ਹੁਣ ਪੰਜਾਬ 'ਚ ਉਗਾਈ ਜਾਵੇਗੀ ਕਾਲੀ ਕਣਕ, ਦੁੱਗਣਾ ਭਾਅ ਤੇ ਘੱਟ ਖਰਚ
Published : Sep 16, 2018, 3:40 pm IST
Updated : Sep 16, 2018, 3:40 pm IST
SHARE ARTICLE
Black Wheat
Black Wheat

ਪੰਜਾਬ ਦੇ ਕਿਸਾਨ ਖੇਤਾਂ ਵਿਚ ਹੁਣ ਕਾਲੇ ਰੰਗ ਦੀ ਕਣਕ ਉਗਾਉਣ ਦੀ ਤਿਆਰੀ `ਚ ਲੱਗੇ ਹੋਏ ਹਨ।

ਚੰਡੀਗੜ੍ਹ : ਪੰਜਾਬ ਦੇ ਕਿਸਾਨ ਖੇਤਾਂ ਵਿਚ ਹੁਣ ਕਾਲੇ ਰੰਗ ਦੀ ਕਣਕ ਉਗਾਉਣ ਦੀ ਤਿਆਰੀ `ਚ ਲੱਗੇ ਹੋਏ ਹਨ।  ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਲਈ ਇਹ ਬੜੀ ਲਾਹੇਵੰਦ ਫਸਲ ਹੈ, ਕਿਉਂਕਿ ਇਸ ਦੀ ਕੀਮਤ ਆਮ ਕਣਕ ਨਾਲੋਂ ਦੁੱਗਣੀ ਹੋਵੇਗੀ। ਨਾਲ ਹੀ ਦੂਜੇ ਪਾਸੇ ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਦਾ ਬੀਜ ਵੀ ਰਵਾਇਤੀ ਕਣਕ ਨਾਲੋਂ ਕਾਫੀ ਘੱਟ ਪਾਉਣਾ ਪੈਂਦਾ ਹੈ। ਹੁਣ ਤੱਕ ਪੂਰੇ ਭਾਰਤ ਵਿਚ ਭੂਰੇ ਰੰਗ ਦੀ ਕਣਕ ਦੀ ਖੇਤੀ ਹੀ ਕੀਤੀ ਜਾਂਦੀ ਸੀ।

ਪਰ ਹੁਣ ਪੰਜਾਬੀਆਂ ਸਮੇਤ ਪੂਰੇ ਦੇਸ਼ ਨੂੰ ਕਾਲੇ ਰੰਗ ਦੀਆਂ ਰੋਟੀਆਂ ਖਾਣ ਦਾ ਮੌਕਾ ਮਿਲੇਗਾ।ਕਿਸਾਨਾਂ ਲਈ ਇਹ ਕਣਕ ਕਾਫੀ ਲਾਹੇਵੰਦ ਹੋਵੇਗੀ ।ਉਥੇ ਇਹ ਕਣਕ ਸਿਹਤ ਲਈ ਵੀ ਕਾਫੀ ਚੰਗੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਭਾਰਤ ਵਿਚ ਇਸ ਦਾ ਬੀਜ ਤਿਆਰ ਕੀਤਾ ਗਿਆ ਹੈ ਤੇ ਟ੍ਰਾਇਲ ਵਿਚ ਇਹ ਉਮੀਦਾਂ ਉਤੇ ਖਰੀ ਉਤਰੀ ਹੈ। ਨੈਸ਼ਨਲ ਐਗਰੋ ਫੂਡ ਬਾਇਓ ਟੈਕਨਾਲੌਜੀ ਇੰਸਟੀਚਿਊਟ ਮੋਹਾਲੀ ਨੇ ਬਲੈਕ ਵ੍ਹੀਟ ਬਾਰੇ ਪਹਿਲ ਕੀਤੀ ਹੈ। ਕਾਲੇ, ਨੀਲੇ ਅਤੇ ਜ਼ਾਮਨੀ ਰੰਗ ਵਿਚ ਮਿਲਣ ਵਾਲੀ ਇਹ ਕਣਕ ਰਵਾਇਤੀ ਕਣਕ ਦੇ ਮੁਕਾਬਲੇ ਹਰ ਤਰ੍ਹਾਂ ਬਿਹਤਰ ਹੈ। ਟਰਾਇਲ ਲਈ 850 ਕੁਇੰਟਲ ਦਾ ਉਤਪਾਦਨ ਕੀਤਾ ਗਿਆ ਹੈ।

black wheatblack wheatਮਿਲੀ ਜਾਣਕਾਰੀ ਦੇ ਮੁਤਾਬਕ ਚਾਹਵਾਨ ਕਿਸਾਨਾਂ ਲਈ ਐਨ.ਬੀ.ਬੀ.ਆਈ. ਜਲਦੀ ਹੀ ਵੈੱਬਸਾਈਟ ਸ਼ੁਰੂ ਕੀਤੀ ਜਾਵੇਗੀ। ਇਸ ਵੈੱਬਸਾਈਟ 'ਤੇ ਕਿਸਾਨ ਅਪਲਾਈ ਕਰਨਗੇ, ਜਿਸ ਨੂੰ ਬੀਜ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਾਲ ਵੱਖ-ਵੱਖ ਕਿਸਾਨਾਂ ਨੇ ਖੇਤਾਂ ਵਿਚ 850 ਕੁਇੰਟਲ ਬਲੈਕ ਵ੍ਹੀਟ ਉਗਾਈ ਹੈ। ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 13 ਤੋਂ 17 ਕੁਇੰਟਲ ਹੋ ਰਹੀ।

ਤੁਹਾਨੂੰ ਦਸ ਦਈਏ ਕਿ ਪਿਛਲੇ 7 ਸਾਲ ਤੋਂ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਲੰਮੀ ਮਿਹਨਤ ਪਿੱਛੋਂ ਇਸ ਪਾਸੇ ਸਫਲਤਾ ਮਿਲੀ ਹੈ। ਇਹ ਕਣਕ ਆਮ ਕਣਕ ਤੋਂ ਜਿਆਦਾ ਪੌਸ਼ਟਿਕ ਹੈ ਤੇ ਦਿਲ ਦੀ ਬਿਮਾਰੀ ਲਈ ਲਾਭਦਾਇਕ ਹੁੰਦੀ ਹੈ। ਇਸ ਕਿਸਮ ਵਿਚ ਆਮ ਕਣਕ ਦੇ ਮੁਕਾਬਲੇ 60 ਫੀਸਦੀ ਜਿਆਦਾ ਆਇਰਨ, 35 ਫੀਸਦੀ ਜਿੰਕ ਤੇ ਐਂਟੀ ਆਕਸੀਡੈਂਟਸ ਹੁੰਦਾ ਹੈ।

ਇਸ ਕਣਕ ਵਿਚ ਫਲਾਂ ਵਿਚ ਮਿਲਣ ਵਾਲੇ ਤੱਤ ਵੀ ਹੁੰਦੇ ਹਨ। ਇਸ ਨੂੰ ਖਾਣ ਨਾਲ ਮੁਟਾਪਾ ਤੇ ਸ਼ੂਗਰ ਵੀ ਕੰਟਰੋਲ ਹੁੰਦਾ ਹੈ। ਤੁਹਾਨੂੰ ਦਸ ਦਈਏ ਕਿ ਕਿਸਾਨਾਂ ਨੂੰ ਆਮ ਕਣਕ ਘੱਟੋ ਘੱਟ ਸਮਰਥਨ ਮੁੱਲ ਕਰੀਬ 1625 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ, ਜਦਕਿ ਬਲੈਕ ਵਾਈਟ ਦੀ ਕੀਮਤ 3250 ਰੁਪਏ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement