ਗੰਨੇ ਦੀਆਂ ਇਹ ਕਿਸਮਾਂ ਕਿਸਾਨਾਂ ਨੂੰ ਕਰ ਦੇਣਗੀਆਂ ਮਾਲੋ-ਮਾਲ, ਜਾਣੋ
Published : Sep 10, 2019, 3:47 pm IST
Updated : Sep 10, 2019, 3:47 pm IST
SHARE ARTICLE
Sugarcane
Sugarcane

ਗੰਨੇ ਦੀ ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ...

ਚੰਡੀਗੜ੍ਹ: ਗੰਨੇ ਦੀ ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ। ਪਛੀਆਂ ਨੂੰ ਸਿਆੜਾਂ ਵਿਚ ਇਕ-ਦੂਜੀ ਨਾਲ ਜੋੜ ਕੇ ਰੱਖੋ। ਸਿਉਂਕ ਦੀ ਰੋਕਥਾਮ ਲਈ 2 ਲਿਟਰ ਲਿੰਡੇਨ 20 EC ਨੂੰ 500 ਲਿਟਰ ਪਾਣੀ ਵਿਚ ਪਾ ਕੇ ਘੋਲ ਬਣਾ ਕੇ ਫ਼ੁਹਾਰੇ ਨਾਲ ਪਛੀਆਂ ਉਤੇ ਪਾਵੋ। ਪਿਛੋਂ ਸੁਹਾਗਾ ਫੇਰ ਦੇਵੋ। ਲੋੜ ਅਨੁਸਾਰ ਫ਼ਸਲ ਨੂੰ ਯੂਰੀਆ ਪਾਇਆ ਜਾ ਸਕਦਾ ਹੈ। ਲੋੜ ਤੋਂ ਵੱਧ ਯੂਰੀਆ ਨਾ ਪਾਵੋ। ਇਸ ਨਾਲ ਫ਼ਸਲ ਢਹਿ ਜਾਂਦੀ ਹੈ। ਪੰਜਾਬ ਵਿਚ ਕਾਸ਼ਤ ਲਈ C.O.J 64, ਸੀ.ਓ.ਜੇ. 85 ਅਤੇ C.O. 118 ਅਗੇਤੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

SugarcaneSugarcane

ਮੁੱਖ ਮੌਸਮ ਲਈ ਸੀ.ਓ. 238, C.O ਪੰਜਾਬ 91, C.O.S. 8436 ਅਤੇ C.O.J. 88 ਕਿਸਮਾਂ ਦੀ ਬਿਜਾਈ ਕੀਤੀ ਜਾਵੇ। C.O.J. 89 ਪਿਛੇਤੀ ਕਿਸਮ ਹੈ। ਕਮਾਦ ਦੀ ਬਿਜਾਈ ਪਿਛੇਤੀ ਨਹੀਂ ਕਰਨੀ ਚਾਹੀਦੀ। ਇਸ ਦਾ ਝਾੜ ਉਤੇ ਬੁਰਾ ਪ੍ਰਭਾਵ ਪੈਂਦਾ ਤੇ ਕੀੜਿਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਜੇਕਰ ਕੁਝ ਪਿਛੇਤ ਹੋ ਜਾਵੇ ਤਾਂ ਪਿਛੇਤੀ ਕਿਸਮ ਬੀਜੀ ਜਾਵੇ ਤੇ ਪਛੀਆਂ ਦੀ ਗਿਣਤੀ ਵੱਧ ਰੱਖੀ ਜਾਵੇ। ਪਿਛੇਤੀ ਬਿਜਾਈ ਸਮੇਂ ਤਿੰਨ ਅੱਖਾਂ ਵਾਲੀਆਂ 30 ਹਜ਼ਾਰ ਪਛੀਆਂ ਵਰਤੀਆਂ ਜਾਣ। ਬਿਜਾਈ ਟ੍ਰੈਕਟਰ ਨਾਲ ਚੱਲਣ ਵਾਲੀ ਗੰਨਾ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

SugarcaneSugarcane

ਪਿਛੇਤ ਨੂੰ ਰੋਕਣ ਲਈ ਗੰਨੇ ਦੀ ਬਿਜਾਈ ਕਣਕ ਦੀ ਖੜ੍ਹੀ ਫ਼ਸਲ ਵਿਚ ਵੀ ਕੀਤੀ ਜਾ ਸਕਦੀ ਹੈ। ਪਰ ਇਸ ਬਿਜਾਈ ਲਈ ਵਿਸ਼ੇਸ਼ ਵਿਧੀ ਦੀ ਲੋੜ ਪੈਂਦੀ ਹੈ। ਕਮਾਦ ਦੀ ਗੋਡੀ ਜ਼ਰੂਰੀ ਹੈ। ਘੱਟੋ-ਘੱਟ ਦੋ ਗੁਡਾਈਆਂ ਕਰੋ। ਅਪ੍ਰੈਲ ਦੇ ਮਹੀਨੇ ਸਿਆੜਾਂ ਵਿਚਕਾਰ ਖਾਲੀ ਥਾਂ ਉਤੇ ਗੰਨੇ ਦੀ ਖੋਰੀ ਵਿਛਾ ਦੇਣੀ ਚਾਹੀਦੀ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਪਾਣੀ ਘਟ ਦੇਣੇ ਪੈਂਦੇ ਹਨ। ਗੰਨੇ ਦੇ ਸਿਆੜਾਂ ਵਿਚਕਾਰ ਮੈਂਥਾ, ਮੂੰਗੀ ਜਾਂ ਮਾਹਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਨਾਲ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਧਰਤੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ।

Sugar Cane Sugar Cane

ਜੇਕਰ ਮੈਂਥਾ ਬੀਜਣਾ ਹੈ ਤਾਂ ਬਿਜਾਈ ਫਰਵਰੀ ਵਿਚ ਪੂਰੀ ਕਰਨੀ ਪਵੇਗੀ। ਗੰਨੇ ਦੀਆਂ ਦੋ ਲਾਈਨਾਂ ਵਿਚਕਾਰ ਮੈਂਥਾ ਦੀ ਇਕ ਲਾਈਨ ਬੀਜੀ ਜਾ ਸਕਦੀ ਹੈ। ਇਸ ਲਈ ਇਕ ਕੁਇੰਟਲ ਮੈਂਥੇ ਦੀਆਂ ਜੜ੍ਹਾਂ ਚਾਹੀਦੀਆਂ ਹਨ। ਇਸ ਨਾਲ ਰਸਾਇਣਿਕ ਖਾਦਾਂ ਦੀ ਮਿਕਦਾਰ ਵਿਚ ਵੀ ਵਾਧਾ ਕਰ ਦੇਣਾ ਚਾਹੀਦਾ ਹੈ। ਗੰਨੇ ਵਿਚ ਬੀਜੇ ਮੈਂਥੇ ਦੀ ਕੇਵਲ ਇਕ ਕਟਾਈ ਹੀ ਲੈਣੀ ਚਾਹੀਦੀ ਹੈ। ਗੰਨੇ ਵਿਚ ਬਸੰਤ ਰੁੱਤੇ ਮਾਂਹ ਅਤੇ ਮੂੰਗੀ ਦੀ ਬਿਜਾਈ ਵੀ ਹੋ ਸਕਦੀ ਹੈ। ਇਸ ਨਾਲ ਕੋਈ ਡੇੜ ਕੁਇੰਟਲ ਦਾਲ ਪ੍ਰਾਪਤ ਹੋ ਜਾਂਦੀ ਹੈ।

SugarcaneSugarcane

ਮੂੰਗੀ ਦਾ ਚਾਰ ਕਿਲੋ ਤੇ ਮਾਹਾਂ ਦਾ ਪੰਜ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਦਾਲਾਂ ਦੀ ਬਿਜਾਈ ਲਈ ਗੰਨੇ ਦੀ ਬਿਜਾਈ ਮਾਰਚ ਦੇ ਅੱਧ ਵਿਚ ਕੀਤੀ ਜਾਵੇ। ਇਸ ਮੌਸਮ ਵਿਚ ਬਿਜਾਈ ਲਈ ਮਾਹਾਂ ਦੀਆਂ ਮਾਸ 1008 ਅਤੇ ਮਾਸ 298 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਐਸ. ਐਮ. ਐਲ.- 832 ਅਤੇ ਐਸ. ਐਮ. ਐਲ. 668 ਮੂੰਗੀ ਦੀਆਂ ਉਨਤ ਕਿਸਮਾਂ ਹਨ। ਬੀਜ ਹਮੇਸ਼ਾ ਰੋਗ ਰਹਿਤ ਨਰੋਆ ਬੀਜਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement