ਕਿਸਾਨਾਂ ਵਲੋਂ ਦਿਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ: ਰਾਜੇਵਾਲ
Published : Jun 3, 2018, 2:22 am IST
Updated : Jun 3, 2018, 2:22 am IST
SHARE ARTICLE
DSP Samrala Talking to farmers
DSP Samrala Talking to farmers

ਸ੍ਰੀ ਮਾਛੀਵਾੜਾ ਸਾਹਿਬ ਵਿਚ ਅੱਜ ਕਿਸਾਨਾਂ ਦੀ ਹੜਤਾਲ ਦੇ ਪਹਿਲੇ ਹੀ ਦਿਨ ਪਿੰਡਾਂ 'ਚੋਂ ਸ਼ਹਿਰਾਂ ਵਿਚ ਸਬਜ਼ੀ, ਫੱਲ ਜਾਂ ਹਰਾ ਚਾਰਾ ਨਹੀਂ ਜਾਵੇਗਾ ਜਦਕਿ ...

ਸ੍ਰੀ ਮਾਛੀਵਾੜਾ ਸਾਹਿਬ: ਸ੍ਰੀ ਮਾਛੀਵਾੜਾ ਸਾਹਿਬ ਵਿਚ ਅੱਜ ਕਿਸਾਨਾਂ ਦੀ ਹੜਤਾਲ ਦੇ ਪਹਿਲੇ ਹੀ ਦਿਨ ਪਿੰਡਾਂ 'ਚੋਂ ਸ਼ਹਿਰਾਂ ਵਿਚ ਸਬਜ਼ੀ, ਫੱਲ ਜਾਂ ਹਰਾ ਚਾਰਾ ਨਹੀਂ ਜਾਵੇਗਾ ਜਦਕਿ ਸਵੇਰੇ ਕੁੱਝ ਕਿਸਾਨਾਂ ਦੇ ਗਰੁਪ ਨੇ ਸ਼ਹਿਰ ਵਿਚ ਲਿਆਂਦਾ ਜਾ ਰਿਹਾ ਦੁਧ ਡੋਲ੍ਹ ਦਿਤਾ ਤਾਂ ਮਾਹੌਲ ਤਣਾਅ ਪੂਰਨ ਹੋ ਗਿਆ। ਐਸ.ਐਚ.ਓ. ਥਾਣਾ ਸ੍ਰੀ ਮਾਛੀਵਾੜਾ ਸਾਹਿਬ ਸੁਰਿੰਦਰਪਾਲ ਸਿੰਘ ਤੇ ਡੀ ਐਸ ਪੀ ਸਮਰਾਲਾ ਹਰਸਿਮਰਤ ਸਿੰਘ ਨੇ ਮਾਮਲਾ ਠੰਢਾ ਕਰਵਾਇਆ। ਅੱਜ ਮੰਡੀ 'ਚ ਕੋਈ ਕਿਸਾਨ ਸਬਜ਼ੀ ਲੈ ਕੇ ਨਹੀਂ ਆਇਆ ਪਰ ਕਿਸਾਨਾਂ ਵਲੋਂ ਖਿਲਾਰੀਆਂ ਸਬਜ਼ੀਆਂ ਨੂੰ ਡੰਗਰ ਖਾਂਦੇ ਵੇਖੇ ਗਏ।

ਅੱਜ ਇਲਾਕੇ 'ਚ ਕਿਸਾਨ ਯੂਨੀਅਨ ਵਲੋਂ ਬੰਦ ਕਰਾਉਣ ਦੀ ਅਗਵਾਈ ਵਿਚ ਸੁਖਵਿੰਦਰ ਸਿੰਘ ਭੱਟੀਆਂ, ਜੋਗਿੰਦਰ ਸਿੰਘ ਸੇਹ, ਅਮਰੀਕ ਸਿੰਘ ਧਾਲੀਵਾਲ, ਕਰਮਜੀਤ ਸਿੰਘ ਅਢਿਆਣਾ, ਮਲਕੀਤ ਸਿੰਘ ਜੀਤੀ ਪਵਾਤ, ਸੁਖਜੀਤ ਸਿੰਘ ਬੁਰਜ, ਦਲਜੀਤ ਸਿੰਘ ਮਾਛੀਵਾੜਾ, ਮਣਜੀਤ ਸਿੰਘ ਸੋਨੀ ਤੇ ਹੋਰ ਕਿਸਾਨ ਯੂਨੀਅਨ ਨਾਲ ਜੁੜੇ ਵਰਕਰ ਸ਼ਾਮਲ ਸਨ।

ਕਿਹਾ ਐਸ. ਐਚ ਓ ਥਾਣਾ ਮਾਛੀਵਾੜਾ ਨੇ ਇਸ ਸਬੰਧੀ ਪੱਖ ਜਾਣਨ ਲਈ ਜਦੋਂ ਸਥਾਨਕ ਥਾਣੇ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਅੱਜ ਵਾਰਨਿੰਗ ਦੇ ਦਿਤੀ ਹੈ। ਜੇਕਰ ਅੱਗੇ ਤੋਂ ਕੋਈਕਾਨੂੰਨ ਅਤੇ ਵਿਵਸਥਾ ਨੂੰ ਅਪਣੇ ਹੱਥ 'ਚ ਲਵੇਗਾ ਤੇ ਕਿਸੇ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਬੰਦ ਸਬੰਧੀ ਪੁਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਭਰ 'ਚ ਪਹਿਲੇ ਦਿਨ ਦਾ ਬੰਦ ਪੂਰਨ ਤੌਰ 'ਤੇ ਸਫ਼ਲ ਰਿਹਾ। ਜਦੋਂ ਉਨ੍ਹਾਂ ਨੂੰ ਮਾਛੀਵਾੜਾ ਸ਼ਹਿਰ 'ਚ ਕੁੱਝ ਲੋਕਾਂ ਵਲੋਂ ਕੀਤੀ ਹੁੱਲੜਬਾਜੀ ਸਬੰਧੀ ਪੁਛਿਆ ਤਾਂ ਉਨ੍ਹਾਂ ਇਸ ਨੂੰ ਕੁੱਝ ਸ਼ਰਾਰਤੀ ਅਨਸਰਾਂ ਦੀ ਸਾਜ਼ਸ਼ ਦਸਿਆ। ਉਨ੍ਹਾਂ ਸਖ਼ਤੀ ਨਾਲ ਜਥੇਬੰਦੀ ਦੇ ਸਥਾਨਕ ਆਗੂਆਂ ਨੂੰ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ ਤਾਕਿ ਭਾਰਤੀ ਕਿਸਾਨ ਯੂਨੀਅਨ ਨੂੰ ਕੋਈ ਬਦਨਾਮ ਨਾ ਕਰ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement