
ਉਂਝ ਜੁਲਾਈ ਮਹੀਨੇ ਭਾਵੇਂ ਬਹੁਤ ਸਾਰੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਪਰ ਰਵਾਂਹ ਇਕ ਪੁਰਾਣੀ ਸਾਲਾਨਾ ਦਾਲ ਵਾਲੀ ਫ਼ਸਲ ਹੈ, ਜੋ ਕਿ ਪੂਰੇ ਭਾਰਤ ਵਿਚ ...
ਉਂਝ ਜੁਲਾਈ ਮਹੀਨੇ ਭਾਵੇਂ ਬਹੁਤ ਸਾਰੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਪਰ ਰਵਾਂਹ ਇਕ ਪੁਰਾਣੀ ਸਾਲਾਨਾ ਦਾਲ ਵਾਲੀ ਫ਼ਸਲ ਹੈ, ਜੋ ਕਿ ਪੂਰੇ ਭਾਰਤ ਵਿਚ ਹਰੀਆਂ ਫਲੀਆਂ, ਸੁੱਕੇ ਬੀਜ, ਹਰੀ ਖਾਦ ਅਤੇ ਚਾਰੇ ਲਈ ਉਗਾਈ ਜਾਂਦੀ ਹੈ। ਵੈਸੇ ਤਾਂ ਇਹ ਅਫ਼ਰੀਕੀ ਮੂਲ ਦੀ ਫ਼ਸਲ ਹੈ ਪਰ ਇਸ ਨੂੰ ਭਾਰਤ ਦੇ ਕਈ ਸੂਬਿਆਂ ਵਿਚ ਵੀ ਬੀਜਿਆ ਜਾਂਦਾ ਹੈ। ਇਹ ਸੋਕੇ ਨੂੰ ਸਹਿਣਯੋਗ, ਜਲਦੀ ਪੈਦਾ ਹੋਣ ਵਾਲੀ ਅਤੇ ਨਦੀਨਾਂ ਨੂੰ ਸ਼ੁਰੂਆਤੀ ਸਮੇਂ ਪੈਦਾ ਹੋਣ ਤੋਂ ਰੋਕਦੀ ਹੈ। ਇਹ ਫ਼ਸਲ ਮਿੱਟੀ ਵਿਚ ਨਮੀ ਬਣਾ ਕੇ ਰੱਖਣ ਵਿਚ ਵੀ ਮਦਦ ਕਰਦੀ ਹੈ। ਰਵਾਂਹ ਪ੍ਰੋਟੀਨ, ਕੈਲਸ਼ੀਅਮ ਅਤੇ ਲੋਹੇ ਦਾ ਮੁੱਖ ਸ੍ਰੋਤ ਹੈ। ਪੰਜਾਬ ਦੇ ਸੇਂਜੂ ਖੇਤਰਾਂ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ।
cattle fodder cropਇਸ ਫ਼ਸਲ ਨੂੰ ਕਈ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ, ਪਰ ਜੇਕਰ ਤੁਸੀਂ ਇਸ ਦਾ ਚੰਗਾ ਝਾੜ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿਚ ਚੰਗੀ ਪੈਦਾਵਾਰ ਦਿੰਦੀ ਹੈ। ਪ੍ਰਸਿੱਧ ਕਿਸਮਾਂ ਅਤੇ ਝਾੜ : ਕਊਪੀਆ 88 : ਇਸ ਕਿਸਮ ਦੀ ਪੂਰੇ ਰਾਜ ਵਿੱਚ ਖੇਤੀ ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ ਹਰੇ ਚਾਰੇ ਦੇ ਨਾਲ-ਨਾਲ ਬੀਜ ਪ੍ਰਾਪਤ ਕਰਨ ਲਈ ਉਗਾਈ ਜਾਂਦੀ ਹੈ। ਇਸਦੀ ਫਲੀ ਲੰਬੀ ਅਤੇ ਬੀਜ ਮੋਟੇ ਅਤੇ ਚੌਕਲੇਟੀ ਭੂਰੇ ਰੰਗ ਦੇ ਹੁੰਦੇ ਹਨ।
ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ। ਇਸਦੇ ਬੀਜ ਦਾ ਔਸਤਨ ਝਾੜ 4.4 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
cattle fodder crop
ਸੀਐਲ ਸੀਐਫਜੀ : ਇਸ ਕਿਸਮ ਨੂੰ ਚਾਰੇ ਅਤੇ ਬੀਜ ਲਈ ਉਗਾਇਆ ਜਾਂਦਾ ਹੈ। ਇਹ ਕਿਸਮ ਜਿਆਦਾ ਫਲੀਆ ਪੈਦਾ ਕਰਦੀ ਹੈ। ਇਸਦੇ ਬੀਜ ਛੋਟੇ ਅਤੇ ਕਰੀਮ ਵਰਗੇ ਚਿੱਟੇ ਰੰਗ ਦੇ ਹੁੰਦੇ ਹਨ। ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ। ਇਸਦੇ ਬੀਜ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 108 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
fodder cropਹੋਰ ਰਾਜਾਂ ਦੀਆਂ ਕਿਸਮਾਂ : ਕਾਸ਼ੀ ਕੰਚਨ : ਇਹ ਛੋਟੇ ਕੱਦ ਦੀ ਅਤੇ ਝਾੜੀਆਂ ਵਾਲੀ ਕਿਸਮ ਹੈ ਜੋ ਕਿ ਗਰਮੀ ਦੇ ਨਾਲ-ਨਾਲ ਵਰਖਾ ਵਾਲੇ ਮੌਸਮ ਵਿੱਚ ਉਗਾਉਣਯੋਗ ਹੈ। ਇਸ ਦੀਆਂ ਫਲੀਆਂ ਨਰਮ ਅਤੇ ਗੂੜੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਦਾ ਔਸਤਨ ਝਾੜ 60-70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਪੂਸਾ ਸੁ ਕੋਮਲ : ਇਸਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
cropਕਾਸ਼ੀ ਉਨਾਟੀ : ਇਸ ਕਿਸਮ ਦੀਆਂ ਫਲੀਆਂ ਨਰਮ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਹ ਕਿਸਮ ਬਿਜਾਈ ਤੋਂ 40-45 ਦਿਨ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹਨ। ਇਸਦਾ ਔਸਤਨ ਝਾੜ 50-60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਖੇਤ ਦੀ ਤਿਆਰੀ : ਹੋਰ ਦਾਲਾਂ ਦੀਆਂ ਫ਼ਸਲਾਂ ਵਾਂਗ ਇਸ ਫ਼ਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।
cropਫ਼ਸਲ ਦੀ ਬਿਜਾਈ ਦਾ ਸਮਾਂ : ਇਸ ਫ਼ਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ। ਇਸ ਫ਼ਸਲ ਨੂੰ ਬੀਜਦੇ ਸਮੇਂ ਲਾਈਨਾਂ ਵਿਚਲਾ ਫ਼ਾਸਲਾ 30 ਸੈ.ਮੀ. ਅਤੇ ਪੌਦਿਆਂ ਵਿਚ ਫ਼ਾਸਲਾ 15 ਸੈ.ਮੀ. ਰੱਖਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਫ਼ਸਲ ਵਧੀਆ ਹੁੰਦੀ ਹੈ। ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ। ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।
cropਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ ਕਊਪੀਆ 88 ਕਿਸਮ ਦੇ 20-25 ਕਿਲੋ ਅਤੇ ਸੀਐਲ ਸੀਐਫਜੀ ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਨ 6 ਦੇ 2.5 ਗ੍ਰਾਮ ਘੋਲ ਜਾਂ ਕਾਰਬੈਂਡਾਜ਼ਿਮ 50% ਡਬਲਿਊ ਪੀ ਦੇ 2 ਗ੍ਰਾਮ ਘੋਲ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਇਸ ਨਾਲ ਬੀਜਾਂ ਨੂੰ ਬੀਜ ਗਲਣ ਰੋਗ ਅਤੇ ਨਵੇਂ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ।
cropਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫ਼ਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ। ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ।
cattle fodder cropਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫ਼ਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤਕ 15 ਦਿਨਾਂ ਦੇ ਫ਼ਾਸਲੇ 'ਤੇ ਸਿੰਚਾਈ ਕਰੋ।ਤੇਲਾ ਅਤੇ ਕਾਲਾ ਚੇਪਾ : ਜੇਕਰ ਇਨ੍ਹਾਂ ਦਾ ਹਮਲਾ ਨਜ਼ਰ ਆਏ ਤਾਂ ਮੈਲਾਥਿਆਨ 50 ਈ ਸੀ 200 ਮਿਲੀ ਲੀਟਰ ਨੂੰ 80-100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਬਿਹਾਰੀ ਵਾਲਾਂ ਵਾਲੀ ਸੁੰਡੀ: ਇਸਦਾ ਹਮਲਾ ਅਗਸਤ ਤੋਂ ਨਵੰਬਰ ਮਹੀਨੇ ਵਿਚ ਜ਼ਿਆਦਾ ਹੁੰਦਾ ਹੈ। ਫ਼ਸਲ ਨੂੰ ਇਸ ਸੁੰਡੀ ਤੋਂ ਬਚਾਉਣ ਲਈ ਬਿਜਾਈ ਸਮੇਂ ਰਵਾਂਹ ਦੀ ਫ਼ਸਲ ਦੇ ਆਲੇ-ਦੁਆਲੇ ਤਿਲਾਂ ਦੀ ਫ਼ਸਲ ਦੀ ਇਕ ਲਾਈਨ ਬੀਜ ਦਿਓ।
fodder cropਬੀਜ ਗਲਣ ਅਤੇ ਨਵੇਂ ਪੌਦਿਆਂ ਦਾ ਖ਼ਰਾਬ ਹੋਣਾ : ਇਹ ਬਿਮਾਰੀ ਕਈ ਤਰ੍ਹਾਂ ਦੀ ਬੈਕਟੀਰੀਆ ਫੰਗਸ ਦੇ ਕਾਰਨ ਹੁੰਦੀ ਹੈ। ਨੁਕਸਾਨੇ ਬੀਜ ਸੁੰਘੜ ਜਾਂਦੇ ਹਨ ਅਤੇ ਬੇ-ਰੰਗੇ ਹੋ ਜਾਂਦੇ ਹਨ। ਨੁਕਸਾਨੇ ਹੋਏ ਨਵੇਂ ਪੌਦੇ ਜ਼ਮੀਨ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਨਸ਼ਟ ਹੋ ਜਾਂਦੇ ਹਨ ਅਤੇ ਫਸਲ ਦੀ ਪੈਦਾਵਾਰ ਮਾੜੀ ਹੁੰਦੀ ਹੈ। ਇਸਦੀ ਰੋਕਥਾਮ ਲਈ ਐਮੀਸਨ 6 ਦੀ 2.5 ਗ੍ਰਾਮ ਮਾਤਰਾ ਜਾਂ ਬਵਿਸਟਿਨ 50 ਡਬਲਿਊ ਪੀ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਸੋਧੋ। ਬਿਜਾਈ ਤੋਂ 55-65 ਦਿਨਾਂ ਬਾਅਦ ਫ਼ਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ।