ਕਣਕ ਦੀਆਂ ਇਹ 3 ਕਿਸਮਾਂ ਦਿੰਦੀਆਂ ਨੇ ਵਧੇਰੇ ਝਾੜ, ਕਿਸਾਨਾਂ ਨੂੰ ਕਰ ਦੇਣਗੀਆਂ ਮਾਲੋ-ਮਾਲ
Published : Oct 3, 2019, 5:39 pm IST
Updated : Oct 3, 2019, 5:39 pm IST
SHARE ARTICLE
HD 3226
HD 3226

ਕਣਕ ਦਾ ਪ੍ਰਤੀ ਏਕੜ ਝਾੜ ਵਧਾਉਣ ਤੇ ਪੁਰਾਣੀਆਂ ਬਿਮਾਰੀਆਂ ਦੇ ਟਾਕਰੇ ਲਈ ਕਣਕ...

ਚੰਡੀਗੜ੍ਹ: ਕਣਕ ਦਾ ਪ੍ਰਤੀ ਏਕੜ ਝਾੜ ਵਧਾਉਣ ਤੇ ਪੁਰਾਣੀਆਂ ਬਿਮਾਰੀਆਂ ਦੇ ਟਾਕਰੇ ਲਈ ਕਣਕ ਦੀਆਂ ਤਿੰਨ ਕਿਸਮਾਂ ਹਨ। ਇਨ੍ਹਾਂ ਕਿਸਮਾਂ ਦੀ ਖੋਜ ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈਏਆਰਆਈ) ਨੇ ਕੀਤੀ ਹੈ। ਇਹ ਕਿਸਮਾਂ ਕਿਸਾਨਾਂ ਨੂੰ ਫ਼ੀਲਡ ਟਰਾਇਲ ਦੇ ਤੌਰ ‘ਤੇ ਬੀਜਣ ਲਈ ਇਨ੍ਹਾਂ ਕਿਸਮਾਂ ਦੇ ਬੀਜ ਦਿੱਤੇ ਜਾਣਗੇ। ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈਏਆਰਆਈ) ਦੇ ਪ੍ਰਧਾਨ ਵਿਗਿਆਨੀ ਡਾ. ਰਾਜਵੀਰ ਯਾਦਵ ਨੇ ਦੱਸਿਆ ਕਿ ਬਿਰਸਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਯੋਜਿਤ 58ਵੇਂ ਸੰਪੂਰਨ ਭਾਰਤੀ ਕਣਕ ਅਤੇ ਜੌਂ ਅਨੁਸੰਧਾਨ ਕਰਮਚਾਰੀਆਂ ਦੀ ਬੈਠਕ ਦੇ ਦੌਰਾਨ ਕਣਕ ਦੀ ਛੇ ਕਿਸਮਾਂ ਦੀ ਪਹਿਚਾਣ ਕੀਤੀ ਗਈ।

WheatWheat

ਇਨ੍ਹਾਂ ਵਿੱਚ ਤਿੰਨ ਕਿਸਮਾਂ ਐਚਡੀ 3226 ,ਐਚਡੀ 3237 , ਐਚਆਈ 1620 ਆਈਏਆਰਆਈ ਨੇ ਵਿਕਸਿਤ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸੀਜ਼ਨ ਵਿੱਚ ਕੁਝ ਕਿਸਾਨਾਂ ਨੂੰ ਇਹਨਾਂ ਕਿਸਮਾਂ ਦੇ ਬੀਜ ਫ਼ੀਲਡ ਟਰਾਇਲ ਦੇ ਤੌਰ ਉੱਤੇ ਬੀਜਣ ਲਈ ਦਿੱਤੇ ਜਾਣਗੇ ਅਤੇ ਯੋਗ ਅਧਿਕਾਰੀ ਵੱਲੋਂ ਸੂਚਨਾ ਜਾਰੀ ਹੋਣ ਦੇ ਬਾਅਦ ,ਇਨ੍ਹਾਂ ਕਿਸਮਾਂ ਦੇ ਬੀਜ ਕਿਸਾਨਾਂ ਲਈ ਉਪਲਬਧ ਕਰਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਐੱਚ ਡੀ 3226 ਕਿਸਮ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਜਿੱਥੇ 57.7 ਕੁਇੰਟਲ ਪ੍ਰਤੀ ਹੈਕਟੇਅਰ ਹੈ।

WheatWheat

 ਉੱਥੇ ਹੀ ਇਸ ਵਿੱਚ ਪ੍ਰੋਟੀਨ ਦੀ ਮਾਤਰਾ 12.80 ਫ਼ੀਸਦੀ ਹੈ ਜੋ ਕਿ ਹੋਰ ਕਿਸਮਾਂ ਤੋਂ ਜ਼ਿਆਦਾ ਹੈ, ਨਾਲ ਹੀ ਇਸ ਕਿਸਮ ਵਿੱਚ ਬਲੈਕ, ਬਰਾਊਨ ਅਤੇ ਯੇਲੋ ਰਸਟ ਦੇ ਨਾਲ ਕਰਨਾਲ ਬੰਟ ਨੂੰ ਰੋਕਣ ਵਾਲੀ ਸਮਰੱਥਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਐੱਚ ਡੀ 3226 ਕਿਸਮ ਦੀ ਬਿਜਾਈ ਕਈ ਰਾਜਾਂ ਜਿਵੇਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ , ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰ ਭਾਰਤ ਦੇ ਹੋਰ ਰਾਜਾਂ ਲਈ ਉਪਯੁਕਤ ਹੈ। ਚੰਗੀ ਫ਼ਸਲ ਲਈ ਇਸ ਕਿਸਮ ਦੀ ਬਿਜਾਈ ਸਮਾਂ ਯਾਨੀ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਉਪਯੁਕਤ ਹੈ।

WheatWheat

ਇਸੇ ਤਰ੍ਹਾਂ ਐੱਚ ਡੀ 3237 ,ਐਚਆਈ 1620 ਕਿਸਮਾਂ ਦੀ ਬਿਜਾਈ ਇਹਨਾਂ ਰਾਜਾਂ ਵਿੱਚ ਕਿਸਾਨ ਅਸਿਚਿੰਤ ਖੇਤਰਾਂ ਵਿੱਚ ਵੀ ਕਰ ਸਕਦੇ ਹਨ। ਇਹਨਾਂ ਕਿਸਮਾਂ ਤੋਂ ਜਿੱਥੇ ਕਿਸਾਨ ਕਣਕ ਦੀ ਜ਼ਿਆਦਾ ਫ਼ਸਲ ਲੈ ਸਕਣਗੇ, ਉੱਥੇ ਹੀ ਰੋਗ ਰੋਕਣ ਵਾਲਾ ਸਮਰੱਥਾ ਹੋਣ ਦੇ ਕਾਰਨ ਵਾਤਾਵਰਨ ਲਈ ਵੀ ਅਨੁਕੂਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement