
ਇਸ ਪ੍ਰੋਜੈਕਟ ਤਹਿਤ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇੱਕਮਹੀਨੇ ਦੇ 80 ਚੂਚੇ ਦਿੱਤੇ ਗਏ।
ਲੁਧਿਆਣਾ - ਪੀ.ਏ.ਯੂ. ਦੇ ਜੈਵਿਕ ਖੇਤੀਸਕੂਲ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਤਕਨਾਲੋਜੀ ਵਿਭਾਗਵੱਲੋਂ ਮਿਲੀ ਇੱਕ ਕਰੋੜ 44 ਲੱਖ ਰੁਪਏ ਦੀ ਸਹਾਇਤਾ ਨਾਲ ਸੰਯੁਕਤ ਖੇਤੀ ਬਾਰੇ ਪ੍ਰੋਜੈਕਟ ਦੀ ਸ਼ੁਰੂਆਤਕੀਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇੱਕਮਹੀਨੇ ਦੇ 80 ਚੂਚੇ ਦਿੱਤੇ ਗਏ। ਇਸ ਤੋਂ ਇਲਾਵਾ ਕਣਕ ਅਤੇ ਬਰਸੀਮ ਦੀਆਂ ਉਨਤ ਕਿਸਮਾਂ ਦਾਬੀਜ, ਫ਼ਲਦਾਰ ਬੂਟੇ ਅਤੇ ਖੇਤੀ ਜੰਗਲਾਤ ਦੇ ਵਿਕਾਸ ਲਈ ਪੌਦੇ ਦਿੱਤੇ ਗਏ।
P.A.U. Launched Project on Joint Farming Management
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਦੇ ਕੁਆਰਡੀਨੇਟਰ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੀ ਐਸਔਲਖ ਨੇ ਦੱਸਿਆ ਕਿ ਪੰਜਾਬ ਦੇ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਦੇ ਚੰਬਾਜ਼ਿਲ੍ਹੇ ਵਿੱਚ ਸੰਯੁਕਤ ਖੇਤੀ ਪ੍ਰਬੰਧ ਪ੍ਰੋਜੈਕਟ ਨੂੰ ਲਾਗੂ ਕੀਤਾ ਗਿਆ ਹੈ। ਕ੍ਰਿਸ਼ੀ ਵਿਗਿਆਨਕੇਂਦਰ ਮੋਗਾ, ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਅਤੇ ਚੰਬਾ ਇਸ ਪ੍ਰੋਜੈਕਟ ਦੀਆਂ ਸਾਂਝੀਦਾਰ ਧਿਰਾਂਹਨ।
P.A.U. Launched Project on Joint Farming Management
ਇਸ ਪ੍ਰੋਜੈਕਟ ਦਾ ਉਦੇਸ਼ ਵੱਖ-ਵੱਖ ਤਰੀਕਿਆਂ ਨਾਲ ਸੰਯੁਕਤ ਖੇਤੀ ਪ੍ਰਬੰਧ ਅਪਨਾਉਣ ਵਾਲੇਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ । ਪ੍ਰੋਜੈਕਟ ਦੇ ਨਿਰੀਖਕਾ ਡਾ. ਐਸਐਸ ਵਾਲੀਆ ਅਤੇ ਡਾ. ਏ ਐਸ ਸਿੱਧੂ ਨੇ ਦੱਸਿਆ ਕਿ ਡੇਅਰੀ, ਬੱਕਰੀ ਪਾਲਣ, ਬੈਕਯਾਰਡ ਪੋਲਟਰੀ,ਖੁੰਬ ਉਤਪਾਦਨ ਵਿਧੀਆਂ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂਹਨ । ਇਸ ਪ੍ਰੋਜੈਕਟ ਨੂੰ ਬਾਖੂਬੀ ਲਾਗੂ ਕਰਨ ਲਈ ਕਿਸਾਨਾਂ ਨੂੰ ਨਵੇਂ ਖੇਤੀ ਤਰੀਕਿਆਂ ਅਤੇਔਜ਼ਾਰਾਂ ਦੀ ਵਰਤੋਂ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।