ਚੰਡੀਗੜ੍ਹ ਪਹੁੰਚੇ ਰਾਕੇਸ਼ ਟਿਕੈਤ, ਕਿਹਾ, 'ਮਟਕਾ ਚੌਂਕ 'ਤੇ ਜਲਦੀ ਬਣੇਗਾ ਬਾਬਾ ਲਾਭ ਸਿੰਘ ਦਾ ਬੁੱਤ'
Published : Aug 11, 2021, 9:39 pm IST
Updated : Aug 11, 2021, 9:42 pm IST
SHARE ARTICLE
Rakesh Tikait met Baba Labh Singh in Chandigarh
Rakesh Tikait met Baba Labh Singh in Chandigarh

ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਵਿਚ ਜਾਰੀ ਸੰਘਰਸ਼ ਦੇ ਚਲਦਿਆਂ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਧਰਨੇ ’ਤੇ ਬੈਠੇ ਹਨ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਵਿਚ ਜਾਰੀ ਸੰਘਰਸ਼ ਦੇ ਚਲਦਿਆਂ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਧਰਨੇ ’ਤੇ ਬੈਠੇ ਹਨ। ਉਹਨਾਂ ਦੀ ਹੌਂਸਲਾ ਅਫਜ਼ਾਈ ਲਈ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਮਟਕਾ ਚੌਂਕ ਪਹੁੰਚੇ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਇਕੱਠੇ ਹੋਏ।

Baba Labh SinghBaba Labh Singh

ਹੋਰ ਪੜ੍ਹੋ: ਹਿਮਾਚਲ ਵਿਚ ਚਲਦੀ ਬੱਸ 'ਤੇ ਡਿੱਗਿਆ ਪਹਾੜ, 10 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ

ਚੰਡੀਗੜ੍ਹ ਪਹੁੰਚਣ ’ਤੇ ਰਾਕੇਸ਼ ਟਿਕੈਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਬਾਬਾ ਲਾਭ ਸਿੰਘ ਦਾ ਚੰਡੀਗੜ੍ਹ ਵਿਖੇ ਬੁੱਤ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਬਾਬਾ ਲਾਭ ਸਿੰਘ ਨੇ ਅਨੋਖੀ ਹਿੰਮਤ ਦਿਖਾਈ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜੇ ਤਾਂ ਸਿਰਫ ਗੂਗਲ ਮੈਪ ਉੱਤੇ ਹੀ ਬਾਬਾ ਲਾਭ ਸਿੰਘ ਦਾ ਨਾਂਅ ਦਿਖਾਈ ਦਿੱਤਾ ਹੈ। ਬਹੁਤ ਜਲਦ ਮਟਕਾ ਚੌਂਕ ’ਤੇ ਬਾਬਾ ਲਾਭ ਸਿੰਘ ਦਾ ਬੁੱਤ ਬਣਾਇਆ ਜਾਵੇਗਾ।

Rakesh TikaitRakesh Tikait

ਹੋਰ ਪੜ੍ਹੋ: ਹੰਗਾਮੇ ਦੀ ਭੇਂਟ ਚੜ੍ਹਿਆ ਮਾਨਸੂਨ ਸੈਸ਼ਨ, ਲੋਕ ਸਭਾ 'ਚ 22 ਫੀਸਦ ਤੇ ਰਾਜ ਸਭਾ ਵਿਚ 28 ਫੀਸਦ ਕੰਮ ਹੋਇਆ

ਇਸ ਮੌਕੇ ਕਿਸਾਨ ਸਮਰਥਕਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਰਾਕੇਸ਼ ਟਿਰੈਕ  ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਰਾਕੇਸ਼ ਟਿਕੈਤ ਦੇ ਪਹੁੰਚਣ ’ਤੇ ਬਾਬਾ ਲਾਭ ਸਿੰਘ ਵੀ ਖੁਸ਼ ਦਿਖਾਈ ਦਿੱਤੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement