Bains Brothers ਵੱਲੋਂ ਅੰਦੋਲਨ ਦਾ ਐਲਾਨ, ਕਿਸਾਨ ਵਿਰੋਧੀ Ordinance 'ਤੇ ਘੇਰੇ ਸੱਤਾਧਾਰੀ
Published : Jun 17, 2020, 3:39 pm IST
Updated : Jun 17, 2020, 3:39 pm IST
SHARE ARTICLE
Bains Brothers Simarjeet Singh Bains Announcing Farmer Ordinance Bicycle Yatra
Bains Brothers Simarjeet Singh Bains Announcing Farmer Ordinance Bicycle Yatra

ਜੇ ਕਾਂਗਰਸ ਪਾਰਟੀ ਵਿਰੋਧ ਵਿਚ ਹੁੰਦੀ ਤਾਂ ਉਹ ਜਨ ਅੰਦੋਲਨ...

ਚੰਡੀਗੜ੍ਹ: ਪੰਜਾਬੀ ਕਿਸਾਨੀ ਦਾਅ ਤੇ ਲੱਗੀ ਹੋਈ ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਆਖਰਕਾਰ ਜੋ ਆਰਡੀਨੈਂਸ ਲਿਆਂਦੇ ਗਏ ਹਨ ਉਹਨਾਂ ਦੇ ਨਤੀਜੇ ਕੀ ਨਿਕਲਦੇ ਹਨ, ਵਿਰੋਧੀ ਲਗਾਤਾਰ ਕਹਿ ਰਹੇ ਹਨ ਕਿ ਪੰਜਾਬੀ ਕਿਸਾਨੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦੀ ਜੋ ਤਿਆਰੀਆਂ ਚਲ ਰਹੀਆਂ ਸਨ ਉਹਨਾਂ ਵੱਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Simarjit Singh Bains Simarjit Singh Bains

ਇਸ ਮੁੱਦੇ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਸਪੋਕਸਮੈਨ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਹਨਾਂ ਦਸਿਆ ਕਿ 22 ਜੂਨ ਨੂੰ ਉਹ ਹਰਿਮੰਦਰ ਸਾਹਿਬ ਤੇ ਜ਼ਿਲ੍ਹਿਆਂਵਾਲੇ ਬਾਗ਼ ਵਿਚ ਨਤਮਸਤਕ ਹੋ ਕੇ ਰੈਲੀ ਦੀ ਸ਼ੁਰੂਆਤ ਕਰਨਗੇ। ਇਸ ਵਿਚ 50 ਸਾਈਕਲਿਸਟ ਸ਼ਾਮਲ ਹੋਣਗੇ ਤਾਂ ਕਿ ਸੋਸ਼ਲ ਡਿਸਟੈਂਸ ਬਣਿਆ ਰਹੇ।

Simarjit Singh Bains Simarjit Singh Bains

ਪਹਿਲੇ ਪੜਾਅ ਵਿਚ ਉਹ ਰਾਤ ਨੂੰ ਬਿਆਸ ਰੁਕਣਗੇ, ਦੂਜੇ ਪੜਾਅ ਵਿਚ ਜਲੰਧਰ, ਤੀਜੀ ਰਾਤ ਖਟਕੜ ਕਲਾਂ ਅਤੇ ਚੌਥੀ ਰਾਤ ਉਹ ਟਿੱਬੀ ਸਾਹਿਬ ਰੋਪੜ ਰੁਕਣਗੇ। ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਹ ਰੋਸ ਯਾਤਰਾ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਇਹ ਕਾਨੂੰਨ ਕਿੰਨਾ ਖਤਰਨਾਕ ਹੈ ਜੇ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਪੰਜਾਬ ਵਿਚ 12 ਸਾਲਾਂ ਵਿਚ ਕਿਸਾਨ ਭੂਮੀਰਹਿਤ ਹੋ ਜਾਣਾ ਹੈ।

Sukhbir BadalSukhbir Badal

ਕਾਰਪੋਰੇਟ ਵੱਲੋਂ ਕੌਡੀਆਂ ਦੇ ਭਾਅ ਜ਼ਮੀਨ ਖਰੀਦੀ ਜਾਵੇਗੀ ਤੇ ਬੈਂਕਾਂ ਕੋਲ ਜ਼ਮੀਨ ਗਹਿਣੇ ਪਈ ਹੈ। ਅਕਾਲੀ ਦਲ ਐਮਐਸਪੀ ਕਿਤਾਬਾਂ ਵਿਚ ਲਿਖਵਾ ਲਵੇ। ਐਮਐਸਪੀ ਤਾਂ ਦਾਲਾਂ ਵੀ ਲਿਖੀ ਹੋਈ ਹੈ ਪਰ ਕੀ ਦਾਲਾਂ ਵੀ ਐਮਐਸਪੀ ਤੇ ਵਿਕੀਆਂ ਹਨ। ਸਰਕਾਰ ਵਿਚ ਜੇ ਜਿੰਨੀ ਵੀ ਪਾਵਰ ਹੈ ਤਾਂ ਉਹ ਗੰਨਾ ਮਿਲ ਮਾਲਕ ਤੋਂ ਪੈਸੇ ਦਵਾ ਦੇਵੇ। ਅਡਾਨੀ ਵਰਗਿਆਂ ਤੋਂ ਪੈਸੇ ਦਵਾਉਣੇ ਸਰਕਾਰ ਦਾ ਸੁਪਨਾ ਲੈਣਾ ਵੀ ਦੂਰ ਦੀ ਗੱਲ ਹੈ।

captain amrinder singh Captain Aamrinder Singh

ਜੇ ਕਾਂਗਰਸ ਪਾਰਟੀ ਵਿਰੋਧ ਵਿਚ ਹੁੰਦੀ ਤਾਂ ਉਹ ਜਨ ਅੰਦੋਲਨ, ਫਤਿਹਗੜ੍ਹ ਸਾਹਿਬ ਰੈਲੀਆਂ ਕਰਦੀ, ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੀ ਪਰ ਉਹ ਭੁੱਲ ਗਏ ਕਿ ਉਹ ਪਾਵਰ ਵਿਚ ਹਨ। 115 ਐਮਐਲਏ ਇਕ ਪਾਸੇ ਖੜ੍ਹੇ ਹਨ ਕਿ ਇਸ ਕਾਲੇ ਕਾਨੂੰਨ ਦਾ ਭੋਗ ਪਾ ਦਿਓ, ਭਾਜਪਾ ਦੇ ਸਿਰਫ ਦੋ ਵਿਧਾਇਕਾਂ ਨੂੰ ਛੱਡ ਕੇ।

Narendra ModiNarendra Modi

ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਕਿਉਂ ਨਹੀਂ ਬੁਲਾਇਆ ਜਾਂਦਾ, ਇਸ ਕਾਲੇ ਕਾਨੂੰਨ ਦਾ ਭੋਗ ਪਾ ਕੇ ਕੇਂਦਰ ਕੋਲ ਫਿਰ ਤੋਂ ਜਾਣ, ਫਿਰ ਤਾਂ ਉਹ ਮੰਨ ਲੈਣਗੇ ਕਿ ਕਾਂਗਰਸ ਰਾਜਨੀਤੀ ਲਈ ਨਹੀਂ ਸਗੋਂ ਪੰਜਾਬ ਦੇ ਕਿਸਾਨ ਵਾਸਤੇ ਉੱਤੇ ਉਠ ਕੇ ਤੁਰੀ ਹੈ। ਜੇ ਕਿਸਾਨ ਦੀ ਆਰਥਿਕ ਹਾਲਤ ਸਹੀ ਹੈ ਤਾਂ ਹੀ ਲੋਕਾਂ ਨੇ ਵਿਕਾਸ ਕਰਨਾ ਹੈ ਤਾਂ ਹੀ ਵਪਾਰ ਸੰਭਵ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement