ਪੜ੍ਹੋ ਪੋਪਲਰ ਰੁੱਖ ਬਾਰੇ ਪੂਰੀ ਜਾਣਕਾਰੀ
Published : Sep 13, 2020, 6:11 pm IST
Updated : Sep 13, 2020, 6:11 pm IST
SHARE ARTICLE
Poplar Trees
Poplar Trees

ਪੋਪਲਰ ਇੱਕ ਪੱਤਝੜ ਵਾਲਾ ਰੁੱਖ ਹੈ ਅਤੇ ਇਹ ਸੈਲੀਕੇਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਹ ਵਧੀਆ ਜਲਵਾਯੂ ਵਿੱਚ ਜਲਦੀ ਪੈਦਾ ਹੋਣ ਵਾਲਾ ਰੁੱਖ ਹੈ।

ਆਮ ਜਾਣਕਾਰੀ - ਪੋਪਲਰ ਇੱਕ ਪੱਤਝੜ ਵਾਲਾ ਰੁੱਖ ਹੈ ਅਤੇ ਇਹ ਸੈਲੀਕੇਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਹ ਵਧੀਆ ਜਲਵਾਯੂ ਵਿੱਚ ਜਲਦੀ ਪੈਦਾ ਹੋਣ ਵਾਲਾ ਰੁੱਖ ਹੈ। ਪੋਪਲਰ ਦੀ ਲੱਕੜੀ ਅਤੇ ਸੱਕ ਪਲਾਈਵੂਡ, ਬੋਰਡ ਅਤੇ ਮਾਚਿਸ ਦੀ ਤੀਲੀਆਂ ਬਣਾਉਣ ਲਈ ਵਰਤੀ ਜਾਂਦੀ ਹੈ, ਇਸ ਤੋਂ ਇਲਾਵਾ ਖੇਡਾਂ ਦਾ ਸਮਾਨ ਅਤੇ ਪੈਨਸਿਲ ਬਣਾਉਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਇਹ ਪੌਦਾ 5-7 ਸਾਲਾਂ ਵਿੱਚ 85 ਫੁੱਟ ਜਾਂ ਉਸ ਤੋਂ ਵੱਧ ਉੱਚਾਈ ਤੱਕ ਜਾਂਦਾ ਹੈ। ਭਾਰਤ ਵਿੱਚ ਹਰਿਆਣਾ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਆਦਿ ਮੁੱਖ ਉਤਪਾਦਕ ਪ੍ਰਾਂਤ ਹਨ।

Poplar TreesPoplar Trees

ਮਿੱਟੀ - ਲੂਣੀ ਅਤੇ ਖਾਰੀ ਮਿੱਟੀ ਵਿੱਚ ਪੋਪਲਰ ਦੀ ਖੇਤੀ ਨਾ ਕਰੋ। ਇਹ ਉਪਜਾਊ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਉੱਚ ਮਾਤਰਾ ਹੋਵੇ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਪੋਪਲਰ ਦੀ ਖੇਤੀ ਲਈ ਮਿੱਟੀ ਦਾ pH 5.8-8.5 ਹੋਣਾ ਚਾਹੀਦਾ ਹੈ।
ਖੇਤ ਦੀ ਤਿਆਰੀ - ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਦੀ ਤਿਆਰੀ ਸਮੇਂ ਜ਼ਿੰਕ ਦੀ ਕਮੀ ਦੂਰ ਕਰਨ ਲਈ ਜ਼ਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾਓ।

Poplar TreesPoplar Trees

ਬਿਜਾਈ ਦਾ ਸਮਾਂ - ਪੋਪਲਰ ਦੇ ਨਵੇਂ ਪੌਦੇ ਦੇ ਰੋਪਣ ਲਈ ਜਨਵਰੀ ਤੋਂ ਫਰਵਰੀ ਦਾ ਸਮਾਂ ਵਧੀਆ ਹੁੰਦਾ ਹੈ। ਇਸਦੀ ਬਿਜਾਈ 15 ਫਰਵਰੀ ਤੋਂ 10 ਮਾਰਚ ਤੱਕ ਕੀਤੀ ਜਾ ਸਕਦੀ ਹੈ।
ਫਾਸਲਾ - 5x5 ਮੀਟਰ (ਪੌਦਿਆਂ ਦੀ ਗਿਣਤੀ 182 ਪ੍ਰਤੀ ਏਕੜ) ਜਾਂ 5x4 ਮੀਟਰ ਜਾਂ 6x2 ਮੀਟਰ (396 ਪੌਦੇ ਪ੍ਰਤੀ ਏਕੜ) ਜਾਂ 5x2 ਮੀਟਰ (ਪੌਦਿਆਂ ਦੀ ਗਿਣਤੀ 476 ਪ੍ਰਤੀ ਏਕੜ) ਫਾਸਲੇ ਦੀ ਵਰਤੋਂ ਕਰੋ।

Poplar TreesPoplar Trees

ਬੀਜ ਦੀ ਡੂੰਘਾਈ - ਬਿਜਾਈ ਦੇ ਲਈ 1 ਮੀਟਰ ਡੂੰਘਾ ਟੋਇਆ ਪੁੱਟੋ ਅਤੇ ਪੌਦੇ ਨੂੰ ਇਸ ਟੋਏ ਵਿੱਚ ਲਗਾ ਦਿਓ। ਮਿੱਟੀ ਵਿੱਚ ਗਾਂ ਦਾ ਗ਼ਲਿਆ-ਸੜਿਆ ਗੋਬਰ 2 ਕਿਲੋ, ਮਿਊਰੇਟ ਆੱਫ ਪੋਟਾਸ਼ 25 ਗ੍ਰਾਮ ਅਤੇ ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਮਿਲਾਓ।
ਬਿਜਾਈ ਦਾ ਢੰਗ - ਇਸ ਦੀ ਬਿਜਾਈ ਸਿੱਧੇ ਤਰੀਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ - 5x5 ਮੀਟਰ (ਪੌਦਿਆਂ ਦੀ ਗਿਣਤੀ 182 ਪ੍ਰਤੀ ਏਕੜ) ਜਾਂ 5x4 ਮੀਟਰ ਜਾਂ 6x2 ਮੀਟਰ (396 ਪੌਦੇ ਪ੍ਰਤੀ ਏਕੜ) ਜਾਂ 5x2 ਮੀਟਰ (ਪੌਦਿਆਂ ਦੀ ਗਿਣਤੀ 476 ਪ੍ਰਤੀ ਏਕੜ) ਫਾਸਲੇ ਦੀ ਵਰਤੋਂ ਕਰੋ।

Poplar TreesPoplar Trees

ਅੰਤਰ ਫਸਲੀ: ਪਹਿਲੇ ਦੋ ਸਾਲਾਂ ਵਿੱਚ ਅੰਤਰ ਫਸਲੀ ਅਪਨਾਈ ਜਾ ਸਕਦੀ ਹੈ। ਇਸ ਨਾਲ ਕਿਸਾਨ ਪੋਪਲਰ ਦੀ ਖੇਤੀ ਦੇ ਸ਼ੁਰੂਆਤੀ ਸਮੇਂ ਲਾਭ ਉਠਾ ਸਕਦੇ ਹਨ। ਅੰਤਰ ਫਸਲੀ ਦੇ ਤੌਰ ਤੇ ਗੰਨਾ, ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ।
ਬੀਜ ਦੀ ਸੋਧ - ਨਵੇਂ ਪੌਦਿਆਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਨਵੇਂ ਪੌਦਿਆਂ ਨੂੰ ਫੰਗਸਨਾਸ਼ੀ ਨਾਲ ਸੋਧੋ। ਸੋਧ ਤੋਂ ਪਹਿਲਾਂ ਮੋਟੀਆਂ ਅਤੇ ਖਰਾਬ ਜੜ੍ਹਾਂ ਨੂੰ ਛਾਂਟ ਦਿਓ। ਨਵੇਂ ਪੌਦਿਆਂ ਨੂੰ ਕਲੋਰਪਾਇਰੀਫੋਸ 250 ਮਿ.ਲੀ. ਪ੍ਰਤੀ 100  ਲੀਟਰ ਪਾਣੀ ਨਾਲ 10-15 ਮਿੰਟ ਲਈ ਸੋਧੋ। ਇਸ ਤੋਂ ਬਾਅਦ ਨਵੇਂ ਪੌਦਿਆਂ ਨੂੰ ਐਮੀਸਨ 6 @200 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ 20 ਮਿੰਟਾਂ ਲਈ ਪਾਓ।

Poplar TreesPoplar Trees

ਫੰਗਸਨਾਸ਼ੀ ਦਾ ਨਾਮ    ਮਾਤਰਾ(ਪ੍ਰਤੀ 100 ਲੀਟਰ ਪਾਣੀ)
Chlorpyriphos           250ml
Emisan 6           200gm

ਖਾਦਾਂ - ਪਹਿਲੇ ਸਾਲ ਵਿੱਚ 8 ਕਿਲੋ ਗਾਂ ਦੇ ਗਲ਼ੇ-ਸੜੇ ਗੋਬਰ ਦੇ ਨਾਲ ਯੂਰੀਆ+ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਪ੍ਰਤੀ ਪੌਦਾ ਪਾਓ। ਦੂਜੇ ਅਤੇ ਤੀਜੇ ਸਾਲ ਦੌਰਾਨ 10 ਜਾਂ 15 ਕਿਲੋ ਗਾਂ ਦਾ ਗਲ਼ਿਆ-ਸੜਿਆ ਗੋਬਰ  ਯੂਰੀਆ+ਸਿੰਗਲ ਸੁਪਰ ਫਾਸਫੇਟ 80 ਗ੍ਰਾਮ ਅਤੇ 150 ਗ੍ਰਾਮ ਪ੍ਰਤੀ ਪੌਦੇ ਨੂੰ ਪਾਓ। ਚੌਥੇ ਅਤੇ ਅਗਲੇ ਸਾਲਾਂ ਵਿੱਚ ਗਾਂ ਦਾ ਗਲ਼ਿਆ-ਸੜਿਆ ਗੋਬਰ 15 ਕਿਲੋ ਅਤੇ ਯੂਰੀਆ+ਸਿੰਗਲ ਸੁਪਰ ਫਾਸਫੇਟ 200 ਗ੍ਰਾਮ ਪ੍ਰਤੀ ਪੌਦਾ ਪਾਓ। ਹਰੇਕ ਸਾਲ ਜੂਨ, ਜੁਲਾਈ ਅਤੇ ਅਗਸਤ ਮਹੀਨੇ ਵਿੱਚ ਖਾਦ ਪਾਓ।

Poplar TreesPoplar Trees

ਨਦੀਨਾਂ ਦੀ ਰੋਕਥਾਮ - ਫਸਲ ਦੇ ਸ਼ੁਰੂਆਤੀ ਸਮੇਂ ਨਦੀਨਾਂ ਨੂੰ ਹਟਾ ਦਿਓ। ਇੱਕ ਵਾਰ ਰੁੱਖ ਵਿਕਸਿਤ ਹੋ ਜਾਣ ਤਾਂ ਛਾਂ ਦੇ ਹੇਠਾਂ ਨਦੀਨ ਬਹੁਤ ਘੱਟ ਵਿਕਸਿਤ ਹੁੰਦੇ ਹਨ।
ਜਦੋਂ ਫਸਲ ਦੋ-ਤਿੰਨ ਸਾਲ ਦੀ ਹੋ ਜਾਵੇ ਤਾਂ ਰੁੱਖ ਦੇ 1/3 ਹਿੱਸੇ ਦੀ ਛਾਂਟੀ ਕਰੋ। 4 ਤੋਂ 5 ਸਾਲ ਦੇ ਪੌਦੇ ਲਈ 1/2 ਹਿੱਸੇ ਦੀ ਛਾਂਟੀ ਕਰੋ। ਸਰਦੀਆਂ ਵਿੱਚ ਪੂਰੀ ਛਾਂਟੀ ਕਰੋ। ਛਾਂਟੀ ਤੋਂ ਬਾਅਦ ਬੋਰਡੀਆਕਸ ਦੇ ਪੇਸਟ ਨੂੰ ਛਾਂਟੇ ਹੋਏ ਹਿੱਸਿਆਂ 'ਤੇ ਲਾਓ। ਪਹਿਲੇ ਸਾਲ ਵਿੱਚ ਜੇਕਰ ਪੌਦੇ ਦੀ ਕਲੀ ਬਣਦੀ ਨਾ ਦਿਖੇ ਤਾਂ ਰੁੱਖ ਦੇ ਹੇਠਲੇ 1/3 ਹਿੱਸੇ ਦੀ ਡਿਬੱਡਿੰਗ ਕਰੋ ਭਾਵ ਪੌਦੇ ਦੀਆਂ ਛੋਟੀਆਂ ਸ਼ਾਖਾਵਾਂ ਨੂੰ ਕੱਟ ਦਿਓ। ਇਨ੍ਹਾਂ ਸ਼ਾਖਾਂ ਨੂੰ ਕੱਟਣ ਸਮੇਂ ਨਾਲ ਲੱਗਦੀਆਂ ਟਹਿਣੀਆਂ ਨੂੰ ਵੀ ਕੱਢ ਦਿਓ। ਇਹ ਤਕਨੀਕ ਦੂਜੇ ਸਾਲ ਫਿਰ ਦੁਹਰਾਓ।

Poplar TreesPoplar Trees

ਸਿੰਚਾਈ - ਨਰਸਰੀ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਬਾਕੀ ਦੀ ਸਿੰਚਾਈ 7 ਤੋਂ 10 ਦਿਨਾਂ ਦੇ ਫਾਸਲੇ ਤੇ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ। ਸਿੰਚਾਈ ਦੇ ਨਾਲ ਤਣਾ ਗਲਣ ਅਤੇ ਗਰਦਨ ਟੁੱਟਣ ਤੋਂ ਬਚਾਉਣ ਲਈ ਪਾਣੀ ਦਾ ਨਿਕਾਸ-ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਰੋਪਣ ਤੋਂ 7-10 ਦਿਨ ਪਹਿਲਾਂ ਹਲਕੀ ਸਿੰਚਾਈ ਕਰੋ।
ਪਹਿਲੇ ਸਾਲ ਦੌਰਾਨ ਮਾਨਸੂਨ ਆਉਣ ਸਮੇਂ 7 ਦਿਨਾਂ ਦੇ ਫਾਸਲੇ ਤੇ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ। ਅਕਤੂਬਰ-ਦਸੰਬਰ ਮਹੀਨੇ ਵਿੱਚ ਦੋ ਸਿੰਚਾਈਆਂ ਪ੍ਰਤੀ ਮਹੀਨਾ ਕਰੋ। ਦੂਜੇ ਸਾਲ ਸਰਦੀਆਂ ਦੇ ਮੌਸਮ ਵਿੱਚ 15-20 ਦਿਨਾਂ ਦੇ ਫਾਸਲੇ ਤੇ ਅਤੇ ਗਰਮੀਆਂ ਵਿੱਚ 7 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਤੀਸਰੇ ਅਤੇ ਅਗਲੇ ਸਾਲਾਂ ਵਿੱਚ ਗਰਮੀਆਂ ਨੂੰ ਦੋ ਸਿੰਚਾਈਆਂ ਪ੍ਰਤੀ ਮਹੀਨਾ ਕਰੋ।

Poplar TreesPoplar Trees

ਪੱਤੇ ਖਾਣੀ ਸੁੰਡੀ: ਇਹ ਜੁਲਾਈ ਮਹੀਨੇ ਵਿੱਚ ਹਮਲਾ ਕਰਦੇ ਹਨ। ਇਸਨੂੰ ਰੋਕਣ ਲਈ ਕਲੋਰਪਾਇਰੀਫੋਸ 750 ਮਿ.ਲੀ +ਸਾਈਪਰਮੈਥਰਿਨ 60 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ - ਤਣੇ ਦਾ ਗਲਣਾ: ਇਸ ਬਿਮਾਰੀ ਤੋਂ ਬਚਾਅ ਲਈ ਨਵੇਂ ਪੌਦਿਆਂ ਦੀ ਜੜ੍ਹਾਂ ਨੂੰ, ਐਮੀਸਾਨ 6 @4 ਤੋਂ 5 ਗ੍ਰਾਮ ਪ੍ਰਤੀ ਪੌਦਾ, ਨਾਲ ਸੋਧੋ।

Poplar TreesPoplar Trees

ਝੁਲਸ ਰੋਗ: ਇਸ ਬਿਮਾਰੀ ਦਾ ਹਮਲਾ ਅਗਸਤ ਅਤੇ ਸਤੰਬਰ ਵਿੱਚ ਪਾਇਆ ਜਾਂਦਾ ਹੈ। ਜੇਕਰ ਇਸਦਾ ਹਮਲਾ ਦਿਖੇ ਤਾਂ ਕਾਰਬੈਂਡਾਜ਼ਿਮ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਸੋਕਾ: ਇਸਦਾ ਹਮਲਾ ਮਈ ਤੋਂ ਜੂਨ ਦੇ ਮਹੀਨੇ ਵਿੱਚ ਦੇਖਿਆ ਜਾਂਦਾ ਹੈ। ਇਸਦੀ ਰੋਕਥਾਮ ਲਈ ਘੁਲਣਸ਼ੀਲ ਸਲਫਰ ਪਾਊਡਰ 500 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

Poplar TreesPoplar Trees

ਫਸਲ ਦੀ ਕਟਾਈ - ਵਧੀਆ ਮੰਡੀ ਰੇਟ ਦੀ ਪ੍ਰਾਪਤੀ ਲਈ ਕਟਾਈ ਸਹੀ ਸਮੇਂ ਤੇ ਕਰਨਾ ਬਹੁਤ ਜ਼ਰੂਰੀ ਹੈ। ਉਦਾਹਰਨ ਦੇ ਤੌਰ ਤੇ ਜੇਕਰ ਪੋਪਲਰ ਦੇ ਪੌਦੇ ਦਾ ਘੇਰਾ 24 ਇੰਚ ਅਤੇ ਭਾਰ 1.5 ਕੁਇੰਟਲ ਹੋਵੇ ਤਾਂ ਇਹ 900 ਰੁਪਏ ਪ੍ਰਤੀ ਕੁਇੰਟਲ ਤੱਕ ਕੀਮਤ ਲਈ ਜਾ ਸਕਦੀ ਹੈ। ਜੇਕਰ ਪੋਪਲਰ ਦੇ ਪੌਦੇ ਦਾ ਘੇਰਾ 10-18 ਇੰਚ ਅਤੇ ਭਾਰ 1.5 ਕੁਇੰਟਲ ਹੋਵੇ, ਤਾਂ ਇਹ 725 ਰੁਪਏ ਪ੍ਰਤੀ ਕੁਇੰਟਲ ਤੱਕ ਕੀਮਤ ਲਈ ਜਾ ਸਕਦੀ ਹੈ।

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement