ਬਰਸਾਤ ਤੋਂ ਬਾਗ਼ਬਾਨ ਖ਼ੁਸ਼ ਪਰ ਆਲੂ ਉਤਪਾਦਕ ਚਿੰਤਾ 'ਚ
Published : Jan 11, 2020, 3:37 pm IST
Updated : Jan 11, 2020, 3:37 pm IST
SHARE ARTICLE
Photo
Photo

ਸਬਜ਼ੀਆਂ ਦੀਆਂ ਪਨੀਰੀਆਂ ਦਾ ਕੰਮ ਕਰਨ ਵਾਲੇ ਵੀ ਆਏ ਪਾਣੀ ਦੀ ਲਪੇਟ 'ਚ

-ਬਾਗ਼ਾਂ ਨੂੰ ਖ਼ਾਸ ਕਰ ਨਵੇਂ ਲਗਾਏ ਬਾਗ਼ਾਂ ਨੂੰ ਇਸ ਬਰਸਾਤ ਦਾ ਬਹੁਤ ਲਾਭ ਹੋਵੇਗਾ, ਇਸ ਬਰਸਾਤ ਕਾਰਨ ਜਨਵਰੀ ਵਿਚ ਕੋਹਰਾ ਨਹੀਂ ਬਣੇਗਾ ਜੋ ਛੋਟੇ ਬੂਟਿਆਂ ਨੂੰ ਮਾਰ ਦੇਂਦਾ ਹੈ।
-ਬਾਰਸ਼ ਬੰਦ ਨਾ ਹੋਈ ਤਾਂ ਆਲੂ ਧਰਤੀ ਹੇਠ ਗਲਣੇ ਸ਼ੁਰੂ ਹੋ ਜਾਣਗੇ।

-ਜ਼ਿਆਦਾ ਨਮੀ ਕਾਰਨ ਆਲੂਆਂ ਨੂੰ ਝੁਲਸ ਰੋਗ ਲੱਗ ਸਕਦਾ ਹੈ।
-ਸਬਜ਼ੀਆਂ ਦੀ ਪਨੀਰੀ ਲਾਉਣ ਵਾਲਿਆਂ ਲਈ ਬਾਰਿਸ਼ ਮੁਸੀਬਤ ਬਣੀ। ਪਨੀਰੀ ਹੀ ਸੜ ਗਈ ਤੇ ਦੁਬਾਰਾ ਲਾਉਣੀ ਪੈ ਰਹੀ ਹੈ।
-ਕਿਸਾਨਾਂ ਨੇ ਪਨੀਰੀ ਬਚਾਉਣ ਲਈ ਉਤੇ ਤਰਪਾਲ ਪਾ ਦਿਤੀ ਪਰ ਧੁੱਪ ਨਾ ਮਿਲਣ ਕਾਰਨ ਉੱਲੀ ਰੋਗ ਬਲਾਈਟ ਲੱਗ ਗਿਆ।

Rain in Punjab Rain

ਅਮਲੋਹ (ਅਮ੍ਰਿਤ ਸੇਰਗਿੱਲ) : ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਜਿਸ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ, ਤੋਂ ਜਿਥੇ ਆਮ ਕਿਸਾਨ ਤੇ ਬਾਗ਼ਬਾਨੀ ਕਰਨ ਵਾਲੇ ਕਿਸਾਨ ਖ਼ੁਸ਼ ਹਨ ਉਥੇ ਆਲੂ ਉਤਪਾਦਕ ਡੂੰਘੀ ਚਿੰਤਾ ਵਿਚ ਹਨ ਕਿਉਂਕਿ ਇਹ ਬਰਸਾਤ ਆਲੂਆਂ ਲਈ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਹੈ।

File PhotoFile Photo

ਜ਼ਿਕਰਯੋਗ ਹੈ ਕਿ ਪਿਛਲੇ ਚਾਰ ਪੰਜ ਸਾਲਾਂ ਵਿਚ ਮੰਦੀ ਦੀ ਮਾਰ ਝੱਲ ਰਹੇ ਆਲੂ ਉਤਪਾਦਕਾਂ ਨੂੰ ਇਸ ਵਾਰ ਚੰਗੇ ਮੁਨਾਫ਼ੇ ਦੀ ਆਸ ਹੈ ਕਿਉਂਕਿ ਇਸ ਵਾਰ ਆਲੂਆਂ ਦੇ ਭਾਅ ਵਿਚ ਚੰਗੀ ਤੇਜ਼ੀ ਚੱਲ ਰਹੀ ਹੈ ਜਿਸ ਦੇ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਵਾਰ ਇਕ ਤਾਂ ਆਲੂ ਹੇਠਾਂ ਅਨੁਮਾਨਤ ਪੰਜ ਫ਼ੀ ਸਦੀ ਰਕਬਾ ਘੱਟ ਹੈ ਅਤੇ ਦੂਜਾ ਕਈ ਆਲੂ ਉਤਪਾਦਕ ਰਾਜਾਂ ਵਿਚ ਆਲੂ ਦੀ ਫ਼ਸਲ ਦਾ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ।

File PhotoFile Photo

ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਸਵਰਨ ਸਿੰਘ ਮਾਨ ਨੇ ਗੱਲ ਕਰਦੇ ਹੋਏ ਦਸਿਆ ਕਿ ਇਸ ਬਰਸਾਤ ਦਾ ਬਾਗ਼ਾਂ ਨੂੰ ਖ਼ਾਸ ਕਰ ਕੇ ਨਵੇਂ ਲਗਾਏ ਗਏ ਬਾਗ਼ਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੈ ਕਿਉਂਕਿ ਪੰਜਾਬ ਵਿਚ ਹਰ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਕੋਹਰਾ ਪੈਦਾ ਹੈ ਜੋ ਛੋਟੇ ਬੂਟਿਆਂ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ ਪਰ ਹੁਣ ਪੈ ਰਹੀ ਬਰਸਾਤ ਕਾਰਨ ਕੋਹਰੇ ਦੀ ਸੰਭਾਵਨਾ ਬਹੁਤ ਘੱਟ ਗਈ ਹੈ।

Rain Rain

ਉਨ੍ਹਾਂ ਇਹ ਵੀ ਕਿਹਾ ਕਿ ਵੱਡੇ ਫਲਦਾਰ ਬੂਟਿਆਂ ਲਈ ਵੀ ਇਹ ਬਰਸਾਤ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰੇਗੀ ਪ੍ਰੰਤੂ ਆਲੂ ਉਤਪਾਦਕਾਂ ਲਈ ਇਹ ਸਮੱਸਿਆ ਪੈਦਾ ਕਰ ਸਕਦੀ ਹੈ ਕਿਉਂਕਿ ਜਿਹੜੇ ਆਲੂ ਦੇ ਖੇਤਾਂ ਨੂੰ ਤਾਜ਼ਾ ਪਾਣੀ ਲਗਾਇਆ ਗਿਆ ਸੀ ਉਨ੍ਹਾਂ ਵਿਚ ਜੇਕਰ ਪਾਣੀ ਭਰ ਗਿਆ ਤਾਂ ਆਲੂਆਂ ਦੇ ਖੇਤ ਵਿਚ ਗਲ ਜਾਣ ਦਾ ਡਰ ਹੈ ਅਤੇ ਉਝ ਵੀ ਮੀਂਹ ਕਾਰਨ ਨਮੀ ਦੀ ਮਾਤਰਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਅਤੇ ਇਸ ਵਧੀ ਹੋਈ ਨਮੀ ਕਾਰਨ ਆਲੂਆਂ ਨੂੰ ਝੁਲਸ ਰੋਗ ਦਾ ਖ਼ਤਰਾਂ ਸੌ ਫ਼ੀ ਸਦੀ ਵੱਧ ਜਾਂਦਾ ਹੈ।

Photo Photo

ਬਰਸਾਤ ਸਬੰਧੀ ਗੱਲ ਕਰਨ 'ਤੇ ਇਕ ਆਲੂ ਉਤਪਾਦਕ ਭੁਪਿੰਦਰ ਸਿੰਘ ਭਿੰਦਾ ਪਿੰਡ ਖਿਜਰਪੁਰ ਨੇ ਦਸਿਆ ਕਿ ਆਲੂ ਲਈ ਹੁਣ ਤਕ ਦਾ ਮੌਸਮ ਬਹੁਤ ਜ਼ਿਆਦਾ ਅਨੁਕੂਲ ਰਿਹਾ ਹੈ ਅਤੇ ਇਸ ਦਾ ਝਾੜ ਤੇ ਭਾਅ ਵੀ ਚੰਗਾ ਹੈ ਜਿਸ ਕਾਰਨ ਠੀਕ ਬੱਚਤ ਹੋ ਰਹੀ ਹੈ ਪਰ ਹੁਣ ਮੌਸਮੀ ਗੜਬੜ ਕਾਰਨ ਅੱਗੋਂ ਫ਼ਸਲ ਕੀ ਰੰਗ ਵਿਖਾਉਦੀ ਹੈ ਸਮਾਂ ਦੱਸੇਗਾ।

PhotoPhoto

ਸਬਜ਼ੀਆਂ ਦੀ ਪਨੀਰੀ ਦਾ ਕੰਮ ਕਰਨ ਵਾਲੇ ਮੁਹੰਮਦ ਸਦੀਕ ਨੇ ਦਸਿਆ ਕਿ ਉਨ੍ਹਾਂ ਲਈ ਇਸ ਵਾਰ ਚੱਲ ਰਿਹਾ ਮੌਸਮ ਬਹੁਤ ਘਾਟੇ ਵਾਲਾ ਹੈ ਕਿਉਂਕਿ ਉਨ੍ਹਾਂ ਵਲੋਂ ਇਕ ਮਹੀਨਾ ਪਹਿਲਾਂ ਜਿਹੜੀਆਂ ਪਨੀਰੀਆਂ ਬੀਜੀਆਂ ਗਈਆਂ ਸਨ ਉਹ ਮੀਂਹ ਦੀ ਲਪੇਟ 'ਚ ਆ ਗਈਆਂ ਸਨ। ਉਸ ਤੋਂ ਬਾਅਦ ਉਨ੍ਹਾਂ ਮੁੜ ਮਹਿੰਗੇ ਭਾਅ ਬੀਜ ਲੈ ਕੇ ਪਨੀਰੀ ਬੀਜੀ ਅਤੇ ਇਸ ਉਪਰ ਪੋਲਥੀਨ ਦੀ ਸ਼ੀਟ ਵੀ ਪਾਈ ਪਰ ਲਗਾਤਾਰ ਧੁੱਪ ਨਾ ਨਿਕਲਣ ਕਾਰਨ ਸਾਰੀ ਪਨੀਰੀ ਉਲੀ ਰੋਗ ਬਲਾਈਟ ਦੀ ਭੇਟ ਚੜ੍ਹ ਗਈ। ਉਸ ਨੇ ਦਸਿਆ ਕਿ ਉਸ ਵਲੋਂ ਹੁਣ ਫਿਰ ਪਨੀਰੀ ਬੀਜੀ ਗਈ ਹੈ ਜੋ ਫਿਰ ਮੀਂਹ ਦੀ ਲਪੇਟ 'ਚ ਆ ਗਈ ਹੈ ਅਤੇ ਇਸ 'ਤੇ ਵੀ ਪਾਣੀ ਫਿਰ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement