Ban on pesticides: ਫਸਲਾਂ ਦੀਆਂ ਨਕਲੀ ਕੀਟਨਾਸ਼ਕਾਂ ’ਤੇ ਰੋਕ ਲਾਉਣ ਦੀ ਮੰਗ
Published : Mar 8, 2024, 9:30 pm IST
Updated : Mar 8, 2024, 9:30 pm IST
SHARE ARTICLE
Demand to Ban on artificial pesticides
Demand to Ban on artificial pesticides

ਕਿਸਾਨ ਸੰਗਠਨ ਨੈਸ਼ਨਲ ਫਾਰਮਰਜ਼ ਪ੍ਰੋਗਰੈਸਿਵ ਐਸੋਸੀਏਸ਼ਨ ਨੇ ਫਸਲਾਂ ਦੇ ਨਕਲੀ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ

Ban on pesticides ਕਿਸਾਨ ਸੰਗਠਨ ਨੈਸ਼ਨਲ ਫਾਰਮਰਜ਼ ਪ੍ਰੋਗਰੈਸਿਵ ਐਸੋਸੀਏਸ਼ਨ ਨੇ ਫਸਲਾਂ ਦੇ ਨਕਲੀ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਕਾਰਨ ਦੇਸ਼ ਵਿਚ ਪ੍ਰਤੀ ਏਕੜ ਉਤਪਾਦਕਤਾ ਕਈ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।

ਨੈਸ਼ਨਲ ਫਾਰਮਰਜ਼ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਿਨੋਦ ਆਨੰਦ ਨੇ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘1950 ਤੋਂ ਲੈ ਕੇ ਹੁਣ ਤਕ ਭਾਰਤ ਦੀ ਖੇਤੀਬਾੜੀ ਉਤਪਾਦਕਤਾ ’ਚ ਛੇ ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਸ਼ਲਾਘਾਯੋਗ ਹੈ ਪਰ ਬਦਕਿਸਮਤੀ ਨਾਲ, ਪ੍ਰਤੀ ਏਕੜ ਝਾੜ ਕਈ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨਾਲੋਂ ਬਹੁਤ ਘੱਟ ਹੈ।’’

ਕਿਸਾਨਾਂ ਨਾਲ ਧੋਖਾ ਕਰਨ ਵਾਲੀਆਂ ਨਕਲੀ ਦਵਾਈਆਂ ਜਾਂ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ 30 ਫੀ ਸਦੀ ਤੋਂ ਵੱਧ ਖੇਤੀ ਯੋਗ ਜ਼ਮੀਨ ਅਤੇ ਚੀਨ ਨਾਲੋਂ 67 ਫੀ ਸਦੀ ਜ਼ਿਆਦਾ ਬਾਰਸ਼ ਹੋਣ ਦੇ ਬਾਵਜੂਦ ਭਾਰਤ ਦੀ ਖੇਤੀਬਾੜੀ ਜੀ.ਡੀ.ਪੀ. ਚੀਨ ਦਾ ਇਕ ਤਿਹਾਈ ਹੈ।

ਆਨੰਦ ਨੇ ਕਿਹਾ ਕਿ ਇਸ ਘੱਟ ਝਾੜ ਦਾ ਇਕ ਮੁੱਖ ਕਾਰਨ ਘਟੀਆ ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਹੈ, ਜਿਸ ਵਿਚ ਘਟੀਆ ਖੇਤੀ ਰਸਾਇਣ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਕਲੀ ਕੀਟਨਾਸ਼ਕਾਂ ਦਾ ਬਾਜ਼ਾਰ ਇਕ ਸਮਾਨਾਂਤਰ ਉਦਯੋਗ ਬਣ ਗਿਆ ਹੈ। ਉਹ ਕਿਸਾਨਾਂ ਦੀ ਰੋਜ਼ੀ-ਰੋਟੀ, ਉਪਜ, ਫਸਲਾਂ ਦੀ ਗੁਣਵੱਤਾ, ਆਮਦਨ ਅਤੇ ਵੱਡੇ ਪੱਧਰ ’ਤੇ ਭਾਰਤੀ ਆਰਥਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਪਵਨ ਤਾਇਲ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੰਗ ਕੀਤੀ ਕਿ ਉਹ ਨਕਲੀ ਕੀਟਨਾਸ਼ਕਾਂ ਅਤੇ ਨਕਲੀ ਫਸਲਾਂ ਦੀਆਂ ਦਵਾਈਆਂ ਦੇ ਵਪਾਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਠੋਸ ਕਦਮ ਚੁੱਕਣ।

(For more Punjabi news apart from Demand to Ban on artificial pesticides, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement