7 ਫੁੱਟ ਉੱਚਾ ਧਨੀਆ ਉਗਾ ਕੇ ਕਿਸਾਨ ਨੇ ਬਣਾਇਆ ਰਿਕਾਰਡ, ਗਿੰਨੀਜ਼ ਬੁੱਕ 'ਚ ਨਾਂ ਦਰਜ
Published : Jun 4, 2020, 6:02 pm IST
Updated : Jun 4, 2020, 6:03 pm IST
SHARE ARTICLE
Gopal Upreti
Gopal Upreti

ਗੋਪਾਲ ਦੇ ਖੇਤ 'ਚ 7 ਫੁੱਟ ਦੇ ਕਈ ਪੌਦੇ ਉੱਗੇ ਹਨ। ਉਨ੍ਹਾਂ ਦੱਸਿਆ ਕਿ ਧਨੀਏ ਦੀ ਫ਼ਸਲ ਦੇ ਸਾਰੇ ਬੂਟਿਆਂ ਦੀ ਲੰਬਾਈ ਪੰਜ ਫੁੱਟ ਤੋਂ ਜ਼ਿਆਦਾ ਹੈ।

ਨਵੀਂ ਦਿੱਲੀ - ਕਿਸਾਨ ਆਪਣੀ ਫਸਲ ਨੂੰ ਉਗਾਉਣ ਲਈ ਆਪਣੀ ਪੂਰੀ ਜਾਨ ਲਗਾ ਦਿੰਦਾ ਹੈ ਅਤੇ ਉਸ ਨੂੰ ਉਸਦੀ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਤਿ ਹੁਣ ਉੱਤਰਾਖੰਡ ਦੇ ਇੱਕ ਕਿਸਾਨ ਦਾ ਗਿੰਨੀਜ਼ ਵਰਲਡ ਰਿਕਾਰਡ 'ਚ ਨਾਂ ਦਰਜ ਹੋ ਹੋਇਆ ਹੈ। ਅਲਮੋੜਾ ਜ਼ਿਲ੍ਹੇ 'ਚ ਆਰਗੈਨਿਕ ਵਿਧੀ ਨਾਲ 7.1 ਫੁੱਟ ਉੱਚਾ ਧਨੀਆ ਉਗਾਉਣ ਵਾਲੇ ਇਸ ਕਿਸਾਨ ਦਾ ਨਾਂ ਗੋਪਾਲ ਉਪ੍ਰੇਤੀ ਹੈ ਜਿਨ੍ਹਾਂ ਨੇ ਜੀਐਸ ਆਰਗੈਨਿਕ ਐਪਲ ਫਾਰਮ 'ਚ ਬਿਨ੍ਹਾਂ ਪਾਲੀਹਾਊਸ ਦੇ ਜੈਵਿਕ ਧਨੀਏ ਦੀ ਫ਼ਸਲ ਉਗਾਈ ਹੈ।

Gopal UpretiGopal Upreti

ਇਸ 'ਚ ਬੂਟੇ ਦੀ ਲੰਬਾਈ 7 ਫੁੱਟ ਇਕ ਇੰਚ ਰਿਕਾਰਡ ਕੀਤੀ ਗਈ। ਗੋਪਾਲ ਦੇ ਖੇਤ 'ਚ 7 ਫੁੱਟ ਦੇ ਕਈ ਪੌਦੇ ਉੱਗੇ ਹਨ। ਉਨ੍ਹਾਂ ਦੱਸਿਆ ਕਿ ਧਨੀਏ ਦੀ ਫ਼ਸਲ ਦੇ ਸਾਰੇ ਬੂਟਿਆਂ ਦੀ ਲੰਬਾਈ ਪੰਜ ਫੁੱਟ ਤੋਂ ਜ਼ਿਆਦਾ ਹੈ। ਬੂਟੇ ਦੇ ਤਣੇ ਦੀ ਔਸਤ ਗੋਲਾਈ 5 ਤੋਂ 10 ਫੁੱਟ ਤਕ ਦੇਖੀ ਗਈ। ਬੂਟੇ ਦੇ ਤਣੇ ਦੀ ਮੋਟਾਈ ਅੱਧੇ ਇੰਚ ਤੋਂ ਲੈ ਕੇ ਇਕ ਇੰਚ ਤਕ ਦਰਜ ਕੀਤੀ ਗਈ।

Gopal UpretiGopal Upreti

ਗੋਪਾਲ ਨੇ ਦੱਸਿਆ ਕਿ ਉਨ੍ਹਾਂ ਇਹ ਫ਼ਸਲ ਬਿਲਕੁਲ ਰਵਾਇਤੀ ਤਰੀਕੇ ਨਾਲ ਉਗਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਗੀਚੇ 'ਚ ਸੇਬ, ਆੜੂ, ਖੁਮਾਨੀ, ਪਲਮ ਦੇ ਨਾਲ-ਨਾਲ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਦਾ ਉਤਪਾਦਨ ਵੀ ਜੈਵਿਕ ਤਰੀਕੇ ਨਾਲ ਕੀਤਾ ਜਾਂਦਾ ਹੈ।

Gopal UpretiGopal Upreti

ਗੋਪਾਲ ਨੇ 21 ਅਪ੍ਰੈਲ, 2020 ਨੂੰ ਗਿੰਨੀਜ਼ ਵਰਲਡ ਰਿਕਾਰਡ 'ਚ ਵਿਸ਼ਵ ਦੇ ਸਭ ਤੋਂ ਉੱਚੇ ਧਨੀਏ ਦੇ ਬੂਟੇ ਦਾ ਰਿਕਾਰਡ ਬਣਾਉਣ ਲਈ ਬਿਨੈ ਕੀਤਾ ਸੀ। ਹੁਣ ਉਨ੍ਹਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਰਿਕਾਰਡ ਪੰਜ ਫੁੱਟ 11 ਇੰਚ ਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement