ ਆੜ੍ਹਤੀਆ ਜਦੋਂ ਕਿਸਾਨਾਂ ਨੂੰ ਕਰਜ਼ ਦਿੰਦਾ ਹੈ ਤਾਂ ਖ਼ਾਲੀ ਦਸਤਾਵੇਜ਼ਾਂ ਉਤੇ ਕਿਸਾਨ ਦੇ ਹਸਤਾਖ਼ਰ ਕਰਵਾ ਕੇ ਖ਼ਾਲੀ ਚੈਕ ਲੈ ਲੈਂਦੇ ਹਨ। ਜਦੋਂ ਕਿਸਾਨ ਕਰਜ਼ਾ ਵਾਪਸ ਕਰਨ ਵਿਚ ਦੇਰੀ ਕਰ ਦਿੰਦੇ ਹਨ ਤਾਂ ਬੈਂਕ ਕਰਮਚਾਰੀ ਅਤੇ ਆੜ੍ਹਤੀਆ ਅਪਣੀ ਮਰਜ਼ੀ ਨਾਲ ਕਿਸਾਨਾਂ ਦੇ ਖ਼ਾਲੀ ਚੈੱਕ ਉਤੇ ਰਕਮ ਭਰ ਕੇ ਬੈਂਕ ਵਿਚ ਲਗਾ ਦਿੰਦੇ ਹਨ। ਚੈੱਕ ਬਾਊਂਸ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿਸਾਨ ਨੂੰ ਜਲੀਲ ਕੀਤਾ ਜਾਂਦਾ ਹੈ।
ਉਥੇ ਹੀ ਸੰਗਰੂਰ ਵਿਚ ਵੀ ਕਰਜ਼ ਮਾਫ਼ੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਹੀ ਵਿਚ ਕਿਸਾਨਾਂ ਨੇ ਐਸਬੀਆਈ ਬੈਂਕ ਦੀ ਬ੍ਰਾਂਚ ਦੇ ਸਾਹਮਣੇ ਪੱਕਾ ਮੋਰਚਾ ਸ਼ੁਰੂ ਕਰ ਦਿਤਾ ਹੈ। ਇਸ ਮੌਕੇ ਉਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਉਤੇ ਕਿਸਾਨਾਂ ਦਾ ਸਾਰਾ ਕਰਜ਼ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਨੂੰ ਸੱਤਾ ਮਿਲੇ ਦੋ ਸਾਲ ਦਾ ਸਮਾਂ ਹੋਣ ਨੂੰ ਹੈ ਪਰ ਅਜੇ ਤੱਕ ਕਿਸਾਨਾਂ ਦਾ ਕਰਜ਼ ਮਾਫ਼ ਨਹੀਂ ਹੋਇਆ ਹੈ।
Farmers on 5-day protestਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਝੂਠਾ ਭਰੋਸਾ ਦੇ ਕੇ ਸਮਾਂ ਬਤੀਤ ਕਰ ਰਹੀ ਹੈ ਪਰ ਹੁਣ ਕਿਸਾਨ ਚੁਪ ਨਹੀਂ ਬੈਠਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਕਾਰਨ ਕਿਸਾਨ ਬੈਂਕਾਂ ਤੋਂ ਡਿਫ਼ਾਲਟਰ ਹੋ ਗਏ ਹਨ ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਸਾਰਾ ਕਰਜ਼ ਮਾਫ਼ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵੀਹ ਮਹੀਨੇ ਦੇ ਕਾਰਜਕਾਲ ਦੇ ਦੌਰਾਨ ਲਗਭੱਗ ਇਕ ਹਜ਼ਾਰ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ, ਇਹਨਾਂ ਵਿਚ ਔਰਤਾਂ ਦੀ ਤਾਦਾਦ ਵੀ ਕਾਫ਼ੀ ਜ਼ਿਆਦਾ ਹੈ। ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਵਿਚ ਵੀ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਦੇ ਸਾਹਮਣੇ ਪੰਜ ਦਿਨਾਂ ਧਰਨਾ ਸ਼ੁਰੂ ਕੀਤਾ ਹੈ।