ਪਰਾਲੀ ਸਾੜਨ ਦਾ ਲੱਭਿਆ ਵਿਕਲਪ ਹੋਵੇਗਾ ਕਿਸਾਨਾਂ ਲਈ ਲਾਭਦਾਇਕ
Published : May 17, 2019, 6:26 pm IST
Updated : May 17, 2019, 6:26 pm IST
SHARE ARTICLE
Paddy Field
Paddy Field

ਝੋਨੇ ਦੀ ਪਰਾਲੀ ਨੂੰ ਵਰਤੋਂ ਵਿਚ ਲਿਆਉਣ ਲਈ ਲੁਧਿਆਣੇ ਤੋਂ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ

ਲੁਧਿਆਣਾ- ਝੋਨੇ ਦੀ ਪਰਾਲੀ ਸਾੜਨਾ ਵੀ ਵਾਤਾਵਰਣ ਲਈ ਇਕ ਵੱਡੀ ਸਮੱਸਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਝੋਨੇ ਦੀ ਪਰਾਲੀ ਨੂੰ ਲਗਾਤਾਰ ਸਾੜ ਰਹੇ ਹਨ। ਕਿਉਂਕਿ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਰ ਹੁਣ ਝੋਨੇ ਦੀ ਪਰਾਲੀ ਲਈ ਇਕ ਨਵੀਂ ਤਕਨੀਕ ਕੱਢੀ ਗਈ ਹੈ ਕਿ ਇਸ ਝੋਨੇ ਦੀ ਪਰਾਲੀ ਦੇ ਕੱਚੇ ਪਦਾਰਥ ਨੂੰ ਬੁਲੇਰ ਵਿਚ ਇਕ ਊਰਜਾ ਫੀਡਰ ਵਜੋਂ ਬਦਲ ਕੇ ਇਕ ਨਵੀਂ ਮਾਰਕਿਟ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਲਈ ਅਸਲ ਵਿਚ ਸਹੀ ਸਾਬਤ ਹੋਵੇਗਾ ਅਤੇ ਵਾਤਾਵਰਣ ਲਈ ਵੀ।

ਵਾਤਾਵਰਣ ਲਈ ਵਰਡ ਵਾਈਲਡ ਫੰਡ ਦੇ ਲਈ ਬੁਲੇਰ ਵਿਚ ਊਰਜਾ ਫੀਡਰ ਦੇ ਤੌਰ ਤੇ ਝੋਨੇ ਦੀ ਪਰਾਲੀ ਦੀ ਵਰਤੋਂ ਕਰਨ ਲਈ ਲੁਧਿਆਣੇ ਤੋਂ ਵਿਸ਼ੇਸ਼ ਟੀਮ ਅਤੇ ਸਵੀਡਨ ਬਹੁ-ਕੌਮੀ IKEA ਦੇ ਵਰਕਰ ਮਿਲ ਕੇ ਕੰਮ ਕਰ ਰਹੇ ਹਨ। ਬੁਲੇਰ ਕੰਪਨੀ ਖਾਣਾ ਬਣਾਉਣ ਲਈ ਮੂੰਗਫਲੀ ਦੇ ਛਿਲਕਿਆ ਅਤੇ ਲੱਕੜੀ ਦੀ ਵਰਤੋਂ ਕਰਦੇ ਹਨ ਜਦਕਿ ਮੂੰਗਫਲੀ ਦੇ ਛਿਲਕੇ ਮਿਲਣੇ ਅਸਫ਼ਲ ਹਨ ਅਤੇ ਲੱਕੜੀ ਦੀ ਮਹਿੰਗਾਈ ਵੀ ਬਹੁਤ ਜ਼ਿਆਦਾ ਹੈ। 

Paddy StrawPaddy Straw

ਦੂਜੇ ਪਾਸੇ IKEA ਨੂੰ ਟੈਕਸਟਾਈਲ ਸਪਲਾਈ ਕਰਨ ਵਾਲੇ ਜੌਡਸਨਜ਼ ਦੀ ਖਰੀਦਦਾਰੀ ਦੇ ਮੁਖੀ ਬਲਜੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਜ਼ਿਆਦਾ ਮਾਤਰਾ ਵਿਚ ਹੋਣ ਕਰ ਕੇ ਇਸਨੂੰ ਨਸ਼ਟ ਕਰਨਾ ਅਸੰਭਵ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵਰਡ ਵਾਈਲਡ ਫੰਡ ਇੰਡੀਆ ਦੁਆਰਾ ਨਵੀਂ ਕੱਢੀ ਤਕਨੀਕ ਦੀ ਜਾਂਚ ਕੀਤੀ ਹੈ ਅਤੇ ਪਾਇਆ ਗਿਆ ਹੈ ਕਿ ਝੋਨੇ ਦੀ ਪਰਾਲੀ ਦਾ ਕੈਲੇਰੀ ਮੁੱਲ ਦੋ ਹੋਰ ਕੱਚੇ ਮਾਲ ਨਾਲ ਮੇਲ ਖਾਂਦਾ ਹੈ।

ਅਸੀਂ ਟੈਕਨੋ ਕਮਰਸ਼ੀਅਲ ਦੀ ਜਾਂਚ ਕਰਨ ਲਈ ਬੁਲੇਰ ਨਿਰਮਾਣ ਕੰਪਨੀ ਦੇ ਨਾਲ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜੇ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਵਰਤੋਂ ਵਿਚ ਲਿਆਂਦੀ ਜਾਵੇ ਤਾਂ ਇਹ ਕਿਸਾਨਾਂ ਲਈ ਇਕ ਆਮਦਨ ਪੈਦਾ ਕਰਨ ਦਾ ਸਰੋਤ ਹੋਵੇਗਾ। ਬਠਿੰਡਾ ਦੇ ਨੇੜੇ ਮਹਿਮਾ ਸਰਕਾਰੀ ਪਿੰਡ ਦੇ ਰੇਸ਼ਮ ਸਿੰਘ ਨੇ ਕਿਹਾ ਕਿ ਮੈਂ ਇਸ ਤਕਨੀਕ ਨਾਲ ਲਗਭਗ ਝੋਨੇ ਦੀ ਪਰਾਲੀ ਦੀਆਂ 200 ਗੰਢਾਂ ਤੋਂ ਤੂੜੀ ਬਣਾਈ ਅਤੇ 4000 ਰੁਪਏ ਦੀ ਕਮਾਈ ਕੀਤੀ ਅਤੇ ਉਹਨਾਂ ਨੇ ਇਸ ਤਕਨੀਕ ਦਾ ਸਭ ਤੋਂ ਪਹਿਲਾਂ ਲਾਹਾ ਲਿਆ।

PaddyPaddy

ਇਸ ਤਰਾਂ ਮਾਨਸਾ ਜ਼ਿਲ੍ਹੇ ਦੇ ਮੰਡਲੀ ਪਿੰਡ ਦੇ ਈਸ਼ਵਰ ਚੰਦ ਨੇ ਵੀ ਇਸ ਤਕਨੀਕ ਦਾ ਲਾਭ ਲੈ ਕੇ 4000 ਰੁਪਏ ਦੀ ਕਮਾਈ ਕੀਤੀ। ਖੇਤੀਬਾੜੀ ਵਿਕਾਸ ਨੂੰ ਕਾਇਮ ਰੱਖਣ ਵਾਲੇ ਵਰਲਡ ਵਾਈਡ ਫੰਡ ਦੇ ਸੁਮਿਤ ਰਾਏ ਨੇ ਕਿਹਾ ਕਿ ਇਹ ਤਕਨੀਕ ਬਹੁਤ ਹੈਰਾਨੀਜਨਕ ਪਰਿਣਾਮ ਦਿਖਾ ਰਹੀ ਹੈ। ਸੁਮਿਤ ਰਾਏ ਨੇ ਕਿਹਾ ਕਿ ਪੰਜਾਬ ਵਿਚ ਲਗਭਗ 5000 ਹਜ਼ਾਰ ਛੋਟੀਆਂ ਤੇ ਵੱਡੀਆਂ ਇੰਡਸਟਰੀਆਂ ਹਨ। ਭਾਰਤ ਹਰ ਸਾਲ 500-500 ਮਿਲੀਅਨ ਟਨ ਫ਼ਸਲ ਦਾ ਉਤਪਾਦ ਹੁੰਦਾ ਹੈ। ਜਿਸ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement