ਮੂੰਗਫ਼ਲੀ ਦੀ ਸਫ਼ਲ ਕਾਸ਼ਤ ਲਈ ਵਰਤੋ ਇਹ ਤਰੀਕੇ
Published : Aug 8, 2020, 11:38 am IST
Updated : Aug 8, 2020, 11:38 am IST
SHARE ARTICLE
Peanut Farming
Peanut Farming

ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲਬੀਜ ਫ਼ਸਲ ਹੈ। ਜਿੱਥੇ ਪਾਣੀ ਦੀ ਘਾਟ ਹੋਵੇ, ਉੱਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਜਾਣੋ ਕਿਵੇਂ ਕਰੀਏ

ਚੰਡੀਗੜ੍ਹ: ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲਬੀਜ ਫ਼ਸਲ ਹੈ। ਜਿੱਥੇ ਪਾਣੀ ਦੀ ਘਾਟ ਹੋਵੇ, ਉੱਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਮੂੰਗਫ਼ਲੀ ਦੀ ਫ਼ਸਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ।

Peanut Farming Peanut Farming

ਉੱਨਤ ਕਿਸਮਾਂ

ਐੱਸਜੀ-99: ਇਸ ਦੀਆਂ ਗੱਠੀਆਂ ਦਰਮਿਆਨੇ ਆਕਾਰ ਦੀਆਂ ਤੇ ਮੁੱਖ ਜੜ੍ਹ ਦੇ ਨੇੜੇ ਲਗਦੀਆਂ ਹਨ, ਜਿਸ ਕਾਰਨ ਪੁਟਾਈ ਸਮੇਂ ਘੱਟ ਨੁਕਸਾਨ ਹੁੰਦਾ ਹੈ। ਇਕ ਕੁਇੰਟਲ ਗੱਠੀਆਂ ਵਿਚੋਂ 66 ਕਿੱਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 54 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 52 ਫ਼ੀਸਦੀ ਤੇਲ ਹੁੰਦਾ ਹੈ। ਇਹ ਕਿਸਮ ਤਕਰੀਬਨ 123 ਦਿਨਾਂ 'ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 10 ਕੁਇੰਟਲ ਪ੍ਰਤੀ ਏਕੜ ਹੈ।

Peanut Peanut

ਟੀਜੀ-37- : ਇਹ ਅਗੇਤੀ ਪੱਕਣ ਵਾਲੀ ਗੁੱਛੇਦਾਰ ਕਿਸਮ ਹੈ। ਇਸ ਦੀ ਕਾਸ਼ਤ ਬਹਾਰ ਰੁੱਤ ਕਰਨੀ ਚਾਹੀਦੀ ਹੈ। ਇਕ ਕੁਇੰਟਲ ਗੱਠੀਆਂ 'ਚੋ 65 ਕਿੱਲੋ ਗਿਰੀਆਂ ਨਿਕਲਦੀਆਂ ਹਨ। ਇਕ ਗੱਠੀ 'ਚ 2-3 ਗਿਰੀਆਂ ਹੁੰਦੀਆਂ ਹਨ। ਗਿਰੀਆਂ 'ਚ 48.6 ਫ਼ੀਸਦੀ ਤੇਲ ਹੁੰਦਾ ਹੈ। ਇਹ ਕਿਸਮ 101 ਦਿਨਾਂ 'ਚ ਪੱਕਦੀ ਹੈ ਤੇ ਔਸਤ ਝਾੜ 12.3 ਕੁਇੰਟਲ ਪ੍ਰਤੀ ਏਕੜ ਹੈ।

ਐੱਮ-522: ਇਹ ਵਿਛਵੀਂ ਕਿਸਮ ਹੈ, ਜਿਸ ਦੀਆਂ ਗੱਠੀਆਂ ਦਰਮਿਆਨੀਆਂ ਮੋਟੀਆਂ ਹੁੰਦੀਆਂ ਹਨ। ਇਕ ਕੁਇੰਟਲ ਗੱਠੀਆਂ 'ਚੋਂ 68 ਕਿੱਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 65 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 51 ਫ਼ੀਸਦੀ ਤੇਲ ਹੁੰਦਾ ਹੈ। ਇਹ 120 ਦਿਨਾਂ 'ਚ ਪੱਕਦੀ ਹੈ ਤੇ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ।

PeanutPeanut

ਜ਼ਮੀਨ ਦੀ ਤਿਆਰੀ

ਬਿਜਾਈ ਤੋਂ ਪਹਿਲਾਂ ਤਵੀਆਂ ਜਾਂ ਹਲਾਂ ਨਾਲ ਦੋ ਵਾਰ ਵਹਾਈ ਕਰ ਕੇ ਖੇਤ ਨੂੰ ਤਿਆਰ ਕਰੋ। ਲੋੜ ਪਵੇ ਤਾਂ ਬਰਾਨੀ ਹਾਲਾਤ ਵਿਚ ਤੀਸਰੀ ਵਹਾਈ ਜੁਲਾਈ ਦੇ ਅਖ਼ੀਰ ਵਿਚ ਕਰੋ।

ਬੀਜ ਦੀ ਸੋਧ

ਬਿਜਾਈ ਤੋਂ 15 ਦਿਨ ਪਹਿਲਾਂ ਗੱਠੀਆਂ 'ਚੋਂ ਗਿਰੀਆਂ ਕੱਢ ਲਵੋ। ਛੋਟੀਆਂ ਤੇ ਬਿਮਾਰੀ ਵਾਲੀਆਂ ਗਿਰੀਆਂ ਬੀਜ ਲਈ ਨਾ ਵਰਤੋ। ਸਿਹਤਮੰਦ ਤੇ ਨਰੋਈਆਂ ਗਿਰੀਆਂ ਨੂੰ ਛਾਂਟ ਕੇ 5 ਗ੍ਰਾਮ ਥੀਰਮ ਪ੍ਰਤੀ ਕਿੱਲੋ ਜਾਂ 3 ਗ੍ਰਾਮ ਇੰਡੋਫਿਲ ਐੱਮ-45 ਨਾਲ ਪ੍ਰਤੀ ਕਿੱਲੋ ਗਿਰੀਆਂ ਦੇ ਹਿਸਾਬ ਨਾਲ ਸੋਧ ਲਵੋ।

Peanut Peanut

ਬਿਜਾਈ ਦਾ ਸਮਾਂ ਤੇ ਢੰਗ

ਬਰਾਨੀ ਹਾਲਾਤ 'ਚ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ 'ਤੇ ਕਰੋ। ਇਸ ਤਰ੍ਹਾਂ ਇਹ ਫ਼ਸਲ ਕਣਕ ਬੀਜਣ ਲਈ ਖੇਤ ਨੂੰ ਵੇਲੇ ਸਿਰ ਵਿਹਲਾ ਕਰ ਦੇਵੇਗੀ। ਬਿਜਾਈ ਤੋਂ ਬਾਅਦ ਖੇਤ 'ਚ ਵੱਟਾਂ ਪਾ ਕੇ ਲੋੜ ਅਨੁਸਾਰ ਕਿਆਰੇ ਬਣਾ ਲਵੋ ਤਾਂ ਜੋ ਲੋੜ ਪੈਣ 'ਤੇ ਹਲਕਾ ਪਾਣੀ ਲਾਇਆ ਜਾ ਸਕੇ। ਪੰਜ ਸੈਂਟੀਮੀਟਰ ਡੂੰਘਾਈ 'ਤੇ ਕੇਰੇ, ਪੋਰੇ ਜਾਂ ਡਰਿਲ ਨਾਲ ਬਿਜਾਈ ਕਰੋ। ਮੂੰਗਫਲੀ ਦੀ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ

ਟੀਜੀ-37-ਏ ਕਿਸਮ ਲਈ 32 ਕਿੱਲੋ, ਐੱਸਜੀ-99 ਲਈ 40 ਕਿੱਲੋ ਤੇ ਐੱਮ-522 ਕਿਸਮ ਲਈ 38 ਕਿੱਲੋ ਬੀਜ ਪ੍ਰਤੀ ਏਕੜ ਵਰਤੋ।

Peanut FarmingPeanut Farming

ਖਾਦਾਂ

ਕਣਕ-ਮੂੰਗਫ਼ਲੀ ਦੇ ਫ਼ਸਲੀ ਚੱਕਰ ਵਿਚ ਜੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ 'ਚ ਫਾਸਫੋਰਸ ਤੱਤ ਪਾਇਆ ਗਿਆ ਹੋਵੇ ਤਾਂ ਉਸ ਖੇਤ 'ਚ ਮੂੰਗਫਲੀ ਨੂੰ ਫਾਸਫੋਰਸ ਤੱਤ ਪਾਉਣ ਦੀ ਲੋੜ ਨਹੀਂ। ਮਿੱਟੀ ਦੀ ਪਰਖ ਅਨੁਸਾਰ ਪੋਟਾਸ਼ ਦੀ ਘਾਟ ਹੋਣ 'ਤੇ ਇਸ ਤੱਤ ਦੀ ਵਰਤੋ ਕਰੋ। ਜਿਪਸਮ ਦਾ ਛੱਟਾ ਦੇ ਦਿਓ ਤੇ ਹੋਰ ਸਾਰੀ ਖਾਦ ਬਿਜਾਈ ਸਮੇਂ ਡਰਿਲ ਕਰ ਦਿਓ। ਨਾਈਟ੍ਰੋਜਨ ਤੱਤ 6 ਕਿੱਲੋ ਪ੍ਰਤੀ ਏਕੜ, ਫਾਸਫੋਰਸ - 8 ਕਿੱਲੋ, ਪੋਟਾਸ਼ 10 ਕਿੱਲੋ, ਯੂਰੀਆ 13 ਕਿੱਲੋ, ਸਿੰਗਲ ਸੁਪਰਫਾਸਫੇਟ 50 ਕਿੱਲੋ, ਮਿਊਰੇਟ ਆਫ ਪੋਟਾਸ਼ 17 ਕਿੱਲੋ ਅਤੇ ਜਿਪਸਮ 50 ਕਿੱਲੋ ਪ੍ਰਤੀ ਏਕੜ ਵਰਤੋਂ ਕਰੋ।

Peanut Peanut

ਜ਼ਿੰਕ ਦੀ ਘਾਟਪੌਦੇ ਦੇ ਉੱਪਰਲੇ ਅੱਧੇ ਹਿੱਸੇ ਦੇ ਪੱਤੇ ਛੋਟੇ ਰਹਿ ਜਾਂਦੇ ਹਨ। ਪੱਤਿਆਂ ਦਾ ਰੰਗ ਹਲਕਾ ਪੀਲਾ ਹੋ ਜਾਂਦਾ ਹੈ। ਜਦੋਂ ਜ਼ਿੰਕ ਦੀ ਘਾਟ ਗੰਭੀਰ ਹੋਵੇ ਤਾਂ ਪੌਦਾ ਵਧਦਾ-ਫੁੱਲਦਾ ਨਹੀਂ ਤੇ ਗਿਰੀਆਂ ਸੁੰਗੜ ਜਾਂਦੀਆਂ ਹਨ। ਇਸ ਹਾਲਤ ਵਿਚ 25 ਕਿੱਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21ਫ਼ੀਸਦੀ) ਜਾਂ 16 ਕਿੱਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ਦੋ ਗੋਡੀਆਂ ਬਿਜਾਈ ਤੋਂ 3 ਹਫ਼ਤੇ ਤੇ 6 ਹਫ਼ਤੇ ਬਾਅਦ ਕਰੋ। ਅਰੈਕਨੀ ਘਾਹ, ਕਾਂ ਮੱਕੀ ਆਦਿ ਦੀ ਰੋਕਥਾਮ ਲਈ ਬਿਜਾਈ ਦੇ ਦੋ ਦਿਨਾਂ ਦੇ ਅੰਦਰ ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਟੌਂਪ-30 ਈਸੀ (ਪੈਂਡੀਮੈਥਾਲਿਨ) ਨੂੰ 200 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ ਤੇ ਬਿਜਾਈ ਤੋਂ 45 ਦਿਨਾਂ ਬਾਅਦ ਇਕ ਗੋਡੀ ਕਰੋ।

ਸਿੰਜਾਈ

ਬਰਸਾਤ ਅਨੁਸਾਰ ਮੂੰਗਫਲੀ ਨੂੰ 2 ਜਾਂ 3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਜੇ ਬਰਸਾਤ ਲੋੜ ਮੁਤਾਬਿਕ ਨਾ ਹੋਵੇ ਤਾਂ ਪਹਿਲਾ ਪਾਣੀ ਫੁੱਲ ਪੈਣ ਸਮੇਂ ਲਾਓ। ਗੱਠੀਆਂ ਦੇ ਵਾਧੇ ਲਈ ਗੱਠੀਆਂ ਪੈਣ ਸਮੇਂ ਮੌਨਸੂਨ ਅਨੁਸਾਰ ਇਕ ਜਾਂ ਦੋ ਪਾਣੀ ਹੋਰ ਲਾਓ। ਮੂੰਗਫਲੀ ਦੀ ਆਸਾਨ ਪੁਟਾਈ ਲਈ ਪੁਟਾਈ ਤੋਂ ਕੁਝ ਦਿਨ ਪਹਿਲਾਂ ਹਲਕਾ ਪਾਣੀ ਲਗਾਓ।

Peanut FarmingPeanut Farming

ਪੁਟਾਈ ਤੇ ਝਾੜ

ਬਹਾਰ ਤੇ ਸਾਉਣੀ ਦੀ ਫ਼ਸਲ ਦਾ ਪਤਰਾਲ ਪੱਕਣ ਸਮੇਂ ਹਰਾ ਰਹਿੰਦਾ ਹੈ। ਪੁਟਾਈ ਉਪਰੰਤ ਜੇ ਦੋ-ਤਿਹਾਈ ਗਿਰੀਆਂ ਦਾ ਰੰਗ ਗੁਲਾਬੀ ਤੇ ਗੱਠੀਆਂ ਦਾ ਛਿੱਲਕਾ ਭੂਰਾ ਜਾਂ ਕਾਲਾ ਹੋਵੇ ਤਾਂ ਫ਼ਸਲ ਪੁਟਾਈ ਲਈ ਤਿਆਰ ਹੈ। ਬਰਾਨੀ ਫ਼ਸਲ ਨਵੰਬਰ ਦੇ ਸ਼ੁਰੂ 'ਚ ਪੱਕ ਜਾਂਦੀ ਹੈ। ਫ਼ਸਲ ਪੱਕਣ 'ਤੇ ਸਾਰੀ ਫ਼ਸਲ ਇਕਸਾਰ ਪੀਲੀ ਹੋ ਜਾਂਦੀ ਹੈ ਤੇ ਪੁਰਾਣੇ ਪੱਤੇ ਝੜ ਜਾਂਦੇ ਹਨ। ਮੂੰਗਫਲੀ ਦੀ ਪੁਟਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਪੁੱਟੀ ਹੋਈ ਫ਼ਸਲ ਦੇ ਛੋਟੇ-ਛੋਟੇ ਢੇਰਾਂ ਨੂੰ ਦੋ ਦਿਨਾਂ ਲਈ ਖੇਤ 'ਚ ਪਏ ਰਹਿਣ ਦਿਓ। ਇਸ ਪਿੱਛੋਂ ਫ਼ਸਲ ਨੂੰ ਇਕ ਥਾਂ ਇਕੱਠੀ ਕਰ ਕੇ ਦੋ-ਤਿੰਨ ਦਿਨਾਂ ਲਈ ਰੋਜ਼ਾਨਾ ਦੋ-ਤਿੰਨ ਵਾਰ ਤਰੰਗਲੀ ਨਾਲ ਝਾੜਦੇ ਰਹੋ ਤੇ ਟਾਂਗਰ ਨਾਲੋਂ ਗੱਠੀਆਂ ਤੇ ਪੱਤੇ ਵੱਖ ਕਰ ਲਵੋ, ਫਿਰ ਉਡਾਈ ਕਰ ਕੇ ਗੱਠੀਆਂ ਨੂੰ ਪੱਤਿਆਂ ਨਾਲੋਂ ਵੱਖ ਕਰ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement