ਸਫੈਦੇ ਦੀ ਖੇਤੀ ਕਰਨ ਦਾ ਸਹੀ ਢੰਗ, ਪੜ੍ਹੋ ਪੂਰੀ ਜਾਣਕਾਰੀ
Published : Aug 7, 2020, 4:39 pm IST
Updated : Aug 7, 2020, 4:39 pm IST
SHARE ARTICLE
Eucalyptus Clonal Plant
Eucalyptus Clonal Plant

ਸਫੇਦਾ ਮਿਰਟਾਸਿਆਈ ਜਾਤੀ ਨਾਲ ਸੰਬੰਧ ਰੱਖਦਾ ਹੈ ਅਤੇ ਇਸਦੀਆਂ 300 ਜਾਤੀਆਂ ਹਨ।

ਸਫੇਦਾ ਮਿਰਟਾਸਿਆਈ ਜਾਤੀ ਨਾਲ ਸੰਬੰਧ ਰੱਖਦਾ ਹੈ ਅਤੇ ਇਸਦੀਆਂ 300 ਜਾਤੀਆਂ ਹਨ। ਇਸਦਾ ਮੂਲ ਸਥਾਨ ਆਸਟ੍ਰੇਲੀਆ ਅਤੇ ਟਸਮੇਨੀਆ ਹੈ। ਇਹ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਰੁੱਖ ਹੈ ਅਤੇ ਇਸਦੀ ਉੱਚਾਈ ਬਹੁਤ ਜ਼ਿਆਦਾ ਹੁੰਦੀ ਹੈ(ਇਸ ਦੀਆਂ ਪ੍ਰਜਾਤੀਆਂ ਵਿੱਚੋਂ ਇੱਕ 480 ਫੁੱਟ ਤੱਕ ਚਲੀ ਜਾਂਦੀ ਹੈ)। ਇਸਨੂੰ ਗੂੰਦ ਵਾਲੇ ਰੁੱਖ ਜਾਂ ਨੀਲਗਿਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Eucalyptus Clonal PlantEucalyptus Clonal Plant

ਇਸਨੂੰ ਬਾਲਣ, ਕਿੱਲੇ, ਟਿੰਬਰ, ਬਾਇਓਮਾਸ ਅਤੇ ਤੇਲ ਲਈ ਵਰਤਿਆ ਜਾਂਦਾ ਹੈ। ਸਫੈਦੇ ਦਾ ਤੇਲ ਆਯੁਰਵੈਦਿਕ ਇਲਾਜ ਲਈ ਬਹੁਤ ਵਰਤਿਆ ਜਾਂਦਾ ਹੈ। ਇਸ ਵਿੱਚ ਮਿੱਠੇ ਤਰਲ ਪਦਾਰਥ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਕਿ ਮਧੂ-ਮੱਖੀਆਂ ਲਈ ਉਪਯੋਗੀ ਹੁੰਦੀ ਹੈ। ਸਫੈਦਾ ਉਗਾਉਣ ਵਾਲੇ ਮੁੱਖ ਪ੍ਰਾਂਤ ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਗੁਜਰਾਤ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ ਅਤੇ ਕਰਨਾਟਕ ਹਨ। 

Eucalyptus Clonal PlantEucalyptus Clonal Plant

ਮਿੱਟੀ - ਇਸਦੇ ਵਧੀਆ ਵਿਕਾਸ ਲਈ ਚੰਗੇ ਜਲ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦਾ ਹੈ। ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਸਫੈਦੇ ਦੀ ਪੈਦਾਵਾਰ ਲਈ ਉਚਿੱਤ ਨਹੀਂ ਮੰਨੀ ਜਾਂਦੀ ਹੈ।

Eucalyptus Clonal PlantEucalyptus Clonal Plant

ਖੇਤ ਦੀ ਤਿਆਰੀ - ਸਫੇਦੇ ਦੀ ਖੇਤੀ ਮੁੱਖ ਤੌਰ 'ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ। ਵਪਾਰਕ ਖੇਤੀ ਲਈ ਜ਼ਮੀਨ 'ਚੋਂ ਨਦੀਨ ਅਤੇ ਮੁੱਢ ਕੱਢ ਦਿਓ। ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ। ਬਿਜਾਈ ਲਈ 30x30x30 ਸੈ.ਮੀ.  ਜਾਂ 45x45x45 ਸੈ.ਮੀ.  ਦੇ ਟੋਏ ਪੁੱਟੋ।
ਬਿਜਾਈ ਦਾ ਸਮਾਂ - ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ।

Eucalyptus Clonal PlantEucalyptus Clonal Plant

ਫਾਸਲਾ - ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ 'ਤੇ ਲਈਆਂ ਜਾ ਸਕਦੀਆਂ ਹਨ।
2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।

Eucalyptus Clonal PlantEucalyptus Clonal Plant

ਬਿਜਾਈ ਦਾ ਢੰਗ - ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ - 1.5x1.5 ਮੀਟਰ ਦੇ ਫਾਸਲੇ 'ਤੇ ਬਿਜਾਈ ਕਰਨ ਨਾਲ ਲਗਭਗ 1690 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ, ਜਦਕਿ 2x2 ਮੀਟਰ ਦੇ ਫਾਸਲੇ ਨਾਲ ਲਗਭਗ 1200 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ।

Eucalyptus Clonal PlantEucalyptus Clonal Plant

ਬੀਜ ਦੀ ਸੋਧ  - ਇਸ ਫਸਲ ਲਈ ਬੀਜ ਸੋਧਣ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ - ਇਸਦਾ ਪ੍ਰਜਣਨ ਬੀਜਾਂ ਜਾਂ ਪੌਦੇ ਦੇ ਭਾਗਾਂ ਦੁਆਰਾ ਹੁੰਦਾ ਹੈ। ਨਰਸਰੀ ਲਈ ਛਾਂ ਵਿੱਚ ਬੈੱਡ ਤਿਆਰ ਕਰੋ ਅਤੇ ਉਸ 'ਤੇ ਬੀਜ ਬੀਜੋ। 25-35° ਸੈ. ਤਾਪਮਾਨ 'ਤੇ ਨਵੇਂ ਪੌਦਿਆਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ। 6 ਹਫਤਿਆਂ ਵਿੱਚ ਪੌਦੇ, ਜਦੋਂ ਇਨ੍ਹਾਂ ਦਾ ਦੂਜਾ ਪੱਤਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪੋਲੀਥੀਨ ਦੇ ਲਿਫਾਫੇ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ।

Eucalyptus Clonal PlantEucalyptus Clonal Plant

ਬਿਜਾਈ ਤੋਂ 3-5 ਮਹੀਨੇ ਬਾਅਦ ਇਹ ਪੌਦੇ ਮੁੱਖ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਮੁੱਖ ਖੇਤ ਵਿੱਚ ਪਨੀਰੀ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਲਗਾਈ ਜਾਂਦੀ ਹੈ।
ਖਾਦਾਂ - ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ। ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ। ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ। ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ।

Eucalyptus Clonal PlantEucalyptus Clonal Plant

ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ। ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ। ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ।

ਸਿੰਚਾਈ - ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ।
ਫਸਲ ਦੀ ਕਟਾਈ
ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50  ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ। ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement